
ਪਟਨਾ ਸਾਹਿਬ ਦੇ ਜੇਡੀ ਵੂਮੈਨਜ਼ ਕਾਲਜ ਨੇ ਵਿਦਿਆਰਥੀਆਂ ਲਈ ਇੱਕ ਹੁਕਮ...
ਪਟਨਾ ਸਾਹਿਬ: ਪਟਨਾ ਸਾਹਿਬ ਦੇ ਜੇਡੀ ਵੂਮੈਨਜ਼ ਕਾਲਜ ਨੇ ਵਿਦਿਆਰਥੀਆਂ ਲਈ ਇੱਕ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਵੀ ਵਿਦਿਆਰਥਣ ਕਾਲਜ ਵਿੱਚ ਬੁਰਕਾ ਪਹਿਨਕੇ ਕਾਲਜ ਆਉਂਦੀਆਂ ਹਨ। ਉਨ੍ਹਾਂ ‘ਤੇ 250 ਰੁਪਏ ਦਾ ਜੁਰਮਾਨਾ ਲੱਗੇਗਾ, ਉਥੇ ਜਿਵੇਂ ਹੀ ਇਸ ਬਾਰੇ ਵਿਦਿਆਰਥੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨਿਯਮ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ।
Burka
ਉਨ੍ਹਾਂ ਦਾ ਕਹਿਣਾ ਹੈ ਕਿ ਬੁਰਕੇ ਨਾਲ ਕਾਲਜ ਨੂੰ ਕੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਨਿਯਮ ਜਬਰਦਸਤੀ ਉਨ੍ਹਾਂ ‘ਤੇ ਥੋਪਿਆ ਜਾ ਰਿਹਾ ਹੈ। ਇਸ ਫੈਸਲੇ ਨੂੰ ਲੈ ਕੇ ਵਿਦਿਆਰਥੀ-ਵਿਦਿਆਰਥਣਾਂ ਵਿਰੋਧ ਕਰ ਰਹੀਆਂ ਸਨ, ਜਿਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਸ਼ਿਆਮਾ ਰਾਏ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ।
Burka
ਯਾਨੀ ਵਿਦਿਆਰਥਣ ਜੇਕਰ ਬੁਰਕਾ ਪਹਿਨ ਕੇ ਆਉਂਦੀਆਂ ਵੀ ਹਨ, ਤਾਂ ਉਨ੍ਹਾਂ ‘ਤੇ ਕਿਸੇ ਵੀ ਪ੍ਰਕਾਰ ਦਾ ਜੁਰਮਾਨਾ ਨਹੀਂ ਲੱਗੇਗਾ। ਪਹਿਲਾਂ ਦੱਸਿਆ ਗਿਆ ਸੀ ਕਿ ਸਾਰੇ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਛੱਡ ਕੇ ਹਰ ਦਿਨ ਨਿਰਧਾਰਤ ਡਰੈਸ ਕੋਡ ਵਿੱਚ ਕਾਲਜ ਆਉਣਾ ਹੋਵੇਗਾ।
Burkha
ਇਸ ਬਾਰੇ ਕਾਲਜ ਦੇ ਪ੍ਰਿਸਿੰਪਲ ਸ਼ਿਆਮਾ ਰਾਏ ਦਾ ਕਹਿਣਾ ਹੈ ਕਿ ਇਹ ਐਲਾਨ ਨਵੇਂ ਸੈਸ਼ਨ ਦੇ ਓਰਿਏੰਟੇਸ਼ਨ ਦੇ ਸਮੇਂ ਹੀ ਵਿਦਿਆਰਥੀਆਂ ਦੇ ਸਾਹਮਣੇ ਕੀਤਾ ਗਿਆ ਸੀ। ਇਹ ਨਿਯਮ ਵਿਦਿਆਰਥੀਆਂ ਵਿੱਚ ਸਮਾਨਤਾ ਲਿਆਉਣ ਲਈ ਬਣਾਇਆ ਗਿਆ ਹੈ।
Jd College
ਉਨ੍ਹਾਂ ਨੇ ਕਿਹਾ ਕਿ ਜੋ ਵਿਦਿਆਰਥਣਾਂ ਬੁਰਕਾ ਪਹਿਨ ਕੇ ਆਉਣਾ ਚਾਹੁੰਦੀਆਂ ਹਨ ਆਉਣ ਪਰ ਕੈਂਪਸ ‘ਚ ਦਾਖਲ ਕਰਦੇ ਹੀ ਬੁਰਕਾ ਉਤਾਰ ਕੇ ਕਲਾਸ ਵਿੱਚ ਬੈਠਣਾ ਹੋਵੇਗਾ। ਉਥੇ ਹੀ ਸ਼ਨੀਵਾਰ ਦੇ ਦਿਨ ਉਨ੍ਹਾਂ ਨੂੰ ਛੋਟ ਹੈ। ਉਸ ਦਿਨ ਉੱਤੇ ਉਨ੍ਹਾਂ ਉੱਤੇ ਡਰੇਸ ਕੋਡ ਲਾਗੂ ਨਹੀਂ ਹੁੰਦਾ।