
ਆਮਤੌਰ ‘ਤੇ ਕਈ ਕਾਲਜਾਂ ਵਿਚ ਡ੍ਰੈੱਸ ਕੋਡ ਲਾਗੂ ਹੁੰਦਾ ਹੈ। ਪਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਜੇਡੀ ਵੂਮੈਂਨ ਕਾਲਜ ਨੇ ਇਕ ਅਜੀਬੋ-ਗਰੀਬ ਨਿਯਮ ਲਾਗੂ ਕੀਤਾ ਹੈ।
ਪਟਨਾ: ਆਮਤੌਰ ‘ਤੇ ਕਈ ਕਾਲਜਾਂ ਵਿਚ ਡ੍ਰੈੱਸ ਕੋਡ ਲਾਗੂ ਹੁੰਦਾ ਹੈ। ਪਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਜੇਡੀ ਵੂਮੈਂਨ ਕਾਲਜ ਨੇ ਇਕ ਅਜੀਬੋ-ਗਰੀਬ ਨਿਯਮ ਲਾਗੂ ਕੀਤਾ ਹੈ। ਇੱਥੇ ਬੁਰਕੇ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਮਹਿਲਾ ਕਾਲਜ ਵਿਚ ਪਿਛਲੇ ਦੋ ਦਿਨਾਂ ਤੋਂ ਇਕ ਨੋਟਿਸ ਸਰਕੂਲੇਟ ਹੋ ਰਿਹਾ ਹੈ। ਜਿਸ ਵਿਚ ਸਾਫ-ਸਾਫ ਲਿਖਿਆ ਹੋਇਆ ਹੈ ਕਿ ਸ਼ਨੀਵਾਰ ਨੂੰ ਛੱਡ ਕੇ ਸਾਡੀਆਂ ਵਿਦਿਆਰਥਣਾਂ ਨੂੰ ਨਿਰਧਾਰਤ ਡ੍ਰੈੱਸ ਕੋਡ ਵਿਚ ਹੀ ਕਾਲਜ ਆਉਣਾ ਹੋਵੇਗਾ।
Photo
ਕਾਲਜ ਕੰਪਲੈਕਸ ਅਤੇ ਕਲਾਸ ਦੇ ਅੰਦਰ ਵੀ ਬੁਰਕੇ ‘ਤੇ ਪਾਬੰਦੀ ਹੈ। ਜੇਕਰ ਵਿਦਿਆਰਥਣਾਂ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ ਹਨ ਤਾਂ ਉਹਨਾਂ ਨੂੰ ਜ਼ੁਰਮਾਨੇ ਦੇ ਤੌਰ ‘ਤੇ 250 ਰੁਪਏ ਦੇਣੇ ਪੈਣਗੇ। ਇਸ ਨੋਟਿਸ ‘ਤੇ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਲਜ ਨੂੰ ਬੁਰਕੇ ਤੋਂ ਕੀ ਪਰੇਸ਼ਾਨੀ ਹੈ।
Photo
ਇਸ ਮਾਮਲੇ ‘ਤੇ ਕਾਲਜ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹਨਾਂ ਨੇ ਐਲਾਨ ਪਹਿਲਾਂ ਹੀ ਕੀਤਾ ਸੀ। ਨਵੇਂ ਸੈਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਸਮੇਂ ਵਿਦਿਆਰਥੀਆਂ ਨੂੰ ਇਸ ਬਾਰੇ ਵੀ ਦੱਸਿਆ ਗਿਆ ਸੀ। ਵਿਦਿਆਰਥੀਆਂ ਵਿਚ ਇਕਸਾਰਤਾ ਲਿਆਉਣ ਲਈ ਉਹਨਾਂ ਨੇ ਇਹ ਨਿਯਮ ਲਾਗੂ ਕੀਤੇ ਹਨ। ਉਹਨਾਂ ਨੂੰ ਸ਼ੁੱਕਰਵਾਰ ਤੱਕ ਡ੍ਰੈੱਸ ਕੋਡ ਵਿਚ ਆਉਣਾ ਹੋਵੇਗਾ।
Muslim
ਹਾਲਾਂਕਿ ਸ਼ਨੀਵਾਰ ਨੂੰ ਉਹ ਹੋਰ ਡ੍ਰੈੱਸ ਵਿਚ ਆ ਸਕਦੀਆਂ ਹਨ। ਪਟਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਪ੍ਰਭਾਕਰ ਟੇਕਰੀਵਾਲ ਨੇ ਕਿਹਾ ਕਿ ਵਕੀਲ ਅਦਾਲਤਾਂ ਲਈ ਬਣੇ ਡ੍ਰੈੱਸ ਕੋਡ ਦਾ ਪਾਲਣ ਕਰਦੇ ਹਨ। ਕੋਰਟ ਵਿਚ ਕੋਈ ਬੁਰਕਾ ਪਹਿਨ ਕੇ ਨਹੀਂ ਆਉਂਦਾ।
Photo
ਅਜਿਹੇ ਵਿਚ ਕਾਲਜ ਦੇ ਫੈਸਲੇ ‘ਤੇ ਇਤਰਾਜ਼ ਜਤਾਉਣਾ ਸਹੀ ਨਹੀਂ ਹੈ। ਇਸ ਦੇ ਨਾਲ ਹੀ ਕੁਝ ਮੌਲਾਨਾ ਇਸ 'ਤੇ ਇਤਰਾਜ਼ ਜਤਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਪਾਬੰਦੀ ਲੱਗੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਮਹਿਲਾ ਕਾਲਜ ਦਾ ਇਹ ਕਦਮ ਗਲਤ ਹੈ।