
ਇਸ ਪੂਰੀ ਘਟਨਾ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਿਸ ਨੂੰ ਦਰਜ ਕਰਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰ ਰਹੇ ਆਰੋਪੀਆਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਕਵਰ ਕਰਨ ਦੇ ਲਈ ਇਕ ਨਿੱਜੀ ਚੈਨਲ ਦੇ ਪੱਤਰਕਾਰ ਦੀਪਕ ਚੋਰਸੀਆ ਵੀ ਉੱਥੇ ਪਹੁੰਚੇ ਪਰ ਉੱਥੇ ਭੀੜ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਕੈਮਰਾਮੈਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਹੈ।
NRC
ਦਰਅਸਲ ਬੀਤੇ ਸ਼ੁੱਕਰਵਾਰ ਜਦੋਂ ਦੀਪਕ ਚੋਰਸੀਆ ਸ਼ਾਹੀਨ ਬਾਗ ਵਿਚ ਇੱਕਠੇ ਹੋਏ ਲੋਕਾਂ ਦੇ ਵਿਚ ਜਾਂ ਕੇ ਉਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਉਨ੍ਹਾਂ ਦੀ ਗੱਲ ਨੂੰ ਸੁਣਨਾ ਚਾਹੁੰਦੇ ਸਨ ਉਦੋਂ ਹੀ ਉੱਥੇ ਕੁੱਝ ਲੋਕਾਂ ਦੀ ਭੀੜ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਬੰਦਸਲੂਕੀ ਕੀਤੀ ਫਿਰ ਉਨ੍ਹਾਂ ਦਾ ਮਾਈਕ ਖੋਹ ਲਿਆ ਅਤੇ ਬਾਅਦ ਵਿਚ ਪੂਰੀ ਘਟਨਾ ਨੂੰ ਕੈਦ ਕਰ ਰਿਹਾ ਕੈਮਰਾਮੈਨ ਦਾ ਕੈਮਰਾ ਬੰਦ ਕਰਵਾ ਦਿੱਤਾ।
Photo
ਭੀੜ ਨੇ ਕੈਮਰੇ ਅਤੇ ਮਾਈਕ ਨੂੰ ਤੋੜਨ ਤੋਂ ਬਾਅਦ ਦੋਵਾਂ ਨਾਲ ਹੱਥੋਪਾਈ ਕੀਤੀ। ਇਸ ਤੋਂ ਬਾਅਦ ਹਮਲੇ ਦੀ ਪੂਰੀ ਘਟਨਾ ਇਕ ਮੋਬਾਇਲ ਦੇ ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਜਖ਼ਮੀ ਹਾਲਤ ਵਿਚ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਕੈਮਰਾਮੈਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
सुन रहे हैं कि संविधान ख़तरे में है, सुन रहे हैं कि लड़ाई प्रजातंत्र को बचाने की है! जब मैं शाहीन बाग की उसी आवाज़ को देश को दिखाने पहुँचा तो वहाँ मॉब लिंचिंग से कम कुछ नहीं मिला! #CAAProtests #ShaheenBagh pic.twitter.com/EhJxfWviTp
— Deepak Chaurasia (@DChaurasia2312) January 24, 2020
ਇਸ ਪੂਰੀ ਘਟਨਾ ਦੀ ਜਾਣਕਾਰੀ ਪੱਤਰਕਾਰ ਦੀਪਕ ਚੋਰਸੀਆ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਵੀਡੀਓ ਟਵੀਟ ਕਰਕੇ ਦਿੱਤੀ ਹੈ ਚੋਰਸੀਆ ਨੇ ਲਿਖਿਆ ਕਿ ''ਸੁਣ ਰਹੇ ਹਾਂ ਕਿ ਸੰਵਿਧਾਨ ਖਤਰੇ ਵਿਚ ਹੈ ਸੁਣ ਰਹੇ ਹਾਂ ਕਿ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ ਜਦੋਂ ਮੈ ਸ਼ਾਹੀਨ ਬਾਗ ਵਿਚ ਉਸੇ ਅਵਾਜ਼ ਨੂੰ ਦੇਸ਼ ਨੂੰ ਦਿਖਾਉਣ ਲਈ ਪਹੁੰਚਿਆ ਤਾਂ ਉੱਥੇ ਮੋਬ ਲਿੰਚਿਗ ਤੋਂ ਘੱਟ ਕੁੱਝ ਵੀ ਨਹੀਂ ਮਿਲਿਆ''।
Photo
ਇਸ ਪੂਰੀ ਘਟਨਾ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਿਸ ਨੂੰ ਦਰਜ ਕਰਵਾਈ ਹੈ ਪੁਲਿਸ ਦਾ ਕਹਿਣ ਹੈ ਕਿ ਹਮਲਾ ਕਰ ਰਹੇ ਆਰੋਪੀਆਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।