
ਪੇਰੂ ਵਿਚ ਕਿਸੇ ਭਾਰੀ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਗਧਿਆਂ ਦੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ
ਲੀਮਾ- ਆਏ ਦਿਨ ਕੋਈ ਨਾ ਕਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਪੇਰੂ ਦੀ ਹੈ, ਜਿਸ ਵਿਚ ਇਕ ਮਰੇ ਹੋਏ ਗਧੇ ਨੂੰ ਇਕ ਟਰੱਕ ਦੇ ਪਿੱਛੇ ਬੰਨ੍ਹ ਕੇ ਖਿੱਚਿਆ ਜਾ ਰਿਹਾ ਹੈ।
ਪੇਰੂ ਵਿਚ ਕਿਸੇ ਭਾਰੀ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਗਧਿਆਂ ਦੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਇਕ ਵੈੱਬਸਾਈਟ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਮੁਰਦਾ ਜਾਨਵਰ ਨੂੰ ਦੋ ਰੱਸੀਆਂ ਦੇ ਸਹਾਰੇ ਇਕ ਟਰੱਕ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੇ ਪਿਛਲੇ ਹਿੱਸੇ 'ਤੇ ਧਾਰਮਿਕ ਚਿੰਨ੍ਹ ਪੇਂਟ ਕੀਤੇ ਹੋਏ ਸਨ।
ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਲੰਬੀਕੇਯ ਸੂਬੇ ਦੇ ਚਿਕਲਾਯੋ ਦੀ ਸੜਕ 'ਤੇ ਵਾਪਰੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਫੁਟੇਜ ਕਦੋਂ ਦੀ ਹੈ ਪਰ ਇਹ ਜੋਸ ਐਲਵਾਈਨਜ਼ ਵਲੋਂ ਦੋ ਹਫਤੇ ਪਹਿਲਾਂ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਗਈ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਕਿਹਾ ਕਿ ਜਾਨਵਰ ਇਕ ਘੋੜਾ ਹੈ
ਤੇ ਇਕ ਹੋਰ ਪੋਸਟ ਵਿਚ ਕਿਹਾ ਗਿਆ ਕਿ ਇਹ ਇਕ ਘੋੜੀ ਸੀ, ਜਿਸ ਨੂੰ ਮਰਨ ਤੋਂ ਬਾਅਦ ਵਿਚ ਇਕ ਫਾਰਮਹਾਊਸ ਵਿਚ ਸੁੱਟ ਦਿੱਤਾ ਗਿਆ ਸੀ। ਭਾਰੀ ਸਾਮਾਨ ਦੀ ਆਵਾਜਾਈ ਲਈ ਪੇਰੂ ਵਿਚ ਗਧੇ ਦੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ।
ਉਥੇ ਹੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਕਾਰਨ ਕਈ ਲੋਕਾਂ ਨੇ ਇਸ 'ਤੇ ਹੈਰਾਨੀ ਜ਼ਾਹਿਰ ਕਰਦਿਆਂ ਘਟਨਾ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।