
200 ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦਾ ਹੈ ਮਿਡ-ਡੇ-ਮੀਲ ਬਣਾਉਣ ਵਾਲੀ ਮਾਂ ਦਾ ਬੇਟਾ!
ਨਵੀਂ ਦਿੱਲੀ: ਜ਼ਰੂਰੀ ਨਹੀਂ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਨਾਲ ਹੀ ਲੋਕਾਂ ਦਾ ਭਲਾ ਕਰ ਸਕਦੇ ਹੋ। ਲੋਕਾਂ ਲਈ ਕੁੱਝ ਕਰਨ ਦੀ ਸੱਚੀ ਭਾਵਨਾ ਹੋਣੀ ਜ਼ਰੂਰੀ ਹੈ। ਪਿਛਲੇ ਡੇਢ ਸਾਲ ਤੋਂ ਬਨਾਰਸ ਵਿਚ ਗਰੀਬ ਦਿਹਾੜੀ-ਮਜ਼ਦੂਰ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਮਨੋਜ ਕੁਮਾਰ ਯਾਦਵ ਇਸ ਸੋਚ ਦੇ ਸਹਾਰੇ ਅੱਗੇ ਵਧ ਰਹੇ ਹਨ। ਉਹਨਾਂ ਦੇ ਇਸ ਅਭਿਆਨ ਵਿਚ ਉਹਨਾਂ ਦੀ ਪਤਨੀ ਵੀ ਬਰਾਬਰ ਉਹਨਾਂ ਦਾ ਸਾਥ ਦੇ ਰਹੀ ਹੈ।
Photo ਉਹਨਾਂ ਦਸਿਆ ਕਿ ਉਹ ਗਰੀਬ ਪਰਵਾਰ ਤੋਂ ਹਨ। ਉਹਨਾਂ ਦੀ ਮਾਂ ਸਕੂਲ ਵਿਚ ਬੱਚਿਆਂ ਲਈ ਮਿਡ-ਡੇ-ਮੀਲ ਬਣਾਉਂਦੀ ਸੀ। ਉਹਨਾਂ ਦੀ ਮਾਂ ਨੇ ਉਹਨਾਂ ਦਾ ਹਰ ਥਾਂ ਉਸ ਦਾ ਸਾਥ ਦਿੱਤਾ। ਮਨੋਜ ਨੇ ਗ੍ਰੈਜੂਏਟ ਦੀ ਪੜ੍ਹਾਈ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ ਹੈ। ਮਨੋਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਰਣਾ ਮੋਹਨ ਮਾਲਵੀਏ ਤੋਂ ਮਿਲੀ ਹੀ ਹੈ। ਕਾਲਜ ਵਿਚ ਪੜ੍ਹਦੇ ਹੀ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਦੀ ਭਾਵਨਾ ਜਾਗ ਪਈ ਸੀ ਜਿਹਨਾਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਦਾ ਸੀ।
Photoਜਦੋਂ ਉਹ ਸਿਵਿਲ ਸਰਵਿਸ ਦੀ ਪਰੀਖਿਆ ਦੀ ਤਿਆਰੀ ਸ਼ੁਰੂ ਦਿੱਤੀ ਸੀ। ਪਰ ਉਸ ਸਮੇਂ ਇਕ ਹਾਦਸਾ ਹੋ ਗਿਆ। ਉਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੇ ਇਲਾਜ ਲਈ ਕਰਜ਼ ਲੈਣਾ ਪਿਆ ਸੀ। ਫਿਰ ਭੈਣਾਂ ਦਾ ਵਿਆਹ ਕਰਨਾ ਪਿਆ। ਇਸ ਤੋਂ ਬਾਅਦ ਉਹਨਾਂ ਨੂੰ ਗਰੀਬੀ ਨਾਲ ਲੜਨਾ ਪਿਆ। ਉਹਨਾਂ ਦੇ ਘਰ ਰੋਟੀ ਵੀ ਬਹੁਤ ਮੁਸ਼ਕਲ ਨਾਲ ਪਕਦੀ ਸੀ। ਅਜਿਹੇ ਵਿਚ ਉਹਨਾਂ ਦੀ ਪੜ੍ਹਾਈ ਵੀ ਛੁੱਟ ਗਈ।
Photo ਉਹਨਾਂ ਨੇ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਦੇ ਤੌਰ ਤੇ ਨੌਕਰੀ ਲੈ ਲਈ। ਉਹਨਾਂ ਨੇ ਜਿਹੜਾ ਰਾਹ ਚੁਣਿਆ ਸੀ ਉਹ ਬੇਹੱਦ ਮੁਸ਼ਕਲ ਸੀ। ਉਹਨਾਂ ਦੇ ਦਿਲ ਵਿਚ ਬਹੁਤ ਜਨੂੰਨ ਸੀ ਕਿ ਉਹ ਗਰੀਬ ਬੱਚਿਆਂ ਨੂੰ ਪੜ੍ਹਾਵੇ। ਉਹਨਾਂ ਦੇ ਇਸ ਫ਼ੈਸਲੇ ਤੋਂ ਉਹਨਾਂ ਦਾ ਪਰਵਾਰ ਅਤੇ ਰਿਸ਼ਤੇਦਾਰ ਉਹਨਾਂ ਦੇ ਖਿਲਾਫ ਸਨ। ਪਰ ਉਹਨਾਂ ਦੀ ਮਾਂ ਉਹਨਾਂ ਦਾ ਪੂਰਾ ਸਾਥ ਦਿੱਤਾ।
ਉਹਨਾਂ ਨੇ 4-5 ਬੱਚਿਆਂ ਤੋਂ ਸ਼ੁਰੂਆਤ ਕੀਤੀ ਸੀ ਪਰ ਹੁਣ ਲਗਭਗ 200 ਬੱਚਿਆਂ ਤਕ ਪਹੁੰਚ ਗਈ ਹੈ। ਮਨੋਜ 2-3 ਘੰਟੇ ਕਲਾਸ ਲਗਾਉਂਦੇ ਹਨ। ਉਹਨਾਂ ਦੀਆਂ ਕਾਪੀਆਂ-ਕਿਤਾਬਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਹੁਣ ਇਸ ਵਿਚ ਉਹਨਾਂ ਦੀ ਬਹੁਤ ਮਦਦ ਕਰ ਰਹੇ ਹਨ ਤੇ ਉਹਨਾਂ ਦੀ ਇਸ ਪਹਿਲ ਵਿਚ ਸਾਥ ਵੀ ਦੇ ਰਹੇਹ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।