ਸਾਬਕਾ ਚੀਫ਼ ਜਸਟਿਸ ਖੇਹਰ ਨੂੰ ਪਦਮ ਵਿਭੂਸ਼ਨ ਅਤੇ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਮਿਲੇਗਾ ਪਦਮਸ੍ਰੀ ਪੁਰਸਕਾਰ
Published : Jan 25, 2025, 10:44 pm IST
Updated : Jan 25, 2025, 10:44 pm IST
SHARE ARTICLE
Former Chief Justice Jagdish Singh Khehar, Harjinder Singh Srinagarwale and Harvinder Singh.
Former Chief Justice Jagdish Singh Khehar, Harjinder Singh Srinagarwale and Harvinder Singh.

ਪੰਜਾਬ ਦੇ ਕਾਰੋਬਾਰੀ ਓਂਕਾਰ ਸਿੰਘ ਪਾਹਵਾ, ਹਰਿਆਣਾ ਦੇ ਪੈਰਾ-ਐਥਲੀਟ ਹਰਵਿੰਦਰ ਸਿੰਘ ਅਤੇ ਲੇਖਕ ਸੰਤ ਰਾਮ ਦੇਸਵਾਲ ਨੂੰ ਵੀ ਹੋਣਗੇ ਸਨਮਾਨਤ

7 ਪਦਮ ਵਿਭੂਸ਼ਣ, 19 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸਮੇਤ 139 ਪਦਮ ਪੁਰਸਕਾਂ ਨੂੰ ਮਨਜ਼ੂਰੀ ਦਿਤੀ ਗਈ

ਨਵੀਂ ਦਿੱਲੀ : ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ’ਚੋਂ ਇਕ ਪਦਮ ਪੁਰਸਕਾਰ ਦਾ ਸਨਿਚਰਵਾਰ ਨੂੰ ਐਲਾਨ ਕਰ ਦਿਤਾ ਗਿਆ। ਸਾਲ 2025 ਲਈ ਰਾਸ਼ਟਰਪਤੀ ਨੇ 139 ਪਦਮ ਪੁਰਸਕਾਰਾਂ ਨੂੰ ਪ੍ਰਵਾਨਗੀ ਦੇ ਦਿਤੀ  ਹੈ। ਗਣਤੰਤਰ ਦਿਵਸ ਦੀ ਪੂਰਵਸੰਧਿਆ ’ਤੇ ਐਲਾਨੇ ਗਏ ਇਹ ਪੁਰਸਕਾਰ ਤਿੰਨ ਸ਼੍ਰੇਣੀਆਂ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ’ਚ ਦਿਤੇ ਜਾਂਦੇ ਹਨ। ਇਸ ਸੂਚੀ ’ਚ 7 ਪਦਮ ਵਿਭੂਸ਼ਣ, 19 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। 

ਇਸ ਵਾਰ ਚੰਡੀਗੜ੍ਹ ਤੋਂ ਸਾਬਕਾ ਚੀਫ਼ ਜਸਟਿਸ (ਸੇਵਾਮੁਕਤ) ਜਗਦੀਸ਼ ਸਿੰਘ ਖੇਹਰ ਨੂੰ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ’ਚੋਂ ਕਲਾ ਦੇ ਖੇਤਰ ’ਚ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮਸ੍ਰੀ ਪੁਰਸਕਾਰ ਮਿਲੇਗਾ। ਜਦਕਿ ਵਪਾਰ ਅਤੇ ਕਾਰੋਬਾਰ ਦੇ ਖੇਤਰ ’ਚ ਓਂਕਾਰ ਸਿੰਘ ਪਾਹਵਾ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ਦੇ ਪੈਰਾ-ਐਥਲੀਟ ਹਰਵਿੰਦਰ ਸਿੰਘ ਨੂੰ ਅਤੇ ਲੇਖਕ ਸੰਤ ਰਾਮ ਦੇਸਵਾਲ ਨੂੰ ਇਹ ਪੁਰਸਕਾਰ ਦਿਤਾ ਜਾਵੇਗਾ। 

ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ/ਗਤੀਵਿਧੀਆਂ ਦੇ ਖੇਤਰਾਂ ’ਚ ਦਿਤੇ ਜਾਂਦੇ ਹਨ, ਜਿਵੇਂ ਕਿ ਕਲਾ, ਸਮਾਜਕ  ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵਲੋਂ ਰਸਮੀ ਸਮਾਰੋਹਾਂ ’ਚ ਦਿਤੇ ਜਾਂਦੇ ਹਨ ਜੋ ਆਮ ਤੌਰ ’ਤੇ  ਹਰ ਸਾਲ ਮਾਰਚ/ਅਪ੍ਰੈਲ ਦੇ ਆਸ-ਪਾਸ ਰਾਸ਼ਟਰਪਤੀ ਭਵਨ ਵਿਖੇ ਕੀਤੇ ਜਾਂਦੇ ਹਨ।

Tags: padma awards

SHARE ARTICLE

ਏਜੰਸੀ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement