ਰਾਸ਼ਟਰਪਤੀ ਨੇ ਦੇਸ਼ ਦੇ ਵਿਕਾਸ ’ਚ ਕਿਸਾਨਾਂ, ਮਜ਼ਦੂਰਾਂ ਅਤੇ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ
Published : Jan 25, 2025, 10:54 pm IST
Updated : Jan 25, 2025, 10:54 pm IST
SHARE ARTICLE
President Droupadi Murmu
President Droupadi Murmu

ਦੇਸ਼ ਦੇ ਨਾਂ ਸੰਬੋਧਨ ’ਚ ਸਰਕਾਰ ਦੇ ਕਈ ਸੁਧਾਰ ਅਤੇ ਭਲਾਈਕਾਰੀ ਉਪਾਵਾਂ ਅਤੇ ਕਾਨੂੰਨਾਂ ਦਾ ਜ਼ਿਕਰ ਵੀ ਕੀਤਾ

ਨਵੀਂ ਦਿੱਲੀ : ਸਨਿਚਰਵਾਰ  ਨੂੰ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ  ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਸਰਕਾਰ ਦੇ ਕਈ ਸੁਧਾਰ ਅਤੇ ਕਲਿਆਣਕਾਰੀ ਉਪਾਵਾਂ ਅਤੇ ਕਾਨੂੰਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਾਲ ਹੀ ਦੇ ਸਮੇਂ ’ਚ ਬਸਤੀਵਾਦੀ ਮਾਨਸਿਕਤਾ ਨੂੰ ਬਦਲਣ ਲਈ ਠੋਸ ਯਤਨ ਵੇਖੇ ਹਨ। 

ਰਾਸ਼ਟਰਪਤੀ ਮੁਰਮੂ ਨੇ ਅਪਣੇ ਸੰਬੋਧਨ ’ਚ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਵਿਗਿਆਨੀਆਂ ਦੇ ਨਾਲ ਹੀ ਨੌਜਵਾਨਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਕਾਰਨ ਹੀ ਦੇਸ਼ ਠੋਸ ਤਰੱਕੀ ਪ੍ਰਾਪਤ ਕਰ ਸਕਿਆ, ਜਿਸ ਨੇ ਹੁਣ ਆਲਮੀ ਆਰਥਿਕਤਾ ਰੁਝਾਨਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿਤਾ ਹੈ। 

ਮੁਰਮੂ ਨੇ ਕਿਹਾ ਕਿ ਕਿਸਾਨਾਂ ਨੇ ਦੇਸ਼ ਨੂੰ ਭੋਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਅਣਥੱਕ ਮਿਹਨਤ ਕਾਰਨ ਹੀ ਦੇਸ਼ ਦਾ ਮੁਢਲਾ ਢਾਂਚਾ ਅਤੇ ਨਿਰਮਾਣ ਖੇਤਰ ’ਚ ਬਦਲਾਅ ਆਇਆ ਹੈ। 
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੀ ਆਰਥਕ ਤਰੱਕੀ ਨਿਰੰਤਰ ਰਹੀ ਹੈ ਜਿਸ ਨਾਲ ਨੌਜੁਆਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ, ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਥਾਂ ’ਚ ਵੱਧ ਪੈਸੇ ਆਏ ਹਨ। ਉਨ੍ਹਾਂ ਕਿਹਾ ਕਿ ਆਰਥਕ ਤਰੱਕੀ ਕਾਰਨ ਵੱਧ ਲੋਕ ਗ਼ਰੀਬੀ ਤੋਂ ਬਾਹਰ ਆ ਸਕੇ ਹਨ।   

‘ਇਕ ਦੇਸ਼ ਇਕ ਚੋਣ’ ‘ਦਲੇਰ ਦੂਰਦਰਸ਼ੀ’ ਕੋਸ਼ਿਸ਼ ਦਸਿਆ

ਰਾਸ਼ਟਰਪਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਵਾਉਣ ਦੇ ਸਰਕਾਰ ਦੇ ਕਦਮ ਨੂੰ ‘ਦਲੇਰੀ ਭਰੀ ਦੂਰਦਰਸ਼ੀ’ ਕੋਸ਼ਿਸ਼ ਕਰਾਰ ਦਿਤਾ ਅਤੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਚੰਗੇ ਸ਼ਾਸਨ ਨੂੰ ਨਵੇਂ ਆਯਾਮ ਦੇ ਸਕਦੀ ਹੈ। ਮੁਰਮੂ ਨੇ ਕਿਹਾ, ਅਜਿਹੀਆਂ ਕੋਸ਼ਿਸ਼ਾਂ ਵਿਚੋਂ ਭਾਰਤੀ ਦੰਡ ਸੰਹਿਤਾ, ਅਪਰਾਧਕ  ਪ੍ਰਕਿਰਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨੂੰ ਭਾਰਤੀ ਨਿਆਂ ਸੰਹਿਤਾ, ਸਿਵਲ ਨਾਗਰਿਕ ਸੁਰਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨਾਲ ਬਦਲਣ ਦਾ ਫੈਸਲਾ ਸੱਭ ਤੋਂ ਮਹੱਤਵਪੂਰਨ ਹੈ। 

ਸੰਵਿਧਾਨ (129ਵੀਂ ਸੋਧ) ਬਿਲ, 2024, ਜੋ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਦਾ ਪ੍ਰਬੰਧ ਕਰਦਾ ਹੈ, ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿਲ, 2024, ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ ਹੇਠਲੇ ਸਦਨ ’ਚ ਪੇਸ਼ ਕੀਤਾ ਗਿਆ ਸੀ ਅਤੇ ਫਿਰ ਉਨ੍ਹਾਂ ’ਤੇ  ਵਿਚਾਰ ਕਰਨ ਲਈ ਸੰਸਦ ਦੀ 39 ਮੈਂਬਰੀ ਸੰਯੁਕਤ ਕਮੇਟੀ ਦਾ ਗਠਨ ਕੀਤਾ ਗਿਆ ਸੀ। 

ਸੰਵਿਧਾਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਪਿਛਲੇ 75 ਸਾਲਾਂ ’ਚ ਹੋਈ ਤਰੱਕੀ ’ਤੇ  ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਆਜ਼ਾਦੀ ਦੇ ਸਮੇਂ ਦੇਸ਼ ਦੇ ਕਈ ਹਿੱਸੇ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਸਨ। ਹਾਲਾਂਕਿ, ਅਸੀਂ ਅਪਣੇ  ਆਪ ’ਤੇ  ਵਿਸ਼ਵਾਸ ਕਰਦੇ ਰਹੇ ਅਤੇ ਵਿਕਾਸ ਲਈ ਹਾਲਾਤ ਪੈਦਾ ਕੀਤੇ।’’

ਰਾਸ਼ਟਰਪਤੀ ਨੇ ਹਾਸ਼ੀਏ ’ਤੇ  ਰਹਿਣ ਵਾਲੇ ਭਾਈਚਾਰਿਆਂ ਖਾਸ ਕਰ ਕੇ  ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦਾ ਜ਼ਿਕਰ ਕੀਤਾ। ਮਹਾਕੁੰਭ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਸਾਡੀ ਸਭਿਆਚਾਰਕ  ਵਿਰਾਸਤ ਨਾਲ ਸਾਡਾ ਸੰਪਰਕ ਹੋਰ ਡੂੰਘਾ ਹੋਇਆ ਹੈ। ਇਸ ਸਮੇਂ ਕੀਤੇ ਜਾ ਰਹੇ ਪ੍ਰਯਾਗਰਾਜ ਮਹਾਕੁੰਭ ਨੂੰ ਉਸ ਅਮੀਰ ਵਿਰਾਸਤ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਵਜੋਂ ਵੇਖਿਆ  ਜਾ ਸਕਦਾ ਹੈ।’’

ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਲਈ ਸਭਿਆਚਾਰ  ਦੇ ਖੇਤਰ ’ਚ ਕਈ ਉਤਸ਼ਾਹਜਨਕ ਯਤਨ ਕੀਤੇ ਜਾ ਰਹੇ ਹਨ। 

Tags: republic day

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement