'ਹੈਪੀਨੈਸ ਕਲਾਸ' ਦੇਖਣ ਪੁੱਜੀ ਮੇਲਾਨੀਆ ਟਰੰਪ, ਕੇਜਰੀਵਾਲ ਨੇ ਵੀ ਦਿੱਤੀ ਵਧਾਈ
Published : Feb 25, 2020, 3:46 pm IST
Updated : Feb 25, 2020, 5:19 pm IST
SHARE ARTICLE
File Photo
File Photo

ਮੇਲਾਨੀਆ ਟਰੰਪ ਦੀ ਸਕੂਲ ਫੇਰੀ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਧਾਈ ਦਿੱਤੀ ਹੈ।

ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੋ ਦਿਨਾਂ ਭਾਰਤ ਯਾਤਰਾ ਦੇ ਦੂਜੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪੁੱਜੇ। ਇਸ ਮੌਕੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਮਹੱਤਵਪੂਰਨ ਸਮਝੌਤਿਆਂ 'ਚ ਸ਼ਾਮਲ ਵੀ ਹੋਏ ਤਾਂ ਪਤਨੀ ਮਿਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਵੀ ਕੀਤਾ।

File PhotoFile Photo

ਮੇਲਾਨੀਆ ਟਰੰਪ ਮੋਤੀ ਬਾਗ ਵਿਚ ਸਰਵੋਦਿਆ ਵਿਦਿਆਲਿਆ ਪਹੁੰਚੀ। ਸਕੂਲ ਪਹੁੰਚਣ 'ਤੇ ਬੱਚਿਆਂ ਨੇ ਮੇਲਾਨੀਆ ਟਰੰਪ ਨੂੰ ਬੁੱਕੇ ਦਿੱਤੇ। ਇਸ ਤੋਂ ਬਾਅਦ ਮੇਲਾਨੀਆ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਮੇਲਾਨੀਆ ਟਰੰਪ, ਦਿੱਲੀ ਸਰਕਾਰ ਦੀ ਅਭਿਲਾਸ਼ੀ ਯੋਜਨਾ, 'ਹੈਪੀਨੀਜ ਕਲਾਸ' ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ।

File PhotoFile Photo

ਮੇਲਾਨੀਆ ਟਰੰਪ ਦੀ ਸਕੂਲ ਫੇਰੀ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ, 'ਸਾਨੂੰ ਖੁਸ਼ੀ ਹੈ ਕਿ ਅਮਰੀਕਾ ਦੀ ਫਸਟ ਲੇਡੀ ਸਾਡੇ ਸਕੂਲ ਆ ਰਹੀ ਹੈ। ਸਾਡੇ ਅਧਿਆਪਕਾਂ, ਵਿਦਿਆਰਥੀਆਂ ਅਤੇ ਦਿੱਲੀ ਵਾਸੀਆਂ ਲਈ ਇਹ ਇੱਕ ਵੱਡਾ ਦਿਨ ਹੈ। ਸਦੀਆਂ ਤੋਂ ਭਾਰਤ ਨੇ ਦੁਨੀਆਂ ਨੂੰ ਰੂਹਾਨੀਅਤ ਦੀ ਸਿੱਖਿਆ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਉਹ ਸਾਡੇ ਸਕੂਲ ਤੋਂ ਖੁਸ਼ਹਾਲੀ ਦਾ ਸੰਦੇਸ਼ ਲੈ ਕੇ ਵਾਪਸ ਪਰਤੇਗੀ।

File PhotoFile Photo

ਦੱਸਣਯੋਗ ਹੈ ਕਿ ਹੈਪੀਨੇਸ ਪਾਠਕ੍ਰਮ ਡੇਢ ਸਾਲ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ, ਬੱਚਿਆਂ ਨੂੰ ਹਰ ਰੋਜ਼ ਇਕ ਵਿਸ਼ੇਸ਼ ਕਲਾਸ ਦਿੱਤੀ ਜਾਂਦੀ ਹੈ, ਜਿਸ ਨੂੰ 'ਹੈਪੀਨੇਸ ਕਲਾਸ' ਦਾ ਨਾਮ ਦਿੱਤਾ ਜਾਂਦਾ ਹੈ। ਇਸ ਕਲਾਸ ਦਾ ਉਦੇਸ਼ ਬੱਚਿਆਂ ਵਿੱਚ ਸਕਾਰਾਤਮਕਤਾ ਪੈਦਾ ਕਰਨਾ ਹੈ। ਦੱਸ ਦੇਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਖੁਸ਼ੀ ਦੀ ਕਲਾਸ 45 ਮਿੰਟ ਦੀ ਹੈ। ਹਰ ਦਿਨ ਖੁਸ਼ਹਾਲੀ ਦੀ ਕਲਾਸ ਹੁੰਦੀ ਹੈ। ਇਸ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਸ਼ਾਮਲ ਹੁੰਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement