
ਅਮਰੀਕੀ ਫਰਸਟ ਲੇਡੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਾ ਜਹਾਜ਼ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੁੰਦੇ - ਹੁੰਦੇ ਬੱਚ ਗਿਆ।...
ਵਾਸ਼ਿੰਗਟਨ : (ਪੀਟੀਆਈ) ਅਮਰੀਕੀ ਫਰਸਟ ਲੇਡੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਾ ਜਹਾਜ਼ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੁੰਦੇ - ਹੁੰਦੇ ਬੱਚ ਗਿਆ। ਦਰਅਸਲ ਮੇਲਾਨੀਆ ਟਰੰਪ ਜਹਾਜ਼ ਤੋਂ ਫਿਲਾਡੇਲਫਿਆ ਲਈ ਜਾ ਰਹੀ ਸੀ, ਉਦੋਂ ਜਹਾਜ਼ ਦੇ ਕੈਬਿਨ ਵਿਚ ਧੁਆਂ ਦਿਖਣ ਲਗਿਆ। ਇਸ ਦੇ ਕਾਰਨ ਜਹਾਜ਼ ਨੂੰ ਰਸਤੇ ਦੇ ਅੱਧ ਵਿਚੋਂ ਹੀ ਪਰਤਣਾ ਪਿਆ। ਇਹ ਜਾਣਕਾਰੀ ਜਹਾਜ਼ ਵਿਚ ਬੈਠੇ ਪੱਤਰਕਾਰਾਂ ਨੇ ਦਿਤੀ। ਹਾਲਾਂਕਿ ਹੁਣੇ ਸੱਭ ਕੁੱਝ ਠੀਕ ਹੈ ਅਤੇ ਜਹਾਜ਼ ਵਿਚ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ।
Melania Trump : 'Smoke-filled' plane forced to land
ਜਹਾਜ਼ ਜੁਆਇੰਟ ਬੇਸ ਐਂਡਰਿਊਜ਼ ਦੇ ਵੱਲ ਪਰਤ ਗਿਆ। ਦੱਸ ਦਈਏ ਕਿ ਵਾਈਟ ਹਾਊਸ ਇਸ ਹਵਾਈ ਫੌਜ ਸਹੂਲਤ ਦਾ ਇਸਤੇਮਾਲ ਵਾਸ਼ਿੰਗਟਨ ਤੋਂ ਬਾਹਰ ਕਰਦਾ ਹੈ। ਮੀਡਿਆ ਖਬਰਾਂ ਦੇ ਮੁਤਾਬਕ ਜਹਾਜ਼ ਵਿਚ ਜੋ ਪੱਤਰਕਾਰ ਬੈਠੇ ਸਨ ਉਨ੍ਹਾਂ ਨੇ ਦੇਖਿਆ ਕਿ ਕੈਬਨ ਵਿਚ ਧੁਆਂ ਨਿਕਲ ਰਿਹਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਉਹ ਅਪਣੇ ਚਿਹਰੇ 'ਤੇ ਗਿੱਲਾ ਕਪੜਾ ਲਗਾ ਲੈਣ। ਹਾਲਾਂਕਿ ਧੁਆਂ ਖਤਮ ਹੋ ਗਿਆ ਅਤੇ ਜਹਾਜ਼ ਬਿਨਾਂ ਕਿਸੇ ਘਟਨਾ ਦੇ ਪਰਤ ਆਇਆ।
Melania Trump
ਮੇਲਾਨੀਆ ਟਰੰਪ ਦੀ ਮਹਿਲਾ ਬੁਲਾਰਾ ਸਟੇਫਨੀ ਗ੍ਰੀਸ਼ਮ ਨੇ ਦੱਸਿਆ ਕਿ ਮੇਲਾਨੀਆ ਟਰੰਪ ਫਿਲਾਡੇਲਫਿਆ ਹਸਪਤਾਲ ਦਾ ਨਿਰੀਖਣ ਕਰਨ ਵਾਲੀ ਸੀ ਅਤੇ ਉਨ੍ਹਾਂ ਪਰਵਾਰਾਂ ਨਾਲ ਮਿਲਣ ਵਾਲੀ ਸੀ ਜਿਨ੍ਹਾਂ ਦੇ ਬੱਚੇ ਓਪੀਯੋਡ ਤੋਂ ਪ੍ਰਭਾਵਤ ਸਨ। ਗ੍ਰੀਸ਼ਮ ਨੇ ਦੱਸਿਆ ਕਿ ਮੇਲਾਨੀਆ ਦੀ ਟੀਮ ਇਸ ਗੱਲ ਦਾ ਅਨੁਮਾਨ ਕਰ ਰਹੀ ਹੈ ਕਿ ਇਸ ਪਰਵਾਰਾਂ ਨੂੰ ਮਿਲਣ ਲਈ ਹੁਣ ਵੱਖ ਤੋਂ ਪ੍ਰਬੰਧ ਕੀਤੇ ਜਾ ਸਕਦੇ ਹਨ ਜਾਂ ਨਹੀਂ।