
26 ਫਰਵਰੀ ਨੂੰ ਵੱਡੇ ਵਪਾਰੀ ਸੰਗਠਨ ਕੈਟ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ...
ਨਵੀਂ ਦਿੱਲੀ: 26 ਫਰਵਰੀ ਨੂੰ ਵੱਡੇ ਵਪਾਰੀ ਸੰਗਠਨ ਕੈਟ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਡੀਐਸਟੀ ਦੇ ਸਖਤ ਪ੍ਰਬੰਧਾਂ, ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਈ-ਵੇਅ ਬਿਲ ਨੂੰ ਲੈ ਕੇ ਪ੍ਰਦਰਸ਼ਨ ਪੂਰੇ ਦੇਸ਼ ਦੇ 8 ਕਰੋੜ ਵਪਾਰੀ ਕੱਲ੍ਹ ਪ੍ਰਦਰਸ਼ਨ ਕਰਨਗੇ ਅਤੇ ਵਿਰੋਧ ਕਰਨਗੇ। ਇਸ ਬੰਦ ਦੇ ਸੱਦੇ ਵਿਚ ਪੂਰੇ ਦੇਸ਼ ਦੇ ਵਪਾਰੀ ਹਿੱਸਾ ਲੈਣਗੇ। ਭਾਰਤ ਬੰਦ ਦੇ ਕਾਰਨ ਪੂਰੇ ਦੇਸ਼ ਦੇ ਵਪਾਰਕ ਬਜਾਰ ਬੰਦ ਰਹਿਣਗੇ।
GST
26 ਫਰਵਰੀ ਨੂੰ ਭਾਰਤ ਬੰਦ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਯਾਨੀ ਕੈਟ ਨੇ ਜੀਐਸਟੀ ਨੂੰ ਸੌਖਾ ਬਣਾਉਣ ਲਈ ਈ-ਵੇਅ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ 26 ਫਰਵਰੀ 2021 ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਸ਼ੁਕਰਵਾਰ ਨੂੰ ਦੇਸ਼ ਵਿਚ 1500 ਥਾਵਾਂ ਉਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕੈਟ ਦੇ ਭਾਰਤ ਬੰਦ ਦਾ ਸਮਰਥਨ ਆਲ ਇੰਡੀਆ ਟ੍ਰਾਂਸਪੋਟਰਜ਼ ਵੈਲਫੇਅਰ ਐਸੋਸੀਏਸ਼ਨ ਵੀ ਕਰ ਰਹੇ ਹਨ। 26 ਫਰਵਰੀ ਨੂੰ ਭਾਰਤ ਬੰਦ ਦੇ ਦੌਰਾਨ ਚੱਕਾ ਜਾਮ ਵੀ ਕੀਤਾ ਜਾਵੇਗਾ।
Close
ਕੀ ਹੈ ਮੰਗ
ਕੈਟ ਨੇ ਸਰਕਾਰ ਸਾਹਮਣੇ ਜੀਐਸਟੀ ਪ੍ਰਣਾਲੀ ਨੂੰ ਸੌਖਾ ਬਣਾਉਣ ਲਈ ਮੰਗ ਕੀਤੀ ਹੈ। ਉਥੇ ਹੀ ਟੈਕਸ ਸਲੈਬ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਟ ਨੇ ਇਸ ਬਾਰੇ ਸਰਕਾਰ ਨਾਲ ਗੱਲਬਾਤ ਕੀਤੀ ਹੈ। ਇਸਤੋਂ ਬਾਅਦ ਹੁਣ ਕੈਟ ਨੇ 26 ਫਰਵਰੀ ਨੂੰ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਬਜਾਰ ਬੰਦ ਰਹਿਣਗੇ ਅਤੇ ਸਾਰੇ ਰਾਜਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
GST
ਬੰਦ ਦੌਰਾਨ 40000 ਤੋਂ ਜ਼ਿਆਦਾ ਵਪਾਰੀ ਸੰਘ ਸ਼ਾਮਲ ਹੋਣਗੇ। ਕੈਟ ਦੀ ਮੰਗ ਹੈ ਕਿ ਜੀਐਸਟੀ ਨੂੰ ਸੌਖਾ ਬਣਾਇਆ ਜਾਵੇ ਤਾਂਕਿ ਇਕ ਸਧਾਰਣ ਵਪਾਰੀ ਆਸਾਨੀ ਨਾਲ ਇਸਦਾ ਪਾਲਣ ਕਰ ਸਕੇ। ਜੀਐਸਟੀ ਪੋਰਟਲ ਉਤੇ ਤਕਨੀਕੀ ਖਾਮੀਆਂ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਈ-ਵੇਅ ਨੂੰ ਲੈ ਕੇ ਕੱਲ੍ਹ ਭਾਰਤ ਬੰਦ ਨੂੰ ਹੁੰਗਾਰਾ ਦਿੱਤਾ ਜਾਵੇਗਾ।
1500 ਥਾਵਾਂ ਉਤੇ ਹੋਵੇਗਾ ਧਰਨਾ ਪ੍ਰਦਰਸ਼ਨ
Chaka Jam
ਭਾਰਤ ਬੰਦ ਦੌਰਾਨ ਦੇਸ਼ ਵਿਚ 1500 ਥਾਵਾਂ ਉਤੇ ਧਰਨਾ ਵੀ ਦਿੱਤਾ ਜਾਵੇਗਾ। ਭਾਰਤ ਬੰਦ ਦੇ ਦੌਰਾਨ ਸਾਰੇ ਬਜਾਰਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਥੇ ਹੀ ਦੇਸ਼ ਵਿਚ ਸਾਰੇ ਰਾਜ ਪੱਧਰੀ ਟ੍ਰਾਂਸਪੋਰਟ ਐਸੋਸੀਏਸ਼ਨਾਂ ਨੇ ਸਵੇਰੇ 6 ਤੋਂ ਰਾਤ ਦੇ 8 ਵਜੇ ਤੱਕ ਵਾਹਨਾਂ ਨੂੰ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਉਥੇ ਹੀ ਟ੍ਰਾਂਸਪੋਰਟ ਦੇ ਦਫ਼ਤਰਾਂ ਨੂੰ ਵੀ ਭਾਰਤ ਬੰਦ ਦੇ ਦੌਰਾਨ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਬੰਦ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਾਲ ਦੀ ਬੂਕਿੰਗ, ਡਿਲੀਵਰੀ, ਢੋਆ-ਢੁਆਈ ਜਾਂ ਉਤਰਵਾਈ ਨਹੀਂ ਹੋਵੇਗੀ।