
ਕਿਹਾ ਕਿ ਹੁਣ ਉਹ ਭਾਰਤ ਆ ਰਿਹਾ ਹੈ ਅਤੇ ਜੋ ਸੱਚ ਹੈ ਉਸ ਨੂੰ ਸਵੀਕਾਰ ਕਰ ਲਵੇ ਅਤੇ ਸਾਡੇ ਸਾਹਮਣੇ ਰੱਖੇ ।
ਨਵੀਂ ਦਿੱਲੀ: ਨੀਰਵ ਮੋਦੀ ਦੀ ਭਾਰਤ ਵਾਪਸੀ ‘ਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਆਪਣੇ ਟਵਿੱਟਰ ਅਕਾਉਂਟ ਰਾਹੀਂ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਇਹ ਕਿਸ ਦੀ ਕਾਮਯਾਬੀ ਹੈ, ਸਾਡੀ ਏਜੰਸੀ ਏਜੰਸੀਆਂ ਦੀ ਜਾਂ ਸਾਡੇ ਕਾਨੂੰਨ ਦੀ, ਜੋ ਹੋਣਾ ਚਾਹੀਦਾ ਹੈ ਉਹ ਹੋ ਰਿਹਾ ਹੈ, ਇਸ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਹੁਣ ਉਹ ਭਾਰਤ ਆ ਰਿਹਾ ਹੈ ਅਤੇ
photoਜੋ ਸੱਚ ਹੈ ਉਸ ਨੂੰ ਸਵੀਕਾਰ ਕਰ ਲਵੇ ਅਤੇ ਸਾਡੇ ਸਾਹਮਣੇ ਰੱਖੇ । ਇਹ ਪ੍ਰਤੀਕਿਰਿਆ ਕਾਂਗਰਸੀ ਆਗੂ ਨੇ ਬ੍ਰਿਟੇਨ ਦੇ ਜੱਜ ਵੱਲੋਂ ਕੀਤੇ ਗਏ ਫ਼ੈਸਲੇ ‘ਤੇ ਕੀਤੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਇਹ ਸਵੀਕਾਰ ਕਰਨਾ ਚਾਹੀਦਾ ਹੈ । ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਭਗੌੜੇ ਨੀਰਵ ਮੋਦੀ ਨੂੰ ਮੁਕੱਦਮੇ ਦੀ ਸੁਣਵਾਈ ਲਈ ਭਾਰਤ ਭੇਜਿਆ ਜਾਵੇਗਾ, ਬ੍ਰਿਟੇਨ ਦੇ ਹਵਾਲਗੀ ਜੱਜ ਨੇ ਵੀਰਵਾਰ ਨੂੰ ਆਦੇਸ਼ ਦਿੱਤਾ ।
khurshidਲੋੜੀਂਦੇ ਹੀਰਾ ਵਪਾਰੀ ਨੀਰਵ ਮੋਦੀ ਵੀਰਵਾਰ ਨੂੰ ਭਾਰਤ ਹਵਾਲਗੀ ਦੇ ਵਿਰੁੱਧ ਆਪਣੀ ਲੜਾਈ ਹਾਰ ਗਏ ਕਿਉਂਕਿ ਬ੍ਰਿਟੇਨ ਦੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਉਸ ਨੂੰ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਅਨੁਮਾਨਤ ਘੁਟਾਲੇ ਦੇ ਕੇਸ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਵਾਪਸ ਭੇਜਿਆ ਹੈ ।