
ਪੇਸ਼ ਕੁਝ ਗਵਾਹਾਂ ਦੇ ਬਿਆਨਾਂ ਦੀ ਮਨਜ਼ੂਰੀ ਵਿਰੁਧ ਅਤੇ ਪੱਖ ਵਿਚ ਦਲੀਲਾਂ ਸੁਣੀਆਂ
ਲੰਡਨ, 4 ਨਵੰਬਰ : ਨੀਰਵ ਮੋਦੀ ਦੀ ਹਵਾਲਗੀ ਦੀ ਕਾਰਵਾਈ ਦੀ ਸੁਣਵਾਈ ਕਰ ਰਹੇ ਬ੍ਰਿਟਿਸ਼ ਜੱਜ ਨੇ ਮੰਗਲਵਾਰ ਨੂੰ ਫ਼ੈਸਲਾ ਦਿਤਾ ਕਿ ਭਗੌੜੇ ਹੀਰਾ ਕਾਰੋਬਾਰੀ ਵਿਰੁਧ ਧੋਖਾਧੜੀ ਅਤੇ ਮਨੀ ਲਾਂਡਰਿੰਗ ਪਹਿਲੀ ਨਜ਼ਰ ਮਾਮਲਾ ਸਥਾਪਤ ਕਰਨ ਲਈ ਭਾਰਤੀ ਅਧਿਕਾਰੀਆਂ ਵਲੋਂ ਪੇਸ਼ ਸਬੂਤ ਵਿਆਪਕ ਰੂਪ ਨਾਲ ਮੰਨਣਯੋਗ ਹਨ। ਜ਼ਿਲਾ ਜੱਜ ਸੈਮੁਅਲ ਗੂਜੀ ਨੇ ਇਥੇ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ
CBI
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੇਸ਼ ਕੁਝ ਗਵਾਹਾਂ ਦੇ ਬਿਆਨਾਂ ਦੀ ਮਨਜ਼ੂਰੀ ਵਿਰੁਧ ਅਤੇ ਪੱਖ ਵਿਚ ਦਲੀਲਾਂ ਸੁਣੀਆਂ। ਇਸ ਤੋਂ ਬਾਅਦ ਜੱਜ ਨੇ ਕਿਹਾ ਕਿ ਉਹ ਅਪਣੇ ਆਪ ਨੂੰ ਕਿੰਗਫ਼ਿਸ਼ਰ ਏਅਰਲਾਇੰਸ ਦੇ ਸਾਬਕਾ ਮੁਖੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ 'ਚ ਬ੍ਰਿਟਿਸ਼ ਅਦਲਤਾਂ ਦੇ ਫ਼ੈਸਲੇ ਨਾਲ 'ਬੰਨ੍ਹਿਆ ਹੋਇਆ' ਮੰਨਦੇ ਹਨ। ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 7 ਅਤੇ 8 ਜਨਵਰੀ ਨੂੰ ਨੂੰ ਹੋਵੇਗੀ।