
ਪਟਰੌਲ-ਡੀਜ਼ਲ ਦੀ ਵਧਦੀਆਂ ਕੀਮਤਾਂ ਨੂੰ ਲੈ ਗਲੇ ‘ਚ ਮਹਿੰਗਾਈ ਦਾ ਪੋਸਟਰ ਲਟਕਾ ਕੇ ਘੁੰਮੀ ਮਮਤਾ ਬੈਨਰਜੀ...
ਕਲਕੱਤਾ: ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਣ ਸੜਕ ਉਤੇ ਉਤਰ ਆਈ ਹੈ। ਸੀਐਮ ਮਮਤਾ ਨੇ ਅੱਜ ਕਲਕੱਤਾ ਵਿਚ ਈ-ਸਕੂਟਰ ਉਤੇ ਰੈਲੀ ਕੱਢੀ ਹੈ। ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਸਕੂਟਰ ਉਤੇ ਬੈਠੀ ਮਮਤਾ ਬੈਨਰਜੀ ਨੇ ਗਲੇ ਵਿਚ ਮਹਿੰਗਾਈ ਦਾ ਪੋਸਟਰ ਲਟਕਾਇਆ ਹੋਇਆ ਹੈ।
Mamta Banerjee
ਦੱਸ ਦਈਏ ਕਿ ਹਰੀਸ਼ ਚੈਟਰਜੀ ਸਟ੍ਰੀਟ ਤੋਂ ਲੈ ਕੇ ਰਾਜ ਸਕੱਤਰੇਤ ਨਬੰਨਾ ਤੱਕ ਤ੍ਰਿਣਮੂਲ ਕਾਂਗਰਸ ਦੀ ਈ-ਬਾਈਕ ਰੈਲੀ ਕੱਢੀ ਜਾ ਰਹੀ ਹੈ। ਸੀਐਮ ਮਮਤਾ ਦਾ ਕਹਿਣ ਹੈ ਕਿ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਇਹ ਦੇਸ਼ ਦੇ ਲੋਕਾਂ ਨਾਲ ਧੋਖਾ ਹੈ।
Petrol
ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ
ਪੂਰੇ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਕਈਂ ਰਾਜਾਂ ਵਿਚ ਪਟਰੌਲ ਦੀਆਂ ਕੀਮਤਾਂ 100 ਪਾਰ ਜਾ ਚੁੱਕੀਆਂ ਹਨ, ਅਤੇ ਕੇਂਦਰ ਤੋਂ ਲੈ ਕੇ ਰਾਜਾਂ ਦੀਆਂ ਸਰਕਾਰਾਂ ਦੇ ਕੋਲ ਵੀ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੋਈ ਜਵਾਬ ਨਹੀਂ ਹੈ। ਇਸਨੂੰ ਲੈ ਕੇ ਪੱਛਮੀ ਬੰਗਾਲ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਮਮਤਾ ਸਰਕਾਰ ਨੇ ਪਟਰੌਲ ਅਤੇ ਡੀਜ਼ਲ ਦੋਨਾਂ ਦੀਆਂ ਕੀਮਤਾਂ ਵਿਚ ਇਕ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।
Mamta Banerjee
ਪੱਛਮੀ ਬੰਗਾਲ ਵਿਚ ਇਕ ਰੁਪਏ ਸਸਤਾ ਹੋਇਆ ਪਟਰੌਲ
ਪੱਛਣੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਸ਼ਰਾ ਨੇ ਕਿਹਾ ਸੀ ਕਿ, ਕੇਂਦਰ ਸਰਕਾਰ ਪਟਰੌਲ ਉਤੇ ਟੈਕਸ ਦੇ ਮਾਧੀਅਮ 32.90 ਰੁਪਏ ਪ੍ਰਤੀ ਲੀਟਰ ਕਮਾਉਂਦੀ ਹੈ। ਜਦਕਿ ਰਾਜ ਨੂੰ ਸਿਰਫ਼ 18.46 ਰੁਪਏ ਮਿਲਦੇ ਹਨ। ਡੀਜ਼ਲ ਦੇ ਮਾਮਲੇ ਵਿਚ ਕੇਂਦਰ ਸਰਕਾਰ ਦੀ ਕਮਾਈ ਰਾਜ ਦੇ ਲਈ 12.77 ਰੁਪਏ ਦੇ ਮੁਕਾਬਲੇ 31.80 ਰੁਪੇ ਪ੍ਰਤੀ ਲੀਟਰ ਹੈ। ਕੇਂਦਰ ਸਰਕਾਰ ਆਮ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ।
mamta
ਸਰਕਾਰ ਦਾ ਬਿਆਨ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿਚ ਲਗਾਤਾਰ ਵਧ ਰਹੀਆਂ ਹਨ। ਕਈਂ ਸ਼ਹਿਰਾਂ ਵਿਚ ਪਟਰੌਲ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ‘ਤੇ ਕੇਂਦਰ ਪਟਰੌਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਸੀ ਕਿ ਇਸਦੀ ਇਕ ਵੱਡੀ ਵਜ੍ਹਾ ਉਨ੍ਹਾਂ ਦੇਸ਼ਾਂ ਦੀਆਂ ਨੀਤੀਆਂ ਹਨ, ਜਿਨ੍ਹਾਂ ਦੇਸ਼ਾਂ ਦੇ ਕੋਲ ਤੇਲ ਦੇ ਭੰਡਾਰ ਹਨ। ਇਨ੍ਹਾਂ ਦੇਸ਼ਾਂ ਨੇ ਇਕ ਅਜਿਹਾ ਆਰਟੀਫੀਸ਼ੀਅਲ ਤਰੀਕਾ ਕੀਮਤਾਂ ਉਤੇ ਬਣਾ ਲਿਆ ਹੈ ਕਿ ਕੀਮਤਾਂ ਘਟ ਹੀ ਨਹੀਂ ਹੁੰਦੀਆਂ।