ਤੋਪਾਂ ਨਾਲ ਲੜਨ ਵਾਲੇ ਚੂਹਿਆ ਤੋਂ ਨਹੀਂ ਡਰਦੇ – ਮਮਤਾ ਬੈਨਰਜੀ
Published : Feb 21, 2021, 10:13 pm IST
Updated : Feb 21, 2021, 10:13 pm IST
SHARE ARTICLE
Mamata Banerjee
Mamata Banerjee

ਕਿਹਾ ਅਸੀਂ ਧਮਕੀਆਂ ਤੋਂ ਨਹੀਂ ਡਰਦੇ. ਜਿਹੜੇ ਬੰਗਾਲ ਦੀ ਅਲੋਚਨਾ ਕਰਦੇ ਹਨ ਉਹ ਨਹੀਂ ਜਾਣਦੇ ਕਿ ਬੰਗਾਲ ਕੀ ਹੈ ।

ਕੋਲਕਾਤਾ: ਐਤਵਾਰ ਨੂੰ ਸੀਬੀਆਈ ਨੋਟਿਸ ਮਾਮਲੇ ਦਾ ਜ਼ਿਕਰ ਕੀਤੇ ਬਗੈਰ ਅੰਤਰਰਾਸ਼ਟਰੀ ਭਾਸ਼ਾ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਮੈਂ ਜਿੰਦਾ ਹਾਂ ਮੈਂ ਇਸ ਤਰ੍ਹਾਂ ਦੇ ਖਤਰਿਆਂ ਤੋਂ ਨਹੀਂ ਡਰਾਂਗੀ। ਉਨ੍ਹਾਂ ਨੇ ਕਿਹਾ ਕਿ ਤੋਪਾਂ ਨਾਲ ਲੜਨ ਵਾਲੇ ਚੂਹਿਆ ਤੋਂ ਨਹੀਂ ਡਰਦੇ । ਅਸੀਂ ਧਮਕੀਆਂ ਤੋਂ ਨਹੀਂ ਡਰਦੇ. ਜਿਹੜੇ ਬੰਗਾਲ ਦੀ ਅਲੋਚਨਾ ਕਰਦੇ ਹਨ ਉਹ ਨਹੀਂ ਜਾਣਦੇ ਕਿ ਬੰਗਾਲ ਕੀ ਹੈ ।

Kailash Vijayvargiya has criticised West Bengal Chief Minister Mamata BanerjeeKailash Vijayvargiya has criticised West Bengal Chief Minister Mamata Banerjeeਸਾਡੀ ਰੀੜ੍ਹ ਨੂੰ ਤੋੜਨਾ ਆਸਾਨ ਨਹੀਂ ਹੈ । ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਦੇ ਲੋਕ ਚੋਣਾਂ ਦੌਰਾਨ ਭਾਜਪਾ ਨੂੰ ਢੁਕਵਾਂ ਜਵਾਬ ਦੇਣਗੇ । ਸਾਰੇ ਭਾਜਪਾ ਸਹਿਯੋਗੀ ਇਸ ਨੂੰ ਛੱਡ ਗਏ ਹਨ,ਇਸ ਲਈ ਹੁਣ ਸਿਰਫ ਸੀਬੀਆਈ ਅਤੇ ਈਡੀ ਵਫ਼ਾਦਾਰ ਸਹਿਯੋਗੀ ਹਨ । ਪਾਰਟੀ ਨੇ ਦਾਅਵਾ ਕੀਤਾ ਕਿ ਉਹ ਉਸ ਤੋਂ ਨਹੀਂ ਡਰੇਗੀ ਅਤੇ ਦ੍ਰਿੜਤਾ ਨਾਲ ਲੜਾਈ ਲੜੇਗੀ।

mamtamamtaਤ੍ਰਿਣਮੂਲ ਕਾਂਗਰਸ ਦੀ ਬੁਲਾਰੇ ਅਤੇ ਸੰਸਦ ਮੈਂਬਰ ਸੌਗਾਤਾ ਰਾਏ ਨੇ ਦੋਸ਼ ਲਾਇਆ ਕਿ ਸੀਬੀਆਈ ਦਾ ਅਭਿਸ਼ੇਕ ਦੇ ਘਰ ਜਾਣਾ ਰਾਜਨੀਤਿਕ ਬਦਲਾਖੋਰੀ ਤੋਂ ਇਲਾਵਾ ਕੁਝ ਨਹੀਂ ਸੀ । ਭਾਜਪਾ ਨੇ ਇਹ ਕਹਿੰਦੇ ਹੋਏ ਤਿੱਖੀ ਕੀਤੀ ਕਿ ਤ੍ਰਿਣਮੂਲ ਕਾਂਗਰਸ ਇਸ ਕੇਸ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਕਿਹਾ ਕਿ ਜੇ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਜਿਹੜਾ ਵੀ ਦੋਸ਼ੀ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ । ਕਿਸੇ ਨੂੰ ਵੀ ਇਸ ਮਾਮਲੇ ਨੂੰ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੀਦਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement