ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ

By : GAGANDEEP

Published : Feb 25, 2023, 1:33 pm IST
Updated : Feb 25, 2023, 1:33 pm IST
SHARE ARTICLE
photo
photo

'ਪੰਜਾਬ 'ਚ ਜੋ ਅੱਜ ਹੋ ਰਿਹਾ ਮੈਂ ਉਸ ਦੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ'

 

ਮੁੰਬਈ :  ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਰ ਸਮੇਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਕਿਸੇ ਵੀ ਮੁੱਦੇ ਨੂੰ ਹੱਥੋਂ ਜਾਣ ਨਹੀਂ ਦਿੰਦੇ। ਹਰ ਮੁੱਦੇ 'ਤੇ ਆਪਣੇ ਵਿਚਾਰ ਪਹਿਲਾਂ ਅੱਗੇ ਰੱਖਦੇ ਹਨ। ਹੁਣ ਕੰਗਨਾ ਨੇ ਅੰਮ੍ਰਿਤਪਾਲ ਸਿੰਘ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ।  ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਡਿਬੇਟ 'ਚ  ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਇਸ ਚੈਲੇਂਜ ਨੂੰ ਸਵੀਕਾਰ ਕਰਦੇ ਹੋਏ  ਕਿਹਾ ਕਿ ਉਹ ਅੰਮ੍ਰਿਤਪਾਲ ਨਾਲ ਖਾਲਿਸਤਾਨ ਦੇ ਮੁੱਦੇ 'ਤੇ ਡਿਬੇਟ ਕਰਨ ਲਈ ਤਿਆਰ ਹੈ ਹਲਾਂਕਿ ਉਸ ਨੂੰ ਗੋਲੀ ਜਾਂ ਕੁੱਟਿਆ- ਮਾਰਿਆ ਨਾ ਜਾਵੇ।

ਇਹ ਵੀ ਪੜ੍ਹੋ : ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, 15 ਮੋਬਾਇਲ ਫੋਨ ਹੋਏ ਬਰਾਮਦ

ਕੰਗਨਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ’ਚ ਜੋ ਕੁਝ ਹੋ ਰਿਹਾ ਹੈ, ਇਸ ਦੀ ਦੋ ਸਾਲ ਪਹਿਲਾਂ ਉਸ ਨੇ ਭਵਿੱਖਵਾਣੀ ਕਰ ਦਿੱਤੀ ਸੀ। ਉਸ ’ਤੇ ਕਈ ਮਾਮਲੇ ਦਰਜ ਕੀਤੇ ਗਏ ਸਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੀ ਕਾਰ ’ਤੇ ਪੰਜਾਬ ’ਚ ਹਮਲਾ ਕੀਤਾ ਗਿਆ ਸੀ ਪਰ ਉਹੀ ਹੋਇਆ ਜੋ ਉਸ ਨੇ ਕਿਹਾ ਸੀ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

ਕੰਗਨਾ ਨੇ ਕਿਹਾ ਕਿ ਉਸ 'ਤੇ 6 ਸੰਮਨ, ਇਕ ਗ੍ਰਿਫ਼ਤਾਰੀ ਵਾਰੰਟ, ਪੰਜਾਬ ’ਚ ਉਸ ਦੀਆਂ ਫ਼ਿਲਮਾਂ ’ਤੇ ਬੈਨ, ਉਸ ਦੀ ਕਾਰ ’ਤੇ ਹਮਲਾ ਤੇ ਇਕ ਰਾਸ਼ਟਰਵਾਦੀ ਦੇਸ਼ ਨੂੰ ਇਕੱਠਿਆਂ ਰੱਖਣ ਦੀ ਕੀਮਤ ਉਸ ਨੂੰ ਚੁਕਾਉਣੀ ਪਈ ਹੈ। ਉਸ ਨੇ ਕਿਹਾ ਕਿ ਜੇਕਰ ਤੁਸੀਂ ਸੰਵਿਧਾਨ ’ਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਸ ’ਤੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਹੁਣ ਦੇਖਣਾ ਇਹ ਹੋਵੇਗਾ ਕਿ ਕੰਗਨਾ ਦੀ ਇਸ ਚੁਣੌਤੀ ’ਤੇ ਅੰਮ੍ਰਿਤਪਾਲ ਸਿੰਘ ਵਲੋਂ ਕੀ ਬਿਆਨ ਸਾਹਮਣੇ ਆਉਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement