ਧੀ ਨੇ ਮੋੜਿਆ ਪਿਤਾ ਦੀ ਮਿਹਨਤ ਦਾ ਮੁੱਲ, ਬਣੀ ਜੱਜ
Published : Feb 25, 2023, 3:02 pm IST
Updated : Feb 25, 2023, 3:12 pm IST
SHARE ARTICLE
photo
photo

ਜੇਕਰ ਇਰਾਦੇ ਨੇਕ ਹੋਣ ਅਤੇ ਸੱਚੀ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ

 

ਮੱਧ ਪ੍ਰਦੇਸ਼ : ਜੇਕਰ ਇਰਾਦੇ ਨੇਕ ਹੋਣ ਅਤੇ ਸੱਚੀ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਅਜਿਹੀ ਹੀ ਕਹਾਣੀ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੀ ਰਹਿਣ ਵਾਲੀ ਨੀਸ਼ਾ ਕੁਸ਼ਵਾਹਾ ਦੀ ਹੈ। ਨਿਸ਼ਾ ਦੇ ਪਿਤਾ ਸੀਤਾਰਾਮ ਕੁਸ਼ਵਾਹਾ ਨੇ ਆਪਣੀ ਧੀ ਨੂੰ ਖੇਤੀਬਾੜੀ ਕਰ ਕੇ ਅਤੇ ਇੱਕ ਹੋਟਲ ਵਿੱਚ ਕੈਸ਼ੀਅਰ ਵਜੋਂ ਕੰਮ ਕਰ ਕੇ ਬਹੁਤ ਕੁਝ ਸਿਖਾਇਆ ਅਤੇ ਅੱਜ ਧੀ ਨੇ ਐਮ.ਪੀ.ਪੀ.ਐਸ.ਸੀ ਸਿਵਲ ਜੱਜ ਦੀ ਪ੍ਰੀਖਿਆ ਪਾਸ ਕਰ ਕੇ ਜੱਜ ਬਣ ਗਈ ਹੈ। 

ਪੜ੍ਹੋ ਇਹ ਖ਼ਬਰ : DRDO ਅਧਿਕਾਰੀ ਗ੍ਰਿਫਤਾਰ, ਪਾਕਿਸਤਾਨ ਨੂੰ ਭੇਜਦਾ ਸੀ ਖੁਫੀਆ ਜਾਣਕਾਰੀ 

ਦਰਅਸਲ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਰਹਿਣ ਵਾਲੇ ਸੀਤਾਰਾਮ ਕੁਸ਼ਵਾਹਾ ਕੋਲ ਆਪਣੀ 2 ਏਕੜ ਵਾਹੀਯੋਗ ਜ਼ਮੀਨ ਹੈ, ਜਿਸ ਨਾਲ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਵੀ ਮਿਲ ਸਕਦੀ ਸੀ। ਇਸ ਤੋਂ ਬਾਅਦ ਵੀ ਸੀਤਾਰਾਮ ਨੇ ਵਾਧੂ ਆਮਦਨ ਲਈ ਇੱਕ ਨਿੱਜੀ ਹੋਟਲ ਵਿੱਚ ਕੈਸ਼ੀਅਰ ਵਜੋਂ ਕੰਮ ਕੀਤਾ। ਸੀਤਾਰਾਮ ਦੀਆਂ 4 ਬੇਟੀਆਂ ਅਤੇ ਇਕ ਬੇਟਾ ਹੈ। ਉਨ੍ਹਾਂ ਦੀ ਦੂਜੀ ਬੇਟੀ ਨੀਸ਼ਾ ਕੁਸ਼ਵਾਹਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਪੜ੍ਹੋ ਇਹ ਖ਼ਬਰ : ਵਾਇਰਲ ਫਲੂ ਤੋਂ ਬਾਅਦ ਸੁੱਕੀ ਖੰਘ ਤੋਂ ਪ੍ਰੇਸ਼ਾਨ ਲੋਕ:ਹਸਪਤਾਲਾਂ 'ਚ ਵਧੀ ਮਰੀਜ਼ਾਂ ਦੀ ਗਿਣਤੀ, ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਘਾਤਕ

ਨੀਸ਼ਾ ਕੁਸ਼ਵਾਹਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਬੁਰਹਾਨਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੀਤੀ। ਇਸ ਤੋਂ ਬਾਅਦ ਉਸ ਨੇ ਸੇਵਾ ਸਦਨ ​ਕਾਲਜ ਤੋਂ ਬੀ.ਕਾਮ ਕੀਤਾ ਅਤੇ ਸੇਵਾ ਸਦਨ ਲਾਅ ਕਾਲਜ ਤੋਂ ਐਲ.ਐਲ.ਬੀ. ਇਸ ਦੌਰਾਨ ਨੀਸ਼ਾ ਕੁਸ਼ਵਾਹਾ ਦੇਵੀ ਅਹਿਲਿਆ ਬਾਈ ਯੂਨੀਵਰਸਿਟੀ ਵਿੱਚ ਸੋਨ ਤਮਗਾ ਜੇਤੂ ਰਹੀ ਅਤੇ ਰਾਜ ਦੀ ਸਾਬਕਾ ਗਵਰਨਰ ਆਨੰਦੀਬੇਨ ਪਟੇਲ ਵੱਲੋਂ ਵੀ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਪੜ੍ਹੋ ਇਹ ਖ਼ਬਰ : ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ 

ਸੀਤਾਰਾਮ ਕੁਸ਼ਵਾਹਾ ਦਾ ਕਹਿਣਾ ਹੈ ਕਿ ਮੇਰੀਆਂ 4 ਧੀਆਂ ਸਨ ਅਤੇ ਫਿਰ ਇੱਕ ਬੇਟਾ, ਮੈਂ ਹਮੇਸ਼ਾ ਧੀਆਂ ਨੂੰ ਲੈ ਕੇ ਬਹੁਤ ਚਿੰਤਤ ਰਹਿੰਦਾ ਸੀ ਅਤੇ ਸੋਚਦਾ ਸੀ ਕਿ ਧੀਆਂ ਨੂੰ ਕੁਝ ਸਿਖਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ। ਪਰ ਇਹ ਇੰਨਾ ਆਸਾਨ ਵੀ ਨਹੀਂ ਸੀ। ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਤੋਂ ਪ੍ਰੇਰਨਾ ਮਿਲੀ ਹੈ। ਜਿਵੇਂ-ਜਿਵੇਂ ਧੀਆਂ ਤਰੱਕੀ ਕਰ ਰਹੀਆਂ ਸਨ, ਉਨ੍ਹਾਂ ਨੂੰ ਸਰਕਾਰ ਦੀਆਂ ਸਕੀਮਾਂ ਸਦਕਾ ਵਜ਼ੀਫ਼ਾ ਮਿਲਣ ਲੱਗਾ।
ਇਸ ਸਕਾਲਰਸ਼ਿਪ ਨਾਲ ਉਸ ਨੇ ਅੱਗੇ ਦੀ ਪੜ੍ਹਾਈ ਕੀਤੀ। ਅੱਜ ਮੇਰੀ ਦੂਜੀ ਬੇਟੀ ਨੀਸ਼ਾ ਕੁਸ਼ਵਾਹਾ ਸਿਵਲ ਜੱਜ ਬਣ ਗਈ ਹੈ, ਜਿਸ ਕਾਰਨ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ ਅਤੇ ਮੈਨੂੰ ਆਪਣੀ ਬੇਟੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਨੀਸ਼ਾ ਕੁਸ਼ਵਾਹਾ ਦੇ ਪਿਤਾ ਸੀਤਾਰਾਮ ਕੁਸ਼ਵਾਹਾ ਦਾ ਕਹਿਣਾ ਹੈ ਕਿ ਸਾਡੇ ਸਮਾਜ ਵਿੱਚ ਧੀਆਂ ਨੂੰ ਕਿਸੇ ਹੋਰ ਦੀ ਦੌਲਤ ਸਮਝਿਆ ਜਾਂਦਾ ਹੈ ਅਤੇ ਧੀਆਂ ਦੀ ਪੜ੍ਹਾਈ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ।  ਬੁਰਹਾਨਪੁਰ ਅਤੇ ਮਾਲੀ ਸਮਾਜ ਵਿਚ ਨਿਸ਼ਾ ਕੁਸ਼ਵਾਹਾ ਇਕਲੌਤੀ ਹੈ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਵਲ ਜੱਜ ਬਣੀ ਹੈ।

ਪੜ੍ਹੋ ਇਹ ਖ਼ਬਰ : ਡਿਲਿਵਰੀ ਹੋਣ ਤੋਂ ਬਾਅਦ ਵੀ ਔਰਤਾਂ ਦੀ ਚਮਕੇਗੀ ਚਮੜੀ, ਇਨ੍ਹਾਂ ਤਰੀਕਿਆਂ ਨਾਲ ਕਰੋ ਦੇਖਭਾਲ

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement