
ਐੈਸ.ਪੀ-ਬਸਪਾ ਦੇ ਇਕਠੇ ਹੋਣ ਤੋਂ ਬਾਅਦ ਗੈਸਟ ਹਾਊਸ ਕਾਂਡ ਯਾਦ ਦਿਵਾਉਣ ਵਾਲੀ ਭਾਜਪਾ ਨੂੰ ਬਸਪਾ ਮੁਖੀ ਮਾਇਆਵਤੀ ਨੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ...
ਲਖਨਊ : ਐੈਸ.ਪੀ-ਬਸਪਾ ਦੇ ਇਕਠੇ ਹੋਣ ਤੋਂ ਬਾਅਦ ਗੈਸਟ ਹਾਊਸ ਕਾਂਡ ਯਾਦ ਦਿਵਾਉਣ ਵਾਲੀ ਭਾਜਪਾ ਨੂੰ ਬਸਪਾ ਮੁਖੀ ਮਾਇਆਵਤੀ ਨੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਇਸ ਕਾਲੀ ਕਰਤੂਤ ਬਾਰੇ 'ਚ ਕਿਉਂ ਨਹੀਂ ਦਸਦੇ ਕਿ ਜਿਸ ਪੁਲਿਸ ਅਫ਼ਸਰ ਦੇ ਸੁਰੱਖਿਆ 'ਚ ਗੈਸਟ ਹਾਊਸ ਕਾਂਡ ਹੋਇਆ, ਉਸ ਨੂੰ ਯੋਗੀ ਸਰਕਾਰ ਨੇ ਡੀ.ਜੀ.ਪੀ. ਬਣਾ ਦਿਤਾ। ਇਹ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਵਰਗਾ ਹੈ। ਇਹ ਵੀ ਸ਼ੱਕ ਹੁੰਦਾ ਹੈ ਕਿ ਭਾਜਪਾ ਮੇਰਾ ਵੀ ਕਤਲ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਸਹਾਰਨਪੁਰ ਦੰਗਿਆਂ ਦੌਰਾਨ ਸ਼ੱਬੀਰਪੁਰ 'ਚ ਵੀ ਮੇਰੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ।
Mayawati
ਮਾਇਆਵਤੀ ਨੇ ਕਿਹਾ ਹੈ ਕਿ ਭਾਜਪਾ ਗੈਸਟ ਗਾਊਸ ਕਾਂਡ ਦੀ ਯਾਦ ਦਿਵਾਉਂਦਾ ਹੈ ਪਰ 2003 'ਚ ਤਾਂ ਮੈਨੂੰ ਭਾਜਪਾ ਨੇ ਹੀ ਬਲੈਕਮੇਲ ਕੀਤਾ ਸੀ। ਜਦੋਂ ਮੈਂ ਮੁੱਖ ਮੰਤਰੀ ਸੀ ਜਦੋਂ ਕਿਹਾ ਸੀ ਕਿ ਅੱਗੇ ਵੀ ਰਹਿਣਾ ਹੈ ਤਾਂ ਲੋਕ ਸਭਾ 'ਚ ਅਸੀਂ 80 ਤੋਂ 60 ਸੀਟ ਦਿਓ ਤਾਂ ਮੈਨੂੰ ਮਜ਼ਬੂਰੀ 'ਚ ਅਸਤੀਫ਼ਾ ਦੇਣਾ ਪਿਆ। ਉਸ ਤੋਂ ਬਾਅਦ ਸੀ.ਬੀ.ਆਈ. ਜਾਂਚ ਕਰਵਾ ਕੇ ਮੇਰੇ ਉਪਰ ਫ਼ਰਜ਼ੀ ਮੁਕੱਦਮਾ ਕਰਵਾਇਆ ਗਿਆ। ਬਾਅਦ 'ਚ ਕੋਰਟ ਨੇ ਉਸ ਨੂੰ ਖਾਰਜ ਕਰ ਦਿਤਾ। ਇਸ ਤੋਂ ਇਲਾਵਾ ਵੀ ਸਮੇਂ-ਸਮੇਂ 'ਤੇ ਜਾਂਚ ਦੇ ਨਾਮ 'ਤੇ ਤੰਗ ਕੀਤਾ ਜਾ ਰਿਹਾ ਹੈ।
Mayawati
ਮਾਇਆਵਤੀ ਦਾ ਕਹਿਣਾ ਹੈ ਕਿ ਭਾਜਪਾ ਰਾਜਸਭਾ 'ਚ ਜਿੱਤ ਤੋਂ ਬਾਅਦ ਖੁਸ਼ੀਆਂ ਮਨਾ ਰਹੀ ਹੈ। ਮੈਂ ਦਸਣਾ ਚਾਹੁੰਦੀ ਹਾਂ ਕਿ ਇਹ ਜਿੱਤ ਫੂਲਪੁਰ ਅਤੇ ਗੋਰਖਪੁਰ ਦੀ ਹਾਰ ਦਾ ਬਦਲਾ ਨਹੀਂ ਹੋ ਸਕਦਾ। ਭਾਵੇਂ ਹੀ ਉਹ ਜਿਨੇ ਮਰਜੀ ਲੱਡੂ ਖਾ ਲੈਣ। ਸੀ.ਐੈਮ. ਦੇ ਇਲਾਕੇ ਗੋਰਖਪੁਰ 'ਚ 28 ਸਾਲ ਬਾਅਦ ਅਤੇ ਡਿਪਟੀ ਸੀ.ਐੈਮ. ਦੇ ਇਲਾਕੇ ਫੂਲਪੁਰ 'ਚ ਹਾਰ ਦਾ ਧੱਬਾ ਇਸ ਜਿੱਤ ਨਾਲ ਸਾਫ ਹੋਣ ਵਾਲਾ ਨਹੀਂ ਹੈ।