
ਅਕਬਰੂਦੀਨ ਓਵੈਸੀ ਦਾ ਪੀਐਮ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ...
ਨਵੀਂ ਦਿੱਲੀ : ਏਆਈਐਮਆਈਐਮ ਦੇ ਪਾਰਟੀ ਨੇਤਾ ਅਕਬਰੂਦੀਨ ਓਵੈਸੀ ਨੇ 'ਚੌਕੀਦਾਰ' ਸ਼ਬਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਆਖਿਆ ਕਿ ਮੋਦੀ ਨੂੰ ਟਵਿੱਟਰ 'ਤੇ ਹੀ ਨਹੀਂ ਬਲਕਿ ਅਪਣੇ ਪਾਸਪੋਰਟ ਅਤੇ ਆਧਾਰ ਕਾਰਡ ਵਿਚ ਵੀ ਚੌਕੀਦਾਰ ਸ਼ਬਦ ਲਗਾਉਣਾ ਚਾਹੀਦਾ ਹੈ।
PM Narender Modi
ਉਨ੍ਹਾਂ ਆਖਿਆ ਕਿ ਜੇਕਰ ਮੋਦੀ ਨੂੰ ਚੌਂਕੀਦਾਰ ਬਣਨ ਦਾ ਇੰਨਾ ਹੀ ਸ਼ੌਕ ਐ ਤਾਂ ਉਹ ਮੇਰੇ ਕੋਲ ਆਉਣ, ਉਨ੍ਹਾਂ ਨੂੰ ਟੋਪੀ ਅਤੇ ਸੀਟੀ ਮੈਂ ਦੇਵਾਂਗਾ। ਦਸ ਦਈਏ ਕਿ ਅਕਬਰੂਦੀਨ ਓਵੈਸੀ ਹੈਦਰਾਬਾਦ ਤੋਂ ਸਾਂਸਦ ਅਸਦੂਦੀਨ ਓਵੈਸੀ ਦੇ ਭਰਾ ਹਨ ਅਤੇ ਉਹ ਤੇਲੰਗਾਨਾ ਦੇ ਚੰਦਰਯਾਨਗੁੱਟਾ ਤੋਂ ਵਿਧਾਇਕ ਹਨ ਉਹ ਵੀ ਅਪਣੇ ਭਰਾ ਵਾਂਗ ਅਪਣੇ ਤਿੱਖੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੇ ਹਨ।