
ਅਜੇ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲ ਰਹੀਆਂ ਸਨ...
ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਤੇ ਬੁੱਧਵਾਰ ਨੂੰ ਹਮਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਬੁੱਧਵਾਰ ਸਵੇਰੇ ਗੋਲੀਆਂ ਚਲਾਈਆਂ। ਪੱਤਰਕਾਰਾਂ ਨੂੰ ਦਿੱਤੇ ਸੰਦੇਸ਼ ਵਿਚ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪੁਰਾਣੀ ਕਾਬੁਲ ਵਿਚਲੇ ਖੇਤਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।
Photo
ਅਜੇ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲ ਰਹੀਆਂ ਸਨ ਅਤੇ ਅੱਤਵਾਦੀ ਹਮਲੇ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਵਿਭਾਗ ਨੇ ਦਸਿਆ ਕਿ ਗੁਰਦੁਆਰੇ ਤੇ ਗੋਲੀਬਾਰੀ ਚਲ ਰਹੀ ਹੈ। ਫਿਲਹਾਲ ਕਿੰਨੇ ਅੱਤਵਾਦੀ ਹਨ ਅਤੇ ਕਿੰਨੇ ਲੋਕ ਮਾਰੇ ਗਏ ਹਨ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਹੈ। ਸਿੱਖ ਭਾਈਚਾਰੇ ਦੇ ਇਕ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਉਹ ਉਸ ਸਮੇਂ ਗੁਰਦੁਆਰੇ ਕੋਲ ਸਨ ਜਦੋਂ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।
Photo
ਗੋਲੀਆਂ ਚੱਲਣ ਤੋਂ ਬਾਅਦ ਉਹ ਘਟਨਾ ਵਾਲੇ ਸਥਾਨ ਵੱਲ ਭੱਜ ਆਏ। ਉਹਨਾਂ ਦਸਿਆ ਕਿ ਹਮਲੇ ਵਿਚ ਘਟ ਤੋਂ ਘਟ ਚਾਰ ਲੋਕ ਮਾਰੇ ਜਾ ਚੁੱਕੇ ਹਨ। ਹੁਣ ਤਕ ਕਿਸੇ ਵੀ ਅੱਦਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਸਬੰਧਿਤ ਇਕ ਅੱਤਵਾਦੀ ਸੰਗਠਨ ਨੇ ਕਾਬੁਲ ਵਿਚ ਘਟ ਗਿਣਤੀ ਸ਼ਿਆ ਮੁਸਲਮਾਨਾਂ ਦੇ ਇਕ ਸਮੂਹ ਤੇ ਹਮਲਾ ਕੀਤਾ ਸੀ ਜਿਸ ਵਿਚ 32 ਲੋਕਾਂ ਦੀ ਮੌਤ ਹੋਈ ਸੀ।
Photo
ਦੇਸ਼ ਵਿਚ ਸਿੱਖਾਂ ਨੂੰ ਵਿਆਪਕ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਹਥਿਆਰਬੰਦ ਸਮੂਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
Photo
1990 ਦੇ ਦਹਾਕਿਆਂ ਦੇ ਅਖੀਰ ਵਿਚ ਤਾਲਿਬਾਨ ਸ਼ਾਸਨ ਤਹਿਤ ਉਹਨਾਂ ਨੂੰ ਹੱਥਾਂ ਵਿਚ ਪੀਲੀ ਪੱਟੀ ਪਾ ਕੇ ਅਪਣੀ ਪਹਿਚਾਣਾ ਬਣਾਉਣ ਲਈ ਕਿਹਾ ਗਿਆ ਸੀ ਪਰ ਨਿਯਮ ਲਾਗੂ ਨਹੀਂ ਕੀਤਾ ਗਿਆ ਸੀ। ਹਾਲ ਦੇ ਸਾਲਾਂ ਵਿਚ ਅੱਤਵਾਦੀ ਹਮਲਿਆਂ ਤੋਂ ਪਰੇਸ਼ਾਨ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਨੇ ਭਾਰਤ ਵਿਚ ਸ਼ਰਨ ਮੰਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।