
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਸਾਡੀ ਕਮਜ਼ੋਰ ਅਰਥਵਿਵਸਥਾ ‘ਤੇ ਸਖਤ ਹਮਲਾ ਹੈ ਅਤੇ ਇਸ ਤੋਂ ਨਿਪਟਣ ਲਈ ਤਾਲੀ ਵਜਾਉਣ ਨਾਲ ਕੰਮ ਨਹੀਂ ਚੱਲੇਗਾ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨਾਲ ਦੇਸ਼ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਲੋਕਾਂ ਦੇ ਜੀਵਨ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਇਸ ਨਾਲ ਲੋਕਾਂ ਦੇ ਕੰਮ ਬੰਦ ਹੋ ਗਏ ਹਨ।
Photo
ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਕੋਰੋਨਾ ਦੇ ਵਿਗੜਦੇ ਹਾਲਾਤਾਂ ਤੋਂ ਨਿਪਟਣ ਲਈ ਸਰਕਾਰ ਤੋਂ ਆਰਥਕ ਪੈਕੇਜ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਸਾਡੀ ਕਮਜ਼ੋਰ ਅਰਥਵਿਵਸਥਾ ‘ਤੇ ਸਖਤ ਹਮਲਾ ਹੈ ਅਤੇ ਇਸ ਤੋਂ ਨਿਪਟਣ ਲਈ ਤਾਲੀ ਵਜਾਉਣ ਨਾਲ ਕੰਮ ਨਹੀਂ ਚੱਲੇਗਾ।
Photo
ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ‘ਕੋਰੋਨਾ ਵਾਇਰਸ ਸਾਡੀ ਕਮਜ਼ੋਰ ਅਰਥ ਵਿਵਸਥਾ ‘ਤੇ ਇਕ ਸਖ਼ਤ ਹਮਲਾ ਹੈ। ਛੋਟੇ, ਦਰਮਿਆਨੇ ਅਤੇ ਦਿਹਾੜੀ ਮਜ਼ਦੂਰ ਇਸ ਸਭ ਨਾਲ ਜ਼ਿਆਦਾ ਪ੍ਰਭਾਵਿਤ ਹਨ। ਤਾਲੀ ਵਜਾਉਣ ਨਾਲ ਉਹਨਾਂ ਨੂੰ ਮਦਦ ਨਹੀਂ ਮਿਲੇਗੀ। ਅੱਜ ਨਗਦ ਮਦਦ, ਟੈਕਸ ਬ੍ਰੇਕ ਅਤੇ ਕਰਜ਼ ਅਦਾਇਗੀ ‘ਤੇ ਰੋਕ ਵਰਗੇ ਇਕ ਵੱਡੇ ਆਰਥਕ ਪੈਕੇਜ ਦੀ ਲੋੜ ਹੈ। ਤੁਰੰਤ ਕਦਮ ਚੁੱਕੋ’।
Photo
ਦਰਅਸਲ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਮਾਲ, ਸਿਨੇਮਾ ਘਰ, ਬਜ਼ਾਰ, ਦਫ਼ਤਰ ਬੰਦ ਪਏ ਹਨ। ਹਾਲਾਂਕਿ ਛੋਟੇ-ਮੋਟੇ ਉਦਯੋਗ ਧੰਦੇ ਬੰਦ ਪਏ ਹਨ, ਜਿਸ ਨਾਲ ਅਰਥ ਵਿਵਸਥਾ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ। ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਪੀਐਮ ਮੋਦੀ ਨੇ ਐਤਵਾਰ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾ ਹੈ, ਜਿਸ ਵਿਚ ਲੋਕਾਂ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ।