
ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਦੇਵਾ ਇੰਡੀਆ ਫਾਊਂਡੇਸ਼ਨ ਦੀ ਡਾਇਰੈਕਟਰ ਸਾਧਵੀ ਦੇਵਾ ਠਾਕੁਰ ਨੇ ਇਕ ਵਾਰ ਫਿਰ ਤੋਂ ਸਿੱਖ ਭਾਈਚਾਰੇ ਵੱਲੋਂ
ਨਵੀਂ ਦਿੱਲੀ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਦੇਵਾ ਇੰਡੀਆ ਫਾਊਂਡੇਸ਼ਨ ਦੀ ਡਾਇਰੈਕਟਰ ਸਾਧਵੀ ਦੇਵਾ ਠਾਕੁਰ ਨੇ ਇਕ ਵਾਰ ਫਿਰ ਤੋਂ ਸਿੱਖ ਭਾਈਚਾਰੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਮ ਕੇ ਤਾਰੀਫ਼ ਕੀਤੀ। ਸਾਧਵੀ ਦੇਵਾ ਠਾਕੁਰ ਨੇ ਅਪਣੀ ਫੇਸਬੁੱਕ ਪੋਸਟ 'ਤੇ ਰਾਜ ਕਰੇਗਾ ਖ਼ਾਲਸਾ ਲਿਖਦੇ ਹੋਏ ਆਖਿਆ ਕਿ ਅੱਜ ਇਸ ਮੁਸੀਬਤ ਦੀ ਘੜੀ ਵਿਚ ਸਿੱਖ ਭਾਈਚਾਰੇ ਦੇ ਲੋਕ ਦੇਸ਼ਾਂ ਵਿਦੇਸ਼ਾਂ ਵਿਚ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ।
ਉਨ੍ਹਾਂ ਕਿਹਾ ਕਿ ਰਾਜ ਕਰੇਗਾ ਖ਼ਾਲਸਾ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਰਾਜਪਾਠ ਜਾਂ ਮਹਿਲ ਮੁਨਾਰੇ ਚਾਹੀਦੇ ਹਨ ਬਲਕਿ ਇਸ ਦਾ ਮਤਲਬ ਇਹ ਵੀ ਹੈ ਕਿ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ ਅਤੇ ਕਰ ਰਹੇ ਹਨ। ਇਸ ਦੌਰਾਨ ਸਾਧਵੀ ਦੇਵਾ ਠਾਕੁਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਖ਼ਾਲਸਾ ਏਡ ਦੀ ਖ਼ੂਬ ਤਾਰੀਫ਼ ਕੀਤੀ।
ਜਿ਼ਕਰਯੋਗ ਹੈ ਬੀਤੇ ਦਿਨੀਂ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਧਵੀ ਦੇਵਾ ਠਾਕੁਰ ਵੱਲੋਂ ਸਿੱਖਾਂ ਦੀ ਇਸ ਤਰ੍ਹਾਂ ਤਾਰੀਫ਼ ਕੀਤੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸਿੱਖਾਂ ਦੀ ਤਾਰੀਫ਼ ਕਰ ਚੁੱਕੀ ਹੈ।