
ਹਲਕੇ ਪੱਧਰ ਦੇ ਪੀੜਤਾਂ ਲਈ ਰਿਟੋਨਾਵੀਰ ਦਾ ਉਪਯੋਗ ਕੀਤਾ ਜਾਂਦਾ ਹੈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਰੋਕਣ ਲਈ World Health Organization ਨੇ ਦੁਨੀਆਭਰ ਦੇ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਮੈਗਾਟ੍ਰਾਇਲ ਯਾਨੀ ਮਹਾਂਪਰੀਖਣ ਕਰਨ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਮਹਾਂ-ਪਰੀਖਣ ਸ਼ੁਰੂ ਵੀ ਹੋ ਚੁੱਕਿਆ ਹੈ। ਇਸ ਦੇ ਲਈ WHO ਨੇ ਚਾਰ ਸਭ ਤੋਂ ਬਿਹਤਰੀਨ ਦਵਾਈਆਂ ਦਾ ਪ੍ਰੀਖਣ ਕਰਨ ਨੂੰ ਕਿਹਾ ਹੈ। ਇਹਨਾਂ ਦਵਾਈਆਂ ਨਾਲ ਹੁਣ ਤਕ ਲੋਕ ਕੋਰੋਨਾ ਵਾਇਰਸ ਦੇ ਪੀੜਤ ਠੀਕ ਹੋ ਚੁੱਕੇ ਹਨ।
Corona Virus
WHO ਦਾ ਮੰਨਣਾ ਹੈ ਕਿ ਇਹਨਾਂ ਚਾਰ ਦਵਾਈਆਂ ਵਿਚੋਂ ਇਕ ਜਾਂ ਇਹਨਾਂ ਦਵਾਈਆਂ ਦਾ ਮਿਸ਼ਰਣ ਲੋਕਾਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਇਹਨਾਂ ਚਾਰਾਂ ਨੂੰ ਮਿਲਾ ਕੇ ਬਣਾਈ ਜਾਣ ਵਾਲੀ ਦਵਾਈ ਹੀ ਕੋਰੋਨਾ ਵਾਇਰਸ ਨੂੰ ਹਰਾ ਸਕਦੀ ਹੈ। ਇਹਨਾਂ ਚਾਰ ਦਵਾਈਆਂ ਤੋਂ ਇਲਾਵਾ ਦੁਨੀਆਭਰ ਦੇ ਡਾਕਟਰ ਦੋ ਹੋਰ ਦਵਾਈਆਂ ਤੇ ਵੀ ਧਿਆਨ ਦੇ ਰਹੇ ਹਨ। ਇਹਨਾਂ ਦੋਵੇਂ ਦਵਾਈਆਂ ਨੂੰ ਸਾਰਸ ਅਤੇ ਮਰਸ ਦੌਰਾਨ ਬਣਾਇਆ ਗਿਆ ਸੀ।
Corona Virus
ਪਰ ਇਹਨਾਂ ਦਵਾਈਆਂ ਨੂੰ ਵਿਸ਼ਵ ਪੱਧਰ ਤੇ ਆਗਿਆ ਨਹੀਂ ਮਿਲੀ ਸੀ। WHO ਦੁਆਰਾ ਬਣਾਈਆਂ ਗਈਆਂ ਇਹਨਾਂ ਚਾਰ ਦਵਾਈਆਂ ਨਾਲ ਮਰੀਜ਼ ਜਲਦ ਠੀਕ ਹੋ ਜਾਣਗੇ। ਨਰਸਾਂ ਅਤੇ ਡਾਕਟਰ ਲਗਾਤਾਰ ਮਰੀਜ਼ਾਂ ਦਾ ਇਲਾਜ ਕਰਨ ਵਿਚ ਜੁਟੇ ਹੋਏ ਹਨ। ਇਸ ਨਾਲ ਜਿਹਨਾਂ ਦੀ ਹਾਲਤ ਜ਼ਿਆਦਾ ਗੰਭੀਰ ਨਹੀਂ ਹੈ ਉਹ ਵੀ ਜਲਦ ਠੀਕ ਹੋ ਜਾਣਗੇ। ਇਹਨਾਂ ਵਿਚੋਂ ਪਹਿਲੀ ਦਵਾਈ ਹੈ ਰੇਮਡੇਸਿਵੀਰ। ਇਸ ਨੂੰ ਜਿਲੀਡ ਸਾਈਂਸੇਜ ਨੇ ਇਬੋਲਾ ਦੇ ਇਲਾਜ ਲਈ ਬਣਾਇਆ ਸੀ।
Corona Virus Test
ਰੇਮਡੇਸਿਵੀਰ ਕਿਸੇ ਵੀ ਵਾਇਰਸ ਦੇ RNA ਨੂੰ ਤੋੜ ਦਿੰਦਾ ਹੈ। ਇਸ ਨਾਲ ਵਾਇਰਸ ਇਨਸਾਨ ਦੇ ਸ਼ਰੀਰ ਵਿਚ ਦਾਖਲ ਹੋ ਕੇ ਨਵੇਂ ਵਾਇਰਸ ਪੈਦਾ ਨਹੀਂ ਕਰ ਸਕਦਾ। ਅਮਰੀਕਾ ਦੇ ਪਹਿਲੇ ਕੋਵਿਡ-19 ਕੋਰੋਨਾ ਵਾਇਰਸ ਦੇ ਮਰੀਜ਼ ਨੂੰ ਸਭ ਤੋਂ ਪਹਿਲਾਂ ਰੇਮਡੇਸਿਵੀਰ ਦਵਾਈ ਦਿੱਤੀ ਗਈ ਸੀ। ਉਹ ਬੇਹੱਦ ਗੰਭੀਰ ਸੀ ਪਰ ਅਗਲੇ ਦਿਨ ਹੀ ਉਸ ਦੀ ਤਬੀਅਤ ਠੀਕ ਹੋ ਗਈ ਸੀ। ਇਸ ਦੀ ਰਿਪੋਰਟ ਦ ਨਿਊ ਇੰਗਲੈਂਡ ਜਨਰਲ ਆਫ ਮੈਡੀਸੀਨ ਵਿਚ ਵੀ ਪ੍ਰਕਾਸ਼ਿਤ ਹੋਈ ਹੈ।
Corona Virus
ਇਸ ਤੋਂ ਬਾਅਦ ਦੂਜੀ ਦਵਾਈ ਹੈ ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ। ਇਸ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਕਾਲਤ ਕੀਤੀ ਸੀ। ਉਹਨਾਂ ਕਿਹਾ ਸੀ ਕਿ ਇਹ ਦਵਾਈ ਗੇਮ ਚੇਂਜਰ ਹੋ ਸਕਦੀ ਹੈ। WHO ਦੀ ਵਿਗਾਨਿਕ ਕਮੇਟੀ ਨੇ ਪਹਿਲਾਂ ਇਸ ਦਵਾਈ ਨੂੰ ਖਾਰਿਜ ਕਰ ਦਿੱਤਾ ਸੀ।
Corona Virus
13 ਮਾਰਚ 2020 ਨੂੰ ਜੇਨੇਵਾ ਵਿਚ ਹੋਈ WHO ਦੀ ਵਿਗਿਆਨਿਕ ਕਮੇਟੀ ਦੀ ਬੈਠਕ ਵਿਚ ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ ਨੂੰ ਪ੍ਰੀਖਣ ਲਈ ਭੇਜਣ ਦੀ ਗੱਲ ਕਹੀ ਗਈ ਸੀ ਕਿਉਂ ਕਿ ਇਸ ਦਵਾਈ ਨੂੰ ਲੈ ਕੇ ਵਿਸ਼ਵ ਪੱਧਰ ਤੇ ਮੰਗ ਆਈ ਸੀ। ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਨਾਲ ਇਨਸਾਨ ਦੇ ਸ਼ਰੀਰ ਦੀ ਉਸ ਕੋਸ਼ਿਕਾ ਦਾ ਅੰਦਰੂਨੀ ਹਿੱਸਾ ਖਤਮ ਹੋ ਜਾਂਦਾ ਹੈ ਜਿਸ ਤੇ ਵਾਇਰਸ ਹਮਲਾ ਕਰਦਾ ਹੈ।
Corona Virus
ਇਸ ਨਾਲ ਕੋਰੋਨਾ ਵਾਇਰਸ ਦੇ ਬਾਹਰੀ ਪੱਧਰ ਤੇ ਮੌਜੂਦ ਪ੍ਰੋਟੀਨ ਦੇ ਕੰਡੇ ਬੇਕਾਰ ਹੋ ਜਾਂਦੇ ਹਨ। ਵਾਇਰਸ ਕਮਜ਼ੋਰ ਹੋ ਜਾਂਦਾ ਹੈ। ਤੀਜੀ ਦਵਾਈ ਹੈ ਰਿਟੋਨਾਵੀਰ/ਲੋਪਿਨਾਵੀਰ। ਇਸ ਨੂੰ ਕਾਲੇਟ੍ਰਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2000 ਵਿਚ ਇਸ ਦਾ ਉਪਯੋਗ ਅਮਰੀਕਾ ਵਿਚ ਸਭ ਤੋਂ ਜ਼ਿਆਦਾ HIV ਨੂੰ ਰੋਕਣ ਲਈ ਕੀਤਾ ਗਿਆ ਸੀ। ਇਹ ਦਵਾਈ ਸ਼ਰੀਰ ਵਿਚ ਬਹੁਤ ਤੇਜ਼ੀ ਨਾਲ ਘੁਲਦੀ ਹੈ।
Corona Virus
ਹਲਕੇ ਪੱਧਰ ਦੇ ਪੀੜਤਾਂ ਲਈ ਰਿਟੋਨਾਵੀਰ ਦਾ ਉਪਯੋਗ ਕੀਤਾ ਜਾਂਦਾ ਹੈ ਜਦਕਿ ਵਧ ਪੀੜਤ ਹੋਣ ਤੇ ਲੋਪਿਨਾਵੀਰ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਦਵਾਈ ਸ਼ਰੀਰ ਵਿਚ ਵਾਇਰਸ ਦੇ ਹਮਲੇ ਵਾਲੇ ਸਥਾਨ ਤੇ ਜਾ ਕੇ ਵਾਇਰਸ ਅਤੇ ਇਨਸਾਨੀ ਕੋਸ਼ਿਕਾਵਾਂ ਦੇ ਸਬੰਧ ਨੂੰ ਤੋੜ ਦਿੰਦੀ ਹੈ। ਰਿਟੋਨਾਵੀਰ/ਲੋਪਿਨਾਵੀਰ ਦਾ ਕੋਰੋਨਾ ਵਾਇਰਸ ਤੇ ਪਹਿਲਾ ਟ੍ਰਾਇਲ ਚੀਨ ਦੇ ਵੁਹਾਨ ਵਿਚ ਹੀ ਕੀਤਾ ਗਿਆ ਸੀ। 199 ਮਰੀਜ਼ਾਂ ਨੂੰ ਹਰ ਦਿਨ ਦੋ ਵਾਰ ਦੋ-ਦੋ ਗੋਲੀਆਂ ਦਿੱਤੀਆਂ ਗਈਆਂ।
Corona Virus
ਇਹਨਾਂ ਵਿਚੋਂ ਕਈ ਮਰੀਜ਼ ਮਰ ਗਏ। ਪਰ ਦਵਾਈ ਦਾ ਅਸਰ ਕੁੱਝ ਮਰੀਜ਼ਾਂ ਵਿਚ ਦੇਖਿਆ ਗਿਆ ਸੀ। ਇਸ ਦੀ ਰਿਪੋਰਟ 15 ਮਾਰਚ 2020 ਨੂੰ ਵੀ ਦਾ ਨਿਊ ਇੰਗਲੈਂਡ ਜਨਰਲ ਆਫ ਮੈਡੀਸੀਨ ਵਿਚ ਪ੍ਰਕਾਸ਼ਿਤ ਹੋਈ ਸੀ। ਚੌਥੀ ਦਵਾਈ ਹੈ ਰਿਟੋਨਾਵੀਰ/ਲੋਪਿਨਾਵੀਰ ਅਤੇ ਇੰਟਰਫੈਰਾਨ-ਬੀਟਾ ਦਾ ਮਿਸ਼ਰਣ। ਇਸ ਦਵਾਈ ਦਾ ਉਪਯੋਗ ਸਾਊਦੀ ਅਰਬ ਵਿਚ ਮਿਡਿਲ ਈਸਟ ਰੇਸਿਪਰੇਟਰੀ ਸਿੰਡ੍ਰੋਮ ਮਹਾਂਮਾਰੀ ਦੌਰਾਨ ਮਰੀਜ਼ਾਂ ਤੇ ਕੀਤਾ ਗਿਆ ਸੀ।
ਇਸ ਨਾਲ ਸ਼ਰੀਰ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ ਪਰ ਵਾਇਰਸ ਦਾ ਪ੍ਰਭਾਵ ਖਤਮ ਹੋਣ ਲਗਦਾ ਹੈ। WHO ਦੇ ਕਹਿਣ ਤੇ ਕਈ ਦੇਸ਼ ਵਰਗੇ ਅਮਰੀਕਾ, ਯੂਰੋਪ ਵਿਚ ਫ੍ਰਾਂਸ, ਸਪੇਨ, ਅਰਜੀਟੀਨਾ, ਈਰਾਨ, ਦੱਖਣੀ ਅਫ਼ਰੀਕਾ, ਚੀਨ, ਦੱਖਣ ਕੋਰੀਆ ਆਦਿ ਪ੍ਰੀਖਣ ਵਿਚ ਜੁਟੇ ਹੋਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਹਨਾਂ ਦਵਾਈਆਂ ਵਿਚੋਂ ਕੋਈ ਦਵਾਈ ਕੋਰੋਨਾ ਵਾਇਰਸ ਦਾ ਇਲਾਜ ਬਣ ਕੇ ਸਾਹਮਣੇ ਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।