ਜਨਸਭਾ ਦੌਰਾਨ ਮਮਤਾ ਬੈਨਰਜੀ ਦਾ ਬਿਆਨ, ‘ਅਸੀਂ ਪੀਐਮ ਮੋਦੀ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ’
Published : Mar 19, 2021, 2:03 pm IST
Updated : Mar 19, 2021, 2:03 pm IST
SHARE ARTICLE
Mamata Banerjee and PM Modi
Mamata Banerjee and PM Modi

ਮਮਤਾ ਬੈਨਰਜੀ ਨੇ ਪੂਰਬੀ ਮਿਦਨਾਪੁਰ ਵਿਚ ਜਨਸਭਾ ਨੂੰ ਸੰਬੋਧਨ ਕੀਤਾ

ਕੋਲਕਾਤਾ: ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦਾ ਸਿਆਸੀ ਪਾਰਾ ਦਿਨੋ ਦਿਨ ਗਰਮ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਸਿਆਸੀ ਧਿਰਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪੂਰਬੀ ਮਿਦਨਾਪੁਰ ਵਿਚ ਜਨਸਭਾ ਨੂੰ ਸੰਬੋਧਨ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ।

PM Modi and Mamata BanerjeePM Modi and Mamata Banerjee

ਮਮਤਾ ਬੈਨਰਜੀ ਨੇ ਕਿਹਾ, ‘ਭਾਜਪਾ ਨੂੰ ਅਲ਼ਵਿਦਾ, ਅਸੀਂ ਨਹੀਂ ਚਾਹੁੰਦੇ ਭਾਜਪਾ ਨੂੰ। ਅਸੀਂ ਮੋਦੀ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ। ਅਸੀਂ ਦੰਗੇ ਅਤੇ ਲੁੱਟ ਨਹੀਂ ਚਾਹੁੰਦੇ’। ਇਸ ਤੋਂ ਪਹਿਲਾਂ ਬੀਤੇ ਦਿਨ ਮਮਤਾ ਬੈਨਰਜੀ ਨੇ ਅਮਲਾਸੁਲੀ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਅਤੇ ਭਾਜਪਾ ’ਤੇ ਹਮਲਾ ਬੋਲਿਆ ਸੀ।

Prime Minister Narendra ModiNarendra Modi

ਮਮਤਾ ਬੈਨਰਜੀ ਨੇ ਭਾਜਪਾ ਨੂੰ ਲੁਟੇਰਿਆਂ ਦਾ ਦਲ ਕਿਹਾ। ਮਮਤਾ ਬੈਨਰਜੀ ਨੇ ਕਿਹਾ ਕਿ ‘ਹਜ਼ਾਰਾਂ ਦੀ ਗਿਣਤੀ ਵਿਚ ਨੇਤਾ ਇੱਥੇ ਵੋਟਾਂ ਲੁੱਟਣ ਆ ਰਹੇ ਹਨ, ਉਹ ਕਈ ਸੁਪਨੇ ਵੀ ਦਿਖਾ ਰਹੇ ਹਨ। ਸੂਬੇ ਦੀ ਜਨਤਾ ਨੂੰ ਅਜਿਹੇ ਲੋਕਾਂ ਦੇ ਬਹਿਕਾਵੇ ਵਿਚ ਆਉਣ ਦੀ ਲੋੜ ਨਹੀਂ ਹੈ, ਅਜਿਹੇ ਲੋਕ ਸਿਰਫ ਵੋਟ ਲੈਣ ਤੋਂ ਬਾਅਦ ਅਪਣੇ ਵਾਅਦੇ ਭੁੱਲ ਜਾਂਦੇ ਹਨ’।

Mamata BanerjeeMamata Banerjee

ਖੁਦ ਨੂੰ ਸ਼ੇਰਨੀ ਦੱਸਦਿਆਂ ਮਮਤਾ ਨੇ ਕਿਹਾ, ‘ਮੈਂ ਇਕ ਸ਼ੇਰਨੀ ਦੀ ਤਰ੍ਹਾਂ ਹਾਂ ਅਤੇ ਮੈਂ ਅਪਣਾ ਸਿਰ ਨਹੀਂ ਝੁਕਾਵਾਂਗੀ। ਮੈਂ ਸਿਰਫ ਜਨਤਾ ਦੇ ਸਾਹਮਣੇ ਅਪਣਾ ਸਿਰ ਝੁਕਾਉਂਦੀ ਹਾਂ ਪਰ ਭਾਜਪਾ ਵਰਗੀਆਂ ਪਾਰਟੀਆਂ ਔਰਤਾਂ, ਦਲਿਤਾਂ ‘ਤੇ ਅੱਤਿਆਚਾਰ ਕਰਦੀਆਂ ਹਨ। ਮੈਂ ਕਿਸੇ ਵੀ ਹਾਲ ਵਿਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement