
26 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਰਿਲੀਜ਼ ਹੋ ਰਹੀ ਦਸਤਾਵੇਜ਼ੀ ਫਿਲਮ
ਨਵੀਂ ਦਿੱਲੀ- 1984 ਤੋਂ ਲੈ ਕੇ ਇਕ ਦਹਾਕੇ ਬਾਅਦ ਤਕ ਪੰਜਾਬ ਵਿਚ ਨਿਆਂਇਕ ਹਿਰਾਸਤ ਦੌਰਾਨ ਹੋਈਆਂ ਸਮੂਹਿਕ ਹੱਤਿਆਵਾਂ ਦੇ ਖ਼ੌਫ਼ਨਾਕ ਸੱਚ ਨੂੰ ਇਕ ਦਸਤਾਵੇਜ਼ੀ ਫਿਲਮ ''ਪੰਜਾਬ ਲਾਪਤਾ'' ਵਿਚ ਦਰਸਾਇਆ ਗਿਆ ਹੈ, ਜੋ 26 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਪੰਜਾਬ ਪੁਲਿਸ ਵਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਗਾਇਬ ਕੀਤੇ ਗਏ ਹਜ਼ਾਰਾਂ ਲੋਕ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਸਿੱਖ ਨੌਜਵਾਨ ਸ਼ਾਮਲ ਸਨ ਜੋ ਫ਼ਰਜ਼ੀ ਮੁਠਭੇੜਾਂ ਵਿਚ ਮਾਰ ਦਿਤੇ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਅਤੇ ਅਣਪਛਾਤੀਆਂ ਦੱਸ ਕੇ ਅੰਤਮ ਸਸਕਾਰ ਕਰ ਦਿਤਾ ਗਿਆ।
Documentary Film 'Punjab Disappeared', Revealing Dreadful Truth Missing Bodies 8000
ਫਿਲਮ ਵਿਚ ਇਸ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ। ''ਪੰਜਾਬ ਲਾਪਤਾ'' ਨਾਂ ਦੀ ਇਸ ਦਸਤਾਵੇਜ਼ੀ ਫਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਨੇ 8000 ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀ ਆਵਾਜ਼ ਨੂੰ ਵੀ ਦਬਾ ਦਿਤਾ ਗਿਆ। ਇਹ ਦਸਤਾਵੇਜ਼ੀ ਫਿਲਮ 25 ਸਾਲਾਂ ਤੋਂ ਦਬੇ ਨਿਆਂ ਦੇ ਸੰਘਰਸ਼ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਹੋਕਾ ਦਿੰਦੀ ਹੈ।
Punjab Disappeared
ਦਸਤਾਵੇਜ਼ੀ ਫਿਲਮ ਭਾਰਤ ਵਿਚ ਵੱਡੇ ਪੱਧਰ 'ਤੇ ਰਾਜਾਂ ਵਿਚ ਹੋਈਆ ਹਿੰਸਾ ਦੀਆਂ ਘਟਨਾਵਾਂ ਦੀ ਪੜਤਾਲ ਕਰਦੀ ਹੈ ਜੋ ਸਮੂਹਕ ਮਨੁੱਖੀ ਕਤਲੇਆਮ ਨਾਲ ਜੁੜੀਆਂ ਹਨ। ਫਿਲਮ ਮੁੱਖ ਰੂਪ ਨਾਲ ਪੀੜਤ ਪਰਿਵਾਰਾਂ ਵਲੋਂ ਦਿਤੇ ਗਏ ਹਵਾਲਿਆਂ ਦੇ ਜ਼ਰੀਏ ਦੱਸਦੀ ਹੈ ਕਿ ਹਜ਼ਾਰਾਂ ਨੌਜਵਾਨ ਔਰਤਾਂ ਨੂੰ ਪੁਲਿਸ ਜਾਂ ਸੁਰੱਖਿਆ ਬਲਾਂ ਵਲੋਂ ਵੀ ਅਗਵਾ ਕੀਤਾ ਗਿਆ ਸੀ ਪਰ ਉਹ ਫਿਰ ਕਦੇ ਨਜ਼ਰ ਨਹੀਂ ਆਈਆ।
Punjab Disappeared
ਇਹ ਦਸਤਾਵੇਜ਼ੀ ਫ਼ਿਲਮ ਉਦਾਸੀ, ਖ਼ੌਫ਼ ਅਤੇ ਨਿਰਾਸ਼ਾ ਦੀ ਇਕ ਬਹੁਤ ਹੀ ਭਾਵਨਾਤਮਕ ਯਾਤਰਾ ਹੈ ਪਰ ਆਖ਼ਰਕਾਰ ਫਿਲਮ ਉਮੀਦਾਂ ਅਤੇ ਬਦਲੇ ਦਾ ਸੰਦੇਸ਼ ਦਿੰਦੀ ਹੈ। ਇਸ ਦਸਤਾਵੇਜ਼ੀ ਫਿਲਮ ਦਾ ਵਰਲਡ ਪ੍ਰੀਮੀਅਰ 26 ਅਪ੍ਰੈਲ ਨੂੰ ਸ਼ਾਮ ਸਾਢੇ 5 ਵਜੇ ਜਵਾਹਰ ਭਵਨ, ਸਾਹਮਣੇ ਸਾਸ਼ਤਰੀ ਭਵਨ, ਡਾ. ਰਾਜਿੰਦਰ ਪ੍ਰਸਾਦ ਰੋਡ ਨਵੀਂ ਦਿੱਲੀ ਵਿਖੇ ਹੋ ਰਿਹਾ ਹੈ। ਦੇਖੋ ਵੀਡੀਓ.......