ਦਿੱਲੀ ਤੋਂ ਅਮਰੀਕਾ ਦੇ ਸੇਨ ਫ੍ਰਾਂਸਿਸਕੋ ਜਾਣਾ ਸੀ ਜਹਾਜ਼
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਰਾਤ ਵੱਡਾ ਹਾਦਸਾ ਟਲ ਗਿਆ। ਇੱਥੇ ਏਅਰ ਇੰਡੀਆ ਦੇ ਬੋਇੰਗ ਜਹਾਜ਼ ਵਿਚ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਪੂਰੀ ਫਲਾਈਟ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਗ਼ਨੀਮਤ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਜਹਾਜ਼ ਵਿਚ ਕੋਈ ਯਾਤਰੀ ਨਹੀਂ ਸੀ ਅਤੇ ਇਸ ਵਿਚ ਮੁਰਮੰਤ ਦਾ ਕੰਮ ਚੱਲ ਰਿਹਾ ਸੀ।
ਦਰਅਸਲ ਏਅਰ ਇੰਡੀਆ ਦੀ ਇਸ ਫਲਾਈਟ ਨੇ ਮੁਰਮੰਤ ਤੋਂ ਬਾਅਦ ਦਿੱਲੀ ਤੋਂ ਅਮਰੀਕਾ ਦੇ ਸੇਨ ਫ੍ਰਾਂਸਿਸਕੋ ਜਾਣਾ ਸੀ ਪਰ ਮੁਰੰਮਤ ਦੌਰਾਨ ਇਸਦੇ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ। ਜਿਸ ਕਾਰਨ ਉਡਾਨ ਨੂੰ ਰੱਦ ਕਰਨਾ ਪਿਆ। ਇਸ ਹਾਦਸੇ ਨੂੰ ਲੈ ਕੇ ਏਅਰ ਇੰਡੀਆ ਨੇ ਬਿਆਨ ਜਾਰੀ ਕਰਕੇ ਵੀ ਦੱਸਿਆ ਕਿ ਰਾਤ ਉਡਾਨ ਤੋਂ ਪਹਿਲਾਂ ਇੰਜੀਨਿਅਰ ਰੂਟੀਨ ਚੈਕਿੰਗ ਕਰ ਰਹੇ ਸਨ ਤਾਂ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ਾਂ ਦੀ ਪੂਰੀ ਜਾਂਚ ਕੀਤੀ ਗਈ।
ਬੋਇੰਗ ਦੇ ਜਹਾਜ਼ਾਂ ਨੂੰ ਲੈ ਕੇ ਬੀਤੇ ਦਿਨੀਂ ਕਈ ਘਟਨਾਵਾਂ ਦੁਨੀਆ ਭਰ ਵਿਚ ਸਾਹਮਣੇ ਆ ਚੁੱਕੀਆਂ ਹਨ। ਜਿਸ ਕਾਰਨ ਕਈ ਵੱਡੇ ਦੇਸ਼ਾਂ ਨੇ ਤਾਂ ਇਸ ਜਹਾਜ਼ ਦੀ ਸੇਵਾਵਾਂ 'ਤੇ ਬੈਨ ਵੀ ਲਗਾਇਆ ਹੋਇਆ ਹੈ।