
ਜਾਣੋ, ਕੀ ਹੈ ਪੂਰਾ ਮਾਮਲਾ
ਮੋਹਾਲੀ: ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਆਈ ਫਲਾਇਟ ਤੋਂ ਕਸਟਮ ਵਿਭਾਗ ਨੇ 76 ਲੱਖ 28 ਹਜ਼ਾਰ ਰੁਪਏ ਦਾ ਸੋਨਾ ਫੜਿਆ ਹੈ। 2 ਕਿਲੋ 330 ਗ੍ਰਾਮ ਦਾ ਇਹ ਸੋਨਾ 20 ਬਿਸਕੁੱਟਾਂ ਦੇ ਰੂਪ ਵਿਚ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮਾਨਸਾ ਨਿਵਾਸੀ ਰਾਜਕੁਮਾਰ ਨੂੰ ਕਾਬੂ ਕੀਤਾ ਹੈ। ਅਰੋਪੀ ਸੋਨੇ ਦੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 11.25 ਵਜੇ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਫਲਾਇਟ ਪਹੁੰਚੀ।
Gold
ਇਸ ਬਾਰੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਸੂਚਨਾ ਮਿਲ ਗਈ ਸੀ। ਇਸ ਤੋਂ ਬਾਅਦ ਟੀਮ ਨੇ ਅਰੋਪੀ ਨੂੰ ਫੜ ਲਿਆ। ਅਰੋਪੀ ਨੇ ਸੋਨਾ ਸੀਟ ਨੰਬਰ 18 ਏ ਵਿਚ ਲੱਗੀ ਪਾਈਪ ਵਿਚ ਲੁਕਾਇਆ ਹੋਇਆ ਸੀ। ਕਾਲੇ ਰੰਗ ਦੇ ਕਪੜੇ ਵਿਚ ਕਾਲੀ ਟੇਪ ਨਾਲ ਲਪੇਟੇ ਹੋਏ 2 ਬੰਡਲਾਂ ਦੇ ਰੂਪ ਵਿਚ ਸੋਨਾ ਬਰਾਮਦ ਹੋਇਆ ਹੈ।
Gold
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਦੇ ਦਿਨ ਹੀ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਸਵੇਰੇ ਪਹੁੰਚੀ ਫਲਾਈਟ ਤੋਂ ਕਸਟਮ ਅਧਿਕਾਰੀਆਂ ਨੇ 3500 ਗ੍ਰਾਮ ਦੇ ਭਾਰ ਵਾਲਾ 1 ਕਰੋੜ 14 ਲੱਖ ਦੇ 30 ਸੋਨੇ ਦੇ ਬਿਸਕੁੱਟ ਇਕ ਸੀਟ ਤੋਂ ਬਰਾਮਦ ਕੀਤੇ ਸਨ। ਇਕ ਕਸਟਮ ਅਧਿਕਾਰੀ ਨੇ ਕਿਹਾ ਕਿ ਜਦੋਂ ਜਹਾਜ਼ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚਦਾ ਹੈ ਤਾਂ ਅਸੀਂ ਉਸ ਦੀ ਚੈਕਿੰਗ ਜ਼ਰੂਰ ਕਰਦੇ ਹਾਂ।