ਪਹਿਲੀ ਵਾਰ ਭਰੇ ਜਾਣਗੇ ਆਨਲਾਈਨ ਫਾਰਮ
Published : Apr 25, 2019, 5:59 pm IST
Updated : Apr 25, 2019, 6:09 pm IST
SHARE ARTICLE
Indian army women recruitment 2019 application
Indian army women recruitment 2019 application

ਪ੍ਰਕਿਰਿਆ ਅੱਜ ਤੋਂ ਸ਼ੁਰੂ

ਭਾਰਤੀ ਫੌਜ ਵਿਚ ਸਿਪਾਹੀ ਅਤੇ ਜਰਨਲ ਡਿਊਟੀ ਅਹੁਦਿਆਂ ’ਤੇ ਔਰਤਾਂ ਦੀ ਭਰਤੀ ਵਿਚ ਖੁਲ੍ਹ ਰਹੀ ਹੈ। ਜਿਸ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਵੋਮੈਨ ਮਿਲਟਰੀ ਪੁਲਿਸ ਦੇ ਅਹੁਦਿਆਂ ’ਤੇ ਐਪਲੀਕੇਸ਼ਨ ਲਈ ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਭੇਜਣੀ ਹੋਵੇਗੀ। ਇਸ ਲਈ ਉਹਨਾਂ ਨੂੰ ਇਸ ਦੀ ਵੈਬਸਾਈਟ ’ਤੇ ਜਾਣਾ ਪਵੇਗਾ। ਇਸ ਦੀ ਤਰੀਕ 25 ਤੋਂ 8 ਜੂਨ ਤਕ ਚਲੇਗੀ।

Women Army Women Army

ਇਸ ਵਾਰ ਪਹਿਲੀ ਵਾਰ ਆਨਲਾਈਨ ਅਰਜ਼ੀ ਦੁਆਰਾ ਵੋਮੈਨ ਮਿਲਟਰੀ ਪੁਲਿਸ ਅਹੁਦਿਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਫਲਾਈਨ ਫਾਰਮ ਭਰਨਾ ਹੁੰਦਾ ਸੀ। ਇਸ ਵਾਸਤੇ ਲਿਖਤੀ ਪੇਪਰ ਹੋਵੇਗਾ। ਇਸ ਲਈ ਕਾਮਨ ਇੰਟ੍ਰੈਂਸ ਟੇਸਟ ਹੋਵੇਗਾ। ਇਸ ਵਿਚ ਮੈਡੀਕਲ ਟੈਸਟ ਵੀ ਹੋਵੇਗਾ। ਰਿਪੋਰਟ ਮੁਤਾਬਕ ਇਸ ਦੇ ਜ਼ਰੀਏ ਕੁਲ 100 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਇਸ ਭਰਤੀ ਵਾਸਤੇ 17 ਤੋਂ 21 ਸਾਲ ਤਕ ਦੇ ਉਮੀਦਵਾਰ ਅਰਜ਼ੀ ਭੇਜ ਸਕਦੇ ਹਨ।

TweetTweet

ਸਿੱਖਿਆ ਵਿਚ 45 ਫੀਸਦੀ 10ਵੀਂ ਦੇ ਨੰਬਰ ਹੋਣ ਅਤੇ ਬਾਕੀ ਵਿਸ਼ਿਆਂ ਚੋਂ 33 ਫੀਸਦੀ ਨੰਬਰ ਹੋਣ। ਨੌਕਰੀ ਲਈ ਉਮੀਦਵਾਰ ਦੀ ਉਚਾਈ ਘੱਟੋ ਘੱਟ 142 ਸੈਮੀ ਹੋਣੀ ਚਾਹੀਦੀ ਹੈ। ਭਰਤੀ ਲਈ ਇਕ ਫੋਟੋ, ਐਡਮਿਟ ਕਾਰਡ, ਸਿੱਖਿਆ ਵਾਲੇ ਦਸਤਾਵੇਜ਼, ਐਨਸੀਸੀ ਸਾਰਟੀਫਿਕੇਟ ਡੋਮਿਸਾਈਕਲ ਸਾਰਟੀਫਿਕੇਟ, ਜਾਤੀ ਸਾਰਟੀਫਿਕੇਟ, ਸਕੂਲ ਕਰੈਕਟਰ ਸਾਰਟੀਫਿਕੇਟ, ਕਲਾਸ ਪ੍ਰਮਾਣ ਪੱਤਰ, ਕਰੈਕਟਰ ਸਾਰਟੀਫਿਕੇਟ, ਰਿਲੇਸ਼ਨਸ਼ਿਪ ਸਾਰਟੀਫਿਕੇਟ ਜ਼ਰੂਰੀ ਹਨ।

ਇਸ ਵਾਰ ਪਹਿਲੀ ਵਾਰ ਭਾਰਤੀ ਸੈਨਾ ਵਿਚ ਔਰਤਾਂ ਦੀ ਭਰਤੀ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ ਹੋਈ ਹੈ। ਪਹਿਲਾਂ ਲਿਖਤੀ ਰੂਪ ਵਿਚ ਆਫ ਲਾਈਨ ਅਰਜ਼ੀਆਂ ਭਰੀਆਂ ਜਾਂਦੀਆਂ ਸਨ। ਇਛੁੱਕ ਅਤੇ ਯੋਗ ਉਮੀਦਵਾਰ joinindianarmy.gov.in  ’ਤੇ ਜਾ ਕੇ ਆਨਲਾਈਨ ਅਰਜ਼ੀ ਭੇਜ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਉਹ ਆਨਲਾਈਨ ਫਾਰਮ ਭਰ ਸਕਣਗੇ। ਨਾਲ ਹੀ ਉਹਨਾਂ ਨੂੰ ਦਸਤਾਵੇਜ਼ ਵੀ ਸ਼ਾਮਲ ਕਰਨੇ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement