
ਜਾਣੋ ਕੀ ਹੈ ਅੰਦਰ ਦੀ ਕਹਾਣੀ
ਨਵੀਂ ਦਿੱਲੀ: ਹੁਣ ਇਹ ਤੈਅ ਹੋ ਚੁੱਕਾ ਹੈ ਕਿ ਵਾਰਾਣਸੀ ਤੋਂ ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜੇਗੀ। ਉਹਨਾਂ ਦੀ ਥਾਂ ਕਾਂਗਰਸ ਨੇ ਅਜੇ ਰਾਏ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਦਾ ਮਤਲਬ ਇਹ ਨਹੀਂ ਪ੍ਰਿਅੰਕਾ ਨੇ ਅਪਣੇ ਹੱਥ ਪਿੱਛੇ ਕਰ ਲਏ ਹਨ। ਆਖਰੀ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾ ਸੀ ਅਤੇ ਸੋਨੀਆਂ ਗਾਂਧੀ ਦੀ ਸਲਾਹ ਵੀ ਕਾਫੀ ਜ਼ਰੂਰ ਸੀ।
Priyanka Gandhi
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਪਣੇ ਵਿਰੋਧੀਆਂ ਨੂੰ ਰਾਜਨੈਤਿਕ ਵਿਰੋਧੀਆਂ ਤੋਂ ਜ਼ਿਆਦਾ ਵਿਅਕਤੀਗਤ ਵਿਰੋਧੀ ਸਮਝਦੇ ਹਨ ਇਸ ਲਈ ਉਹਨਾਂ ਨੂੰ ਉਹਨਾਂ ਦੇ ਹੀ ਖੇਤਰ ਵਿਚ ਘੇਰਨਾ ਹੋਵੇਗਾ। ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਬੇਸ਼ੱਕ ਹਾਰ ਹੋ ਜਾਵੇ ਪਰ ਇਸ ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ ਕਾਂਗਰਸ ਕਾਰਜਕਰਤਾਵਾਂ ਵਿਚ ਜ਼ਬਰਦਸਤ ਸੰਦੇਸ਼ ਜਾਵੇਗਾ ਜਿਸ ਨਾਲ ਕਾਂਗਰਸ ਨੂੰ ਅੱਗੇ ਵੀ ਮਦਦ ਮਿਲੇਗੀ। ਪੂਰਬੀ ਉੱਤਰ ਪ੍ਰਦੇਸ਼ ਦੀ ਸਕੱਤਰ ਦੇ ਤੌਰ ’ਤੇ ਪ੍ਰਿਅੰਕਾ ਦੀ ਇਹ ਸੋਚ ਸਹੀ ਸੀ ਪਰ ਰਾਹੁਲ ਗਾਂਧੀ ਨੇ ਮਨ੍ਹਾ ਕਰ ਦਿੱਤਾ।
Priyanka Gandhi and Rahul Gandhi
ਰਾਹੁਲ ਦਾ ਕਹਿਣਾ ਹੈ ਕਿ ਲੋਕਤੰਤਰ ਵਿਚ ਨਹਿਰੂ ਦੇ ਸਮੇਂ ਵਿਚ ਪ੍ਰੰਪਰਾ ਰਹੀ ਹੈ ਕਿ ਦੂਜੀਆਂ ਪਾਰਟੀਆਂ ਦਾ ਵੀ ਆਦਰ ਹੋਣਾ ਚਾਹੀਦਾ ਹੈ ਅਤੇ ਚੋਣਾਂ ਵਿਚ ਉਹਨਾਂ ਦੀ ਸਲਾਹ ਵਿਚ ਬੇਵਜ੍ਹ ਰੋੜਾ ਨਹੀਂ ਬਣਨਾ ਚਾਹੀਦਾ। ਹਾਲਾਂਕਿ ਇਸ ਦਾ ਕਾਰਨ ਇਹ ਵੀ ਹੈ ਕਿ ਰਾਜੀਵ ਗਾਂਧੀ ਦੇ ਸਮੇਂ ਹੇਮਵਤੀ ਨੰਦਨ ਬਹੁਗੁਣਾ ਦੇ ਸਾਹਮਣੇ ਅਮਿਤਾਭ ਬੱਚਨ ਨੂੰ ਕਾਂਗਰਸ ਨੇ ਮੈਦਾਨ ਵਿਚ ਉਤਾਰਿਆ ਸੀ। ਸੋਨੀਆਂ ਗਾਂਧੀ ਦੀ ਇਹ ਸਲਾਹ ਸੀ ਕਿ ਪ੍ਰਿਅੰਕਾ ਗਾਂਧੀ ਨੂੰ ਬਨਾਰਸ ਜਾ ਕੇ ਚੋਣ ਲੜਨ ਦੀ ਜ਼ਰੂਰਤ ਨਹੀਂ ਹੈ।
Sonia Gandhi
ਸੋਨੀਆਂ ਗਾਂਧੀ ਦੀ ਚਿੰਤਾ ਵੀ ਜਾਇਜ਼ ਸੀ। ਵਜ੍ਹ ਹੈ ਰਾਇਬਰੇਲੀ ਵਿਚ ਹੋਣ ਵਾਲੀਆਂ ਚੋਣਾਂ ਕਿਉਂਕਿ ਪ੍ਰਿਅੰਕਾ ਗਾਂਧੀ ਇਕ ਤਰ੍ਹਾਂ ਨਾਲ ਰਾਇਬਰੇਲੀ ਦੀ ਇੰਚਾਰਜ ਹੈ ਅਤੇ ਦੂਜੇ ਪਾਸੇ ਅਮੇਠੀ ਵਿਚ ਸਮਰਿਤੀ ਇਰਾਨੀ ਨੇ ਲੋਕਾਂ ਨੂੰ ਭੜਕਾਇਆ ਹੈ ਅਤੇ ਰਾਹੁਲ ਨੂੰ ਤੰਗ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਿਆ। ਰਾਹੁਲ ਦਾ ਸੋਚਣਾ ਹੈ ਕਿ ਨਹਿਰੂ ਅਪਣੇ ਵਿਰੋਧੀਆਂ ਜਿਵੇਂ ਲੋਹਿਆ, ਸ਼ਿਆਮਾ, ਪ੍ਰਸਾਦ ਮੁਖਰਜੀ ਅਤੇ ਜੂਨੀਅਰ ਅਟਲ ਜੀ ਦਾ ਵੀ ਬਹੁਤ ਆਦਰ ਕਰਦੇ ਸੀ ਅਤੇ ਇਹ ਚਾਹੁੰਦੇ ਸਨ ਕਿ ਉਹ ਸੰਸਦ ਵਿਚ ਰਹਿਣ।
ਪਰ ਪ੍ਰਿਅੰਕਾ ਦੀ ਸੋਚ ਹੈ ਕਿ ਮੋਦੀ ਕੋਈ ਲੋਹਿਆ ਜਾਂ ਅਟਲ ਨਹੀਂ ਹੈ ਅਤੇ ਉਹ ਉਹਨਾਂ ਦੀ ਤਰ੍ਹਾਂ ਨਹੀਂ ਸੋਚਦੇ ਤਾਂ ਸਾਨੂੰ ਵੀ ਨਹਿਰੂ ਵਾਂਗ ਨਹੀਂ ਸੋਚਣਾ ਚਾਹੀਦਾ। ਪਰ ਰਾਹੁਲ ਅਤੇ ਸੋਨੀਆਂ ਨੇ ਪ੍ਰਿਅੰਕਾ ਦੀ ਗੱਲ ਨਹੀਂ ਮੰਨੀ ਅਤੇ ਇਹ ਫੈਸਲਾ ਲਿਆ ਗਿਆ ਕਿ ਪ੍ਰਿਅੰਕਾ ਬਨਾਰਸ ਤੋਂ ਚੋਣ ਨਹੀਂ ਲੜੇਗੀ। ਹੁਣ ਸਾਰੀਆਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਪ੍ਰਿਅੰਕਾ ਗਾਂਧੀ ਬਨਾਰਸ ਵਿਚ ਰੋਡ ਸ਼ੋਅ ਕਰੇਗੀ ਜਾਂ ਨਹੀਂ।