
ਕਈ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਅਤੇ ਦੁਨੀਆ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਇਕ ਚੰਗੀ ਖਬਰ ਆਈ ਹੈ। ਇਹ ਪਾਜ਼ੀਟਿਵ ਖਬਰ ਅਮਰੀਕਾ ਤੋਂ ਆਈ ਹੈ ਜਿੱਥੇ ਪਿਛਲੇ 24 ਘੰਟਿਆਂ ਵਿਚ ਤਿੰਨ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਨਾਲ ਸਭ ਤੋਂ ਘਟ ਮੌਤਾਂ ਹੋਈਆਂ ਹਨ। ਕੋਰੋਨਾ ਨਾਲ ਦੁਨੀਆਭਰ ਵਿਚ ਹੋ ਰਹੀਆਂ ਮੌਤਾਂ ਤੇ ਨਜ਼ਰ ਰੱਖਣ ਵਾਲੀ ਸੰਸਥਾ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ ਵਿਚ ਅਮਰੀਕਾ ਵਿਚ ਮੌਤਾਂ ਦਾ ਅੰਕੜਾ 1258 ਰਿਹਾ ਹੈ।
Corona Virus
ਇਹ ਅੰਕੜਾ ਪਿਛਲੇ ਤਿੰਨ ਹਫ਼ਤਿਆਂ ਤੋਂ ਸਭ ਤੋਂ ਘਟ ਹੈ। ਦਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 50000 ਤੋਂ ਪਾਰ ਹੋ ਗਈ ਹੈ। ਵੀਰਵਾਰ ਨੂੰ ਇੱਥੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 3176 ਲੋਕਾਂ ਦੀ ਮੌਤ ਹੋਈ ਸੀ। ਪਰ ਅਗਲੇ ਹੀ ਦਿਨ ਵਿਚ ਅੰਕੜਾ ਘਟ ਕੇ ਅੱਧੇ ਤੋਂ ਵੀ ਘਟ 1258 ਰਹਿ ਗਿਆ।
Sanitizer
ਕਈ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਅਤੇ ਦੁਨੀਆ ਲਈ ਇਹ ਰਾਹਤ ਭਰੀ ਖ਼ਬਰ ਹੈ। ਅਮਰੀਕਾ ਵਿਚ ਰਿਕਾਰਡ ਕੀਤੇ ਗਏ ਮੌਤ ਦੇ ਅੰਕੜੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਹਨ। ਇੱਥੇ ਕੋਰੋਨਾ ਵਾਇਰਸ ਨੇ ਲਗਭਗ 9 ਲੱਖ ਲੋਕਾਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ।
Corona virus
ਇਸ ਦੌਰਾਨ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਨਿਊਯਾਰਕ ਦੇ ਗਵਰਨਰ ਐਂਡਰਿਯੂ ਕੁਮੋ ਨੇ ਕਿਹਾ ਕਿ ਰਿਸਰਚ ਦਸਦੀ ਹੈ ਕਿ ਨੋਵੇਲ ਕੋਰੋਨਾ ਵਾਇੜਸ ਅਮਰੀਕਾ ਵਿਚ ਸਭ ਤੋਂ ਪਹਿਲੀ ਵਾਰ ਯੂਰੋਪ ਵਿਚ ਆਇਆ ਨਾ ਕੇ ਚੀਨ ਤੋਂ।
Corona virus
ਉਹਨਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੁਆਰਾ ਲਗਾਇਆ ਗਿਆ ਟ੍ਰੈਵਲ ਬੈਨ ਬਹੁਤ ਦੇਰ ਤੋਂ ਲਿਆ ਗਿਆ ਫ਼ੈਸਲਾ ਸੀ ਅਤੇ ਇਸ ਨਾਲ ਕੋਰੋਨਾ ਰੁਕਣ ਦੀ ਸੰਭਾਵਨਾ ਨਹੀਂ ਰਹੀ। ਐਂਡਰਿਊ ਕੁਮੋ ਨੇ ਨਾਰਥਈਸਟਰਨ ਯੂਨੀਵਰਸਿਟੀ ਦੇ ਇਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਤਕ ਅਮਰੀਕਾ ਵਿਚ ਇਕ ਮਾਰਚ ਨੂੰ ਪਹਿਲੇ ਕੋਰੋਨਾ ਕੇਸ ਦੀ ਪੁਸ਼ਟੀ ਹੋਈ ਸੀ ਉਦੋਂ ਤਕ ਨਿਊਯਾਰਕ ਦੇ ਲਗਭਗ 10000 ਲੋਕਾਂ ਦੇ ਸ਼ਰੀਰ ਵਿਚ ਕੋਰੋਨਾ ਵਾਇਰਸ ਦਾਖਲ ਹੋ ਚੁੱਕਾ ਸੀ।
Corona Virus
ਰਾਜਪਾਲ ਨੇ ਕਿਹਾ ਕਿ ਟਰੰਪ ਨੇ 2 ਫਰਵਰੀ ਨੂੰ ਚੀਨ ਤੋਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਸੀ ਪਰ ਇਸ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਚੀਨ ਵਿਚ ਇਸ ਬਿਮਾਰੀ ਦੇ ਹੋਣ ਦੀ ਖ਼ਬਰ ਮੀਡੀਆ ਵਿਚ ਆਈ ਸੀ। ਅਗਲੇ ਮਹੀਨੇ ਯੂਐਸ ਨੇ ਯੂਰਪ ਤੋਂ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਉਦੋਂ ਤਕ ਅਮਰੀਕਾ ਵਿਚ ਵਾਇਰਸ ਵੱਡੇ ਪੱਧਰ 'ਤੇ ਫੈਲ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।