
ਇਸ ਸੰਕਟ ’ਚ ਦੇਸ਼ ਨੂੰ ਜ਼ਿੰਮੇਵਾਰ ਨਾਗਰਿਕਾਂ ਦੀ ਜ਼ਰੂਰਤ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਹਾਲਾਤ ਬੇਕਾਬੂ ਹੋ ਰਹੇ ਹਨ। ਇਸ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਦੇ ਸਾਰੇ ਕਾਰਕੁਨਾਂ ਨੂੰ ਸਿਆਸੀ ਕੰਮਕਾਜ ਛੱਡ ਕੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦਾ ਇਹੋ ਧਰਮ ਹੈ।
Rahul Gandhi
ਰਾਹੁਲ ਗਾਂਧੀ ਦਾ ਟਵੀਟ
ਰਾਹੁਲ ਗਾਂਧੀ ਨੇ ਕਿਹਾ ਕਿ ਸਿਸਟਮ ਫ਼ੇਲ੍ਹ ਹੈ, ਇਸ ਲਈ ਇਹ ‘ਜਨਤਾ ਦੀ ਗੱਲ’ ਕਰਨੀ ਜ਼ਰੂਰੀ ਹੈ। ਇਸ ਸੰਕਟ ’ਚ ਦੇਸ਼ ਨੂੰ ਜ਼ਿੰਮੇਵਾਰ ਨਾਗਰਿਕਾਂ ਦੀ ਜ਼ਰੂਰਤ ਹੈ। ਆਪਣੇ ਕਾਂਗਰਸੀ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਰੇ ਸਿਆਸੀ ਕੰਮ ਛੱਡ ਕੇ ਸਿਰਫ਼ ਆਮ ਜਨਤਾ ਦੀ ਮਦਦ ਕਰਨ। ਹਰ ਤਰ੍ਹਾਂ ਨਾਲ ਦੇਸ਼ ਵਾਸੀਆਂ ਦੇ ਦੁੱਖ ਦੂਰ ਕਰਨ। ਕਾਂਗਰਸ ਪਰਿਵਾਰ ਦਾ ਇਹੋ ਧਰਮ ਹੈ।
Rahul gandhi
ਗੌਰਤਲਬ ਹੈ ਕਿ ਦੇਸ਼ ’ਚ ਇੱਕੋ ਦਿਨ ਕੋਰੋਨਾ ਦੇ ਰਿਕਾਰਡ 3 ਲੱਖ 49 ਹਜ਼ਾਰ 691 ਨਵੇਂ ਮਾਮਲੇ ਆਉਣ ਨਾਲ ਹੀ ਛੂਤ ਦੇ ਕੁੱਲ ਮਾਮਲੇ ਵਧ ਕੇ 1 ਕਰੋੜ 69 ਲੱਖ 60 ਹਜ਼ਾਰ 172 ’ਤੇ ਪੁੱਜ ਗਏ ਹਨ; ਜਦ ਕਿ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 26 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ।