PM ਮੋਦੀ ਨੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਕੀਤੀ ਮੀਟਿੰਗ, ਕਈ ਮੁੱਦਿਆਂ 'ਤੇ ਹੋਈ ਚਰਚਾ
Published : Apr 25, 2022, 5:41 pm IST
Updated : Apr 25, 2022, 7:51 pm IST
SHARE ARTICLE
PM Modi held talks with European Commission president Ursula von der Leyen
PM Modi held talks with European Commission president Ursula von der Leyen

ਭਾਰਤ ਅਤੇ ਯੂਰਪੀ ਸੰਘ ਨੇ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਕਰਨ ਦਾ ਕੀਤਾ ਫੈਸਲਾ

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਤੇਜ਼ੀ ਨਾਲ ਬਦਲ ਰਹੀ ਭੂ-ਰਾਜਨੀਤਿਕ ਸਥਿਤੀ ਦੇ ਸੰਦਰਭ ਵਿਚ ਭਰੋਸੇਯੋਗ ਤਕਨਾਲੋਜੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੂਰਪੀ ਸੰਘ-ਭਾਰਤ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸ਼ੁਰੂਆਤ ਲਈ ਸਹਿਮਤੀ ਜਤਾਈ। ਇਹ ਫੈਸਲਾ ਪੀਐਮ ਮੋਦੀ ਅਤੇ ਵਾਨ ਡੇਰ ਲੇਅਨ ਵਿਚਾਲੇ ਹੋਈ ਗੱਲਬਾਤ ਦੌਰਾਨ ਲਿਆ ਗਿਆ।

PM Modi held talks with European Commission president Ursula von der Leyen
PM Modi held talks with European Commission president Ursula von der Leyen

ਯੂਰਪੀਅਨ ਯੂਨੀਅਨ ਨੇ ਕਿਹਾ ਕਿ ਰਣਨੀਤਕ ਸਹਿਯੋਗ ਵਿਧੀ ਦੋਵਾਂ ਭਾਈਵਾਲਾਂ ਨੂੰ "ਵਪਾਰ ਗਠਜੋੜ, ਭਰੋਸੇਯੋਗ ਤਕਨਾਲੋਜੀ ਅਤੇ ਸੁਰੱਖਿਆ" ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ​​ਕਰੇਗੀ ਅਤੇ ਇਹਨਾਂ ਖੇਤਰਾਂ ਵਿਚ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਨੂੰ ਵੀ ਡੂੰਘਾ ਕਰੇਗਾ। ਈਯੂ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਵੀ ਸਹਿਮਤ ਹਨ ਕਿ ਤੇਜ਼ੀ ਨਾਲ ਬਦਲ ਰਹੇ ਭੂ-ਰਾਜਨੀਤਿਕ ਮਾਹੌਲ ਲਈ ਸਾਂਝੇ ਅਤੇ ਵਿਆਪਕ ਰਣਨੀਤਕ ਸਹਿਯੋਗ ਦੀ ਲੋੜ ਹੈ। ਈਯੂ ਨੇ ਕਿਹਾ ਕਿ ਯੂਰਪੀ ਸੰਘ ਅਤੇ ਭਾਰਤ ਦੇ ਸਾਂਝੇ ਮੁੱਲ ਅਤੇ ਸਾਂਝੇ ਹਿੱਤ ਆਪਸੀ ਲਾਭਕਾਰੀ ਅਤੇ ਨਜ਼ਦੀਕੀ ਰਣਨੀਤਕ ਸਹਿਯੋਗ ਲਈ ਮਜ਼ਬੂਤ ​​ਆਧਾਰ ਹਨ।

PM Modi held talks with European Commission president Ursula von der LeyenPM Modi held talks with European Commission president Ursula von der Leyen

ਇਸ ਵਿਚ ਕਿਹਾ ਗਿਆ ਹੈ, "ਯੂਰਪੀ ਸੰਘ ਅਤੇ ਭਾਰਤ ਇਕ ਦਹਾਕਿਆਂ ਦੀ ਨਜ਼ਦੀਕੀ ਸਾਂਝੇਦਾਰੀ ਨਾਲ ਜੁੜੇ ਹੋਏ ਹਨ ਅਤੇ ਮੌਜੂਦਾ ਚੁਣੌਤੀਆਂ ਅਤੇ ਭੂ-ਰਾਜਨੀਤਿਕ ਸਥਿਤੀਆਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਲਈ ਵਚਨਬੱਧ ਹਨ।" ਈਯੂ ਨੇ ਕਿਹਾ, “ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਦਾ ਫੈਸਲਾ ਭਾਰਤ ਲਈ ਪਹਿਲਾ ਅਤੇ ਯੂਰਪੀਅਨ ਯੂਨੀਅਨ ਲਈ ਦੂਜਾ ਹੋਵੇਗਾ। ਯੂਰਪੀ ਸੰਘ ਨੇ ਅਮਰੀਕਾ ਨਾਲ ਵੀ ਅਜਿਹੀ ਕੌਂਸਲ ਦੀ ਸਥਾਪਨਾ ਕੀਤੀ ਹੈ”।

PM ModiPM Modi

ਬਿਆਨ ਵਿਚ ਕਿਹਾ ਗਿਆ ਹੈ ਕਿ ਈਯੂ-ਭਾਰਤ ਕੌਂਸਲ ਦੀ ਸਥਾਪਨਾ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਾਰੇ ਲੋਕਾਂ ਦੇ ਲਾਭ ਲਈ ਰਣਨੀਤਕ ਭਾਈਵਾਲੀ ਨੂੰ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੋਵੇਗਾ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਯੂਰਪੀ ਕਮਿਸ਼ਨ ਦੇ ਪ੍ਰਧਾਨ ਐਤਵਾਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਹਨ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਨੂੰ ਇਸ ਸਾਲ ਦੇ ਰਾਇਸੀਨਾ ਡਾਇਲਾਗ ਲਈ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement