
ਅਪ੍ਰੈਲ 2021 ਤੋਂ ਮਾਰਚ 2022 ਦਰਮਿਆਨ ਭਾਰਤ ਨੇ ਤੇਲ ਆਯਾਤ 'ਤੇ ਖ਼ਰਚ ਕੀਤੇ ਨੇ 119.2 ਅਰਬ ਡਾਲਰ
ਤੇਲ ਦੀ ਖ਼ਪਤ ਅਤੇ ਆਯਾਤ ਕਰਨ ਦੇ ਮਾਮਲੇ 'ਚ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ ਦੇਸ਼ ਹੈ ਭਾਰਤ
ਨਵੀਂ ਦਿੱਲੀ : ਮਾਰਚ 'ਚ ਖ਼ਤਮ ਹੋਏ ਵਿੱਤੀ ਵਰ੍ਹੇ 2021-22 'ਚ ਭਾਰਤ ਦਾ ਕੱਚੇ ਤੇਲ ਦੇ ਆਯਾਤ 'ਤੇ ਖ਼ਰਚ ਲਗਭਗ ਦੁਗਣਾ ਹੋ ਕੇ 119 ਅਰਬ ਡਾਲਰ 'ਤੇ ਪਹੁੰਚ ਗਿਆ | ਇਸ ਦਾ ਕਾਰਨ ਮੰਗ 'ਚ ਵਾਧਾ ਅਤੇ ਯੂਕਰੇਨ 'ਚ ਯੁੱਧ ਕਾਰਨ ਗਲੋਬਲ ਪੱਧਰ 'ਤੇ ਉਰਜਾ ਦੀਆਂ ਕੀਮਤਾਂ 'ਚ ਵਾਧਾ ਹੈ | ਭਾਰਤ ਤੇਲ ਦੀ ਖਪਤ ਅਤੇ ਆਯਾਤ ਕਰਨ ਦੇ ਮਾਮਲੇ 'ਚ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ ਦੇਸ਼ ਹੈ |
crude oil (file photo)
ਤੇਲ ਮੰਤਰਾਲੇ ਦੇ ਪਟਰੌਲੀਅਮ ਯੋਜਨਾ ਅਤੇ ਵਿਸ਼ਲੇਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਮੁਤਾਬਕ ਅਪ੍ਰੈਲ 2021 ਤੋਂ ਮਾਰਚ 2022 ਦਰਮਿਆਨ ਭਾਰਤ ਨੇ ਤੇਲ ਦੇ ਆਯਾਤ 'ਤੇ 119.2 ਅਰਬ ਡਾਲਰ ਖ਼ਰਚ ਕੀਤੇ | ਇਸ ਨਾਲ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਉਸ ਦਾ ਤੇਲ ਆਯਾਤ ਬਿੱਲ 62.2 ਅਰਬ ਡਾਲਰ ਰਿਹਾ ਸੀ |