Bullet Proof Jacket : DRDO ਨੇ ਬਣਾਈ ਦੇਸ਼ ਦੀ ਸਭ ਤੋਂ ਹਲਕੀ 'ਬੁਲੇਟ ਪਰੂਫ ਜੈਕੇਟ', AK 47 ਦੀ ਗੋਲੀ ਸਹਿ ਲਵੇਗੀ ਇਹ ਸਵਦੇਸ਼ੀ ਜੈਕਟ
Published : Apr 25, 2024, 8:23 am IST
Updated : Apr 25, 2024, 9:01 am IST
SHARE ARTICLE
Bullet Proof Jacket News in punjabi
Bullet Proof Jacket News in punjabi

Bullet Proof Jacket : ਇਸ ਜੈਕੇਟ ‘ਤੇ ਇਕ ਤੋਂ ਬਾਅਦ ਇਕ 6 ਸ਼ਾਟਸ ਦਾ ਕੋਈ ਅਸਰ ਨਹੀਂ

Bullet Proof Jacket News in punjabi : ਭਾਰਤ ਰੱਖਿਆ ਖੇਤਰ ਵਿਚ ਲਗਾਤਾਰ ਨਵੀਆਂ ਉਚਾਈਆਂ  ਨੂੰ ਛੂੰਹ ਰਿਹਾ ਹੈ। ‘ਆਤਮ-ਨਿਰਭਰ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਦੇ ਯਤਨਾਂ ਵਿੱਚ ਲਗਾਤਾਰ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ। ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਵਾਲੇ ਫੌਜੀਆਂ ਲਈ ਹੁਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਨਵਾਂ ਅਧਿਆਏ ਲਿਖਿਆ ਹੈ। DRDO ਨੇ ਦੇਸ਼ ਦੀ ਸਭ ਤੋਂ ਹਲਕੀ ਬੁਲੇਟ ਪਰੂਫ਼ ਜੈਕੇਟ ਬਣਾਈ ਹੈ।

 ਇਹ ਵੀ ਪੜ੍ਹੋ: Uttar pradesh Acid News: ''ਪਿਆਰ ਮੇਰੇ ਨਾਲ,ਵਿਆਹ ਕਿਸੇ ਹੋਰ ਨਾਲ'' ਵਿਆਹ ਦੀ ਬਰਾਤ ਲਿਜਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਸੁੱਟਿਆ ਤੇਜ਼ਾਬ 

ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿਚ ਦਿਤੀ ਗਈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਜੈਕੇਟ ਨਵੀਂ ਡਿਜ਼ਾਈਨ ਪਹੁੰਚ 'ਤੇ ਆਧਾਰਿਤ ਹੈ, ਜਿਥੇ ਨਵੀਂ ਪ੍ਰਕਿਰਿਆ ਦੇ ਨਾਲ ਆਧੁਨਿਕ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਦੱਸਿਆ ਗਿਆ ਕਿ ਹਾਲ ਹੀ ਵਿਚ ਇਸ ਜੈਕੇਟ ਦਾ ਚੰਡੀਗੜ੍ਹ ਸਥਿਤ ‘ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ’ (ਟੀ.ਬੀ.ਆਰ.ਐਲ.) ਵਿੱਚ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ।

 ਇਹ ਵੀ ਪੜ੍ਹੋ: Gurdaspur Murder News : ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ  

ਇਹ ਬੁਲੇਟਪਰੂਫ ਜੈਕੇਟ 7.62 X 54 R API ਬਾਰੂਦ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਸਮਰੱਥ ਹੈ। ਇਹ ਸਵਦੇਸ਼ੀ ਜੈਕਟ AK 47 ਦੀ ਗੋਲੀ ਵੀ ਸਹਿ ਲਵੇਗੀ। DRDO ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਜੈਕੇਟ ‘ਤੇ ਇਕ ਤੋਂ ਬਾਅਦ ਇਕ 6 ਸ਼ਾਟਸ ਦਾ ਕੋਈ ਅਸਰ ਨਹੀਂ ਹੈ। ਖਾਸ ਗੱਲ ਇਹ ਹੈ ਕਿ ਨਵੀਂ ਬੁਲੇਟ ਪਰੂਫ ਜੈਕਟਾਂ ਬਹੁਤ ਹੀ ਹਲਕੇ ਹਨ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸੁਰੱਖਿਆ ਬਲਾਂ ਲਈ ਇਨ੍ਹਾਂ ਨੂੰ ਪਹਿਨਣਾ ਆਸਾਨ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Bullet Proof Jacket News in punjabi, Newsstay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement