
ਰਾਸ਼ਟਰੀ ਰਾਜਮਾਰਗ 313 ਦਿਬਾਂਗ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ।
Arunachal Pradesh: ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ 'ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ ਹੈ। ਚੀਨ ਦੀ ਸਰਹੱਦ ਨਾਲ ਲੱਗਦੀ ਦਿਬਾਂਗ ਘਾਟੀ ਜ਼ਿਲ੍ਹੇ ਦਾ ਪੂਰੇ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਦਿਬਾਂਗ ਵੈਲੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਨੂੰ ਹਾਈਵੇਅ 'ਤੇ ਢਿੱਗਾਂ ਡਿੱਗ ਗਈਆਂ। ਅਧਿਕਾਰੀਆਂ ਮੁਤਾਬਕ ਲੈਂਡ ਸਲਾਈਡ ਦੇ ਢਹਿ-ਢੇਰੀ ਹਿੱਸੇ ਨੂੰ ਬਣਾਉਣ 'ਚ ਘੱਟੋ-ਘੱਟ 3 ਦਿਨ ਲੱਗਣਗੇ। ਦਿਬਾਂਗ ਘਾਟੀ 'ਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਲੈਂਡ ਸਲਾਈਡ ਹੋਇਆ ਹੈ। ਰਾਸ਼ਟਰੀ ਰਾਜਮਾਰਗ 313 ਦਿਬਾਂਗ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਦਸਿਆ ਕਿ ਦਿਬਾਂਗ ਘਾਟੀ 'ਚ ਜ਼ਮੀਨ ਖਿਸਕਣ ਦੀ ਖਬਰ ਮਿਲੀ ਹੈ। ਦਿਬਾਂਗ ਘਾਟੀ ਹਾਈਵੇਅ-313 ਰਾਹੀਂ ਹੀ ਪੂਰੇ ਦੇਸ਼ ਨਾਲ ਜੁੜੀ ਹੋਈ ਹੈ। ਅਸੀਂ ਅਧਿਕਾਰੀਆਂ ਨੂੰ ਤੁਰੰਤ ਸੰਪਰਕ ਸਥਾਪਤ ਕਰਨ ਦੇ ਨਿਰਦੇਸ਼ ਦਿਤੇ ਹਨ। ਅਧਿਕਾਰੀਆਂ ਮੁਤਾਬਕ ਦਿਬਾਂਗ ਘਾਟੀ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹੁੰਲੀ ਅਤੇ ਅਨੀਨੀ ਵਿਚਕਾਰ ਹਾਈਵੇਅ 313 ਦਾ ਵੱਡਾ ਹਿੱਸਾ ਜ਼ਮੀਨੀ ਸਲਾਈਡ ਨਾਲ ਢਹਿ ਗਿਆ ਹੈ। ਹਾਈਵੇਅ ਦੀ ਮੁਰੰਮਤ ਲਈ ਟੀਮ ਭੇਜੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਹੈ। NH-33 ਨੂੰ ਦਿਬਾਂਗ ਘਾਟੀ ਦੇ ਨਿਵਾਸੀਆਂ ਅਤੇ ਫੌਜ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ। ਦਿਬਾਂਗ ਘਾਟੀ ਦੇ ਵਸਨੀਕਾਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿਤੀ ਗਈ ਹੈ। ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਹੈ ਕਿ ਹਾਈਵੇਅ ਦੇ ਨਿਰਮਾਣ ਵਿਚ ਘੱਟੋ-ਘੱਟ 3 ਦਿਨ ਲੱਗਣਗੇ। ਸਾਰੇ ਵਸਨੀਕਾਂ ਨੂੰ ਹਾਈਵੇਅ 'ਤੇ ਉਸਾਰੀ ਦਾ ਕੰਮ ਮੁਕੰਮਲ ਹੋਣ ਅਤੇ ਬਾਰਸ਼ ਦੇ ਆਮ ਹੋਣ ਤਕ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।