
ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਸੁੰਦਰਨਗਰ ਇਲਾਕੇ ਦਾ ਮਾਮਲਾ
ਸੁੰਦਰਨਗਰ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦੇ ਪੇਟ ਵਿਚੋਂ ਕਈ ਚਮਚੇ, ਟੂਥਬਰੱਸ਼, ਚਾਕੂ, ਦਰਵਾਜ਼ੇ ਦੀ ਕੁੰਡੀ ਅਤੇ ਸਕਰੂਅ ਵਗੈਰਾ ਨਿਕਲੇ। ਮਰੀਜ਼ ਦੀ ਸਰਜਰੀ ਕਰਨ ਵਾਲੇ ਡਾਕਟਰ ਵੀ ਇਹ ਸਭ ਦੇਖ ਕੇ ਹੈਰਾਨ। 35 ਸਾਲਾ ਇਸ ਵਿਅਕਤੀ ਨੂੰ ਢਿੱਡ ਵਿਚ ਦਰਦ ਹੋਣ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਪਰ ਜਦੋਂ ਡਾਕਟਰਾਂ ਨੇ ਉਸ ਦਾ ਐਕਸਰਾ ਕੀਤਾ ਤਾਂ ਉਹ ਹੈਰਾਨ ਰਹਿ ਗਏ।
Doctors take out toothbrushes knives spoons etc from man's stomach
ਜਿਸ ਵਿਚ ਚਮਚੇ ਅਤੇ ਚਾਕੂ ਸਾਫ਼ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਕਰੀਬ ਚਾਰ ਘੰਟੇ ਤੱਕ ਮਰੀਜ਼ ਦੀ ਸਰਜਰੀ ਕੀਤੀ ਤਾਂ ਉਸ ਦੇ ਢਿੱਡ ਵਿਚੋਂ ਇਕ ਚਾਕੂ, 8 ਚਮਚੇ, ਦੋ ਸਕਰੂ, ਦੋ ਟੂਥ ਬਰੱਸ਼ ਅਤੇ ਇਕ ਸਟੀਲ ਦਾ ਟੁਕੜਾ ਨਿਕਲਿਆ। ਮਰੀਜ਼ ਦੀ ਸਰਜਰੀ ਕਰਨ ਵਾਲੇ ਡਾਕਟਰ ਸੂਰਜ ਭਾਰਦਵਾਜ ਨੇ ਦੱਸਿਆ ਕਿ ਇਲਾਜ ਦੌਰਾਨ ਮਰੀਜ਼ ਦੇ ਢਿੱਡ 'ਤੇ ਚਾਕੂ ਦੀ ਨੋਕ ਵਰਗਾ ਕੁੱਝ ਦਿਖਾਈ ਦਿੱਤਾ, ਜਿਸ ਤੋਂ ਮਰੀਜ਼ ਦਾ ਐਕਸਰਾ ਕੀਤਾ ਗਿਆ ਜੋ ਹੈਰਾਨ ਕਰਨ ਵਾਲਾ ਸੀ।
Doctors take out toothbrushes knives spoons etc from man's stomach
ਜਾਣਕਾਰੀ ਅਨੁਸਾਰ ਮੰਡੀ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਮਰੀਜ਼ ਮਾਨਸਿਕ ਤੌਰ 'ਤੇ ਪੀੜਤ ਹੈ। ਜਦੋਂ ਉਸ ਨੂੰ ਭੁੱਖ ਲਗਦੀ ਸੀ ਤਾਂ ਉਹ ਕੁੱਝ ਵੀ ਖਾ ਲੈਂਦਾ ਸੀ। ਡਾਕਟਰਾਂ ਅਨੁਸਾਰ ਮੈਡੀਕਲ ਇਤਿਹਾਸ ਵਿਚ ਇਹ ਪਹਿਲਾ ਮਾਮਲਾ ਹੋ ਸਕਦਾ, ਜਦੋਂ ਮਰੀਜ਼ ਦੇ ਢਿੱਡ ਵਿਚੋਂ ਇੰਨਾ ਸਮਾਨ ਮਿਲਿਆ ਹੋਵੇ।