
ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਦੇ ਪਾਟਿਲ ਰਹੇ ਸਭ ਤੋਂ ਅੱਵਲ
ਨਵੀਂ ਦਿੱਲੀ- ਪੀਐਮ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨੁਮਾਇੰਦਗੀ ਵਿਚ ਭਾਜਪਾ ਨੇ ਦੇਸ਼ ਵਿਚ ਜਿੱਤ ਦਾ ਇਤਿਹਾਸ ਰਚ ਦਿੱਤਾ ਹੈ ਭਾਵੇਂ ਕਿ ਇਨ੍ਹਾਂ ਚੋਣਾਂ ਵਿਚ ਸਾਰੇ ਉਮੀਦਵਾਰਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ।
Narender Modi And Amit Shah
ਜਿਸ ਦੇ ਚਲਦਿਆਂ ਬਹੁਤ ਸਾਰੇ ਉਮੀਦਵਾਰ ਮਹਿਜ਼ ਕੁੱਝ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ। ਪਰ 16 ਅਜਿਹੇ ਉਮੀਦਵਾਰ ਹਨ ਜੋ ਇਸ ਵਾਰ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ।
C.R Patil
ਦੇਸ਼ ਭਰ ਵਿਚੋਂ ਸਭ ਤੋਂ ਜ਼ਿਆਦਾ ਫਰਕ ਨਾਲ ਜਿੱਤਣ ਵਾਲੇ ਸਾਂਸਦ ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਉਮੀਦਵਾਰ ਸੀ.ਆਰ. ਪਾਟਿਲ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ 6,89,668 ਵੋਟਾਂ ਨਾਲ ਕਰਾਰੀ ਮਾਤ ਦਿੱਤੀ। ਹਰਿਆਣਾ ਦੇ ਕਰਨਾਲ ਤੋਂ ਭਾਜਪਾ ਦੇ ਸੰਜੇ ਭਾਟੀਆ ਦਾ ਵੀ ਅਜਿਹੇ ਸਾਂਸਦਾਂ ਵਿਚ ਸ਼ੁਮਾਰ ਹਨ।
Sanjay Bhatia
ਜਿਸ ਨੇ ਅਪਣੇ ਵਿਰੋਧੀ ਕਾਂਗਰਸ ਉਮੀਦਵਾਰ ਕੁਲਦੀਪ ਸ਼ਰਮਾ ਨੂੰ 6,56,142 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਹਰਿਆਣਾ ਦੇ ਹੀ ਫਰੀਦਾਬਾਦ ਤੋਂ ਭਾਜਪਾ ਦੇ ਕ੍ਰਿਸ਼ਨਪਾਲ ਨੇ ਵੀ ਅਪਣੇ ਵਿਰੋਧੀ ਕਾਂਗਰਸ ਦੇ ਅਵਤਾਰ ਸਿੰਘ ਭਵਾਨਾ ਨੂੰ 6,38,293 ਵੋਟਾਂ ਨਾਲ ਧੂੜ ਚਟਾਈ।
KrishanPal
ਰਾਜਸਥਾਨ ਦੇ ਭੀਲਵਾੜਾ ਵਿਚ ਭਾਜਪਾ ਦੇ ਸੁਭਾਸ਼ ਚੰਦਰ ਬਹੇੜੀਆ ਨੇ ਕਾਂਗਰਸ ਦੇ ਰਾਮ ਪਾਲ ਸ਼ਰਮਾ ਨੂੰ 6,12,000 ਵੋਟਾਂ ਨਾਲ ਹਰਾਇਆ। ਗੁਜਰਾਤ ਦੇ ਵਡੋਦਰਾ ਤੋਂ ਰਾਜਨਬੇਨ ਭੱਟ ਨੇ ਕਾਂਗਰਸ ਦੇ ਪ੍ਰਸ਼ਾਂਤ ਪਟੇਲ ਨੂੰ 5,89,177 ਵੋਟਾਂ ਦੇ ਵੱਡਾ ਫ਼ਰਕ ਨਾਲ ਪਛਾੜ ਕੇ ਰੱਖ ਦਿੱਤਾ।
Parvesh Varma
ਪੱਛਮੀ ਦਿੱਲੀ ਸੀਟ 'ਤੇ ਬੀਜੇਪੀ ਪ੍ਰਵੇਸ਼ ਵਰਮਾ ਨੇ ਕਾਂਗਰਸ ਦੇ ਮਹਾਬਲ ਮਿਸ਼ਰਾ ਨੂੰ 5,78,486 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਰਾਜਸਥਾਨ ਦੇ ਚਿਤੌੜਗੜ੍ਹ ਤੋਂ ਭਾਜਪਾ ਦੇ ਚੰਦਰ ਪ੍ਰਕਾਸ਼ ਜੋਸ਼ੀ ਨੇ ਕਾਂਗਰਸ ਦੇ ਗੋਪਾਲ ਸਿੰਘ ਸ਼ੇਖਾਵਤ ਨੂੰ 5,76,247 ਵੋਟਾਂ ਨਾਲ ਹਰਾਇਆ।
Chandra Prakash Joshi
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗੁਜਰਾਤ ਦੀ ਗਾਂਧੀ ਨਗਰ ਸੀਟ ਤੋਂ ਕਾਂਗਰਸ ਦੇ ਸੀਜੇ ਚਾਵੜਾ ਨੂੰ 5,57,014 ਵੋਟਾਂ ਕਰਾਰੀ ਮਾਤ ਦਿੱਤੀ। ਜਦਕਿ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਭਾਜਪਾ ਦੇ ਉਦੇ ਪ੍ਰਤਾਪ ਸਿੰਘ ਕਾਂਗਰਸ ਦੇ ਸ਼ੈਲੇਂਦਰ ਦੀਵਾਨ ਚੰਦਰਪ੍ਰਭਾਨ ਸਿੰਘ ਨੂੰ 5,53,682 ਵੋਟਾਂ ਨਾਲ ਹਰਾਉਣ ਵਿਚ ਕਾਮਯਾਬ ਰਹੇ।
HansRaj Hans
ਉੱਤਰੀ ਪੱਛਮੀ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ 'ਆਪ' ਦੇ ਗੁਗਨ ਸਿੰਘ ਨੂੰ 5,53,897 ਵੋਟਾਂ ਨਾਲ ਹਰਾਇਆ। ਗੁਜਰਾਤ ਦੇ ਸੂਰਤ ਵਿਚ ਦਰਸ਼ਨਾ ਵਿਖਰਮ ਜਰਦੋਸ਼ ਨੇ ਕਾਂਗਰਸ ਦੇ ਅਸ਼ੋਕ ਪਟੇਲ ਨੂੰ 5,48,230 ਵੋਟਾਂ ਨਾਲ ਮਾਤ ਦਿੱਤੀ।
Shankar Lalwani Indore
ਮੱਧ ਪ੍ਰਦੇਸ਼ ਦੀ ਇੰਦੌਰ ਸੀਟ ਤੋਂ ਭਾਜਪਾ ਦੇ ਸ਼ੰਕਰ ਲਾਲਵਾਨੀ ਨੇ ਕਾਂਗਰਸ ਦੇ ਪੰਕਜ ਸੰਘਵੀ ਨੂੰ 5,47,754 ਵੋਟਾਂ ਨਾਲ ਹਰਾ ਕੇ ਜਿੱਤ ਦਾ ਝੰਡਾ ਗੱਡਿਆ। ਰਾਜਸਥਾਨ ਦੀ ਰਾਹਸਮੰਦ ਸੀਟ ਤੋਂ ਭਾਜਪਾ ਦੀ ਦੀਆ ਕੁਮਾਰੀ ਨੇ ਕਾਂਗਰਸ ਦੇ ਦੇਵਕੀਨੰਦਨ ਨੂੰ 5,51,916 ਵੋਟਾਂ ਤੋਂ ਪਿੱਛੇ ਛੱਡ ਆਪਣੀ ਜਿੱਤ ਹਾਸਲ ਕੀਤੀ।
Ramakant Bhagrav
ਮੱਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਭਾਜਪਾ ਦੇ ਰਮਾਕਾਂਤ ਭਾਗਰਵ ਨੇ ਕਾਂਗਰਸ ਦੇ ਸ਼ੈਲੇਂਦਰ ਰਮੇਸ਼ਚੰਦਰ ਪਟੇਲ ਨੂੰ 5,03,084 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਉਂਦੇ ਹੋਏ ਮਾਤ ਦਿੱਤੀ।
Velusamy DMK
ਤਮਿਲਨਾਡੂ ਦੇ ਡਿਣਡੀਗੁਲ ਸੀਟ ਤੋਂ ਡੀਐਮਕੇ ਦੇ ਵੇਲੁਸਾਮੀ ਨੇ ਪੀਐਮਕੇ ਦੇ ਜੋਤੀਮੁਥੂ ਨੂੰ 5,38,972 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਤਮਿਲਨਾਡੂ ਦੀ ਹੀ ਸ਼੍ਰੀਪੇਰੂੰਬੁਡੂਰ ਸੀਟ ਤੋਂ ਡੀਐਮਕੇ ਦੇ ਬਾਲੂ ਟੀਆਰ ਨੇ ਪੀਐਮਕੇ ਦੇ ਵੈਥਿਲਿੰਗਮ ਨੂੰ 5,07,955 ਸੀਟਾਂ ਨਾਲ ਹਰਾ ਕੇ ਅਪਣੀ ਜਿੱਤ ਦਾ ਪਰਚਮ ਲਹਿਰਾਇਆ।
T.R Balu DMK