
ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਵੇਖਿਆ ਗਿਆ
ਨਵੀਂ ਦਿੱਲੀ, 24 ਮਈ : ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਵੇਖਿਆ ਗਿਆ ਜਿਥੇ ਪਿਛਲੇ 24 ਘੰਟਿਆਂ ਵਿਚ ਰੀਕਾਰਡ 6767 ਨਵੇਂ ਮਾਮਲੇ ਸਾਹਮਣੇ ਆਏ ਅਤੇ 147 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਲਾਗ ਦੇ ਕੁਲ ਮਾਮਲੇ 1,31,868 ਹੋ ਗਏ ਜਦਕਿ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3867 'ਤੇ ਪਹੁੰਚ ਗਈ। ਮੰਤਰਾਲੇ ਦੇ ਬੁਲੇਟਿਨ ਮੁਤਾਬਕ 73560 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 54440 ਲੋਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, 'ਲਗਭਗ 41.28 ਫ਼ੀ ਸਦੀ ਮਰੀਜ਼ ਹੁਣ ਤਕ ਸਿਹਤਯਾਬ ਹੋ ਚੁਕੇ ਹਨ।' ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸਨਿਚਰਵਾਰ ਸਵੇਰ ਤੋਂ ਜਿਹੜੇ 147 ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿਚੋਂ 60 ਮਹਾਰਾਸ਼ਟਰ ਵਿਚ, 27 ਗੁਜਰਾਤ ਵਿਚ, 23 ਦਿੱਲੀ ਵਿਚ, ਨੌਂ ਮੱਧ ਪ੍ਰਦੇਸ਼ ਵਿਚ, ਸੱਤ ਰਾਜਸਥਾਨ ਵਿਚ, ਪੰਜ ਤਾਮਿਲਨਾਡੂ ਵਿਚ, ਪਛਮੀ ਬੰਗਾਲ ਅਤੇ ਤੇਲੰਗਾਨਾ ਵਿਚ ਚਾਰ ਚਾਰ, ਤਿੰਨ ਯੂਪੀ ਵਿਚ, ਇਕ ਇਕ ਮਰੀਜ਼ ਦੀ ਮੌਤ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਕਰਨਾਟਕ, ਉਤਰਾਖੰਡ ਅਤੇ ਝਾਰਖੰਡ ਵਿਚ ਹੋਈ। (ਏਜੰਸੀ)
File photo
ਸੂਬਿਆਂ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਹੁਣ ਤਕ ਸੱਭ ਤੋਂ ਵੱਧ ਮੌਤਾਂ 1577 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ, 829 ਮਰੀਜ਼ਾਂ ਦੀ ਮੌਤ ਗੁਜਰਾਤ ਵਿਚ ਹੋਈ ਹੈ। ਮੱਧ ਪ੍ਰਦੇਸ਼ ਵਿਚ ਇਹ ਗਿਣਤੀ 281 ਹੈ, ਪਛਮੀ ਬੰਗਾਲ ਵਿਚ 269 ਅਤੇ ਦਿੱਲੀ ਵਿਚ ਲਾਗ ਕਾਰਨ ਜਾਨ ਗਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 231 ਹੈ। ਰਾਜਸਥਾਨ ਵਿਚ ਲਾਗ ਕਾਰਨ 160 ਲੋਕਾਂ ਦੀ ਮੌਤ ਹੋਈ, ਯੂਪੀ ਵਿਚ 155 ਦੀ, ਤਾਮਿਲਨਾਡੂ ਵਿਚ 103 ਦੀ ਅਤੇ ਆਂਧਰਾ ਪ੍ਰਦੇਸ਼ ਵਿਚ 56 ਲੋਕਾਂ ਦੀ ਮੌਤ ਹੋਈ। ਕੋਵਿਡ ਕਾਰਨ ਤੇਲੰਗਾਨਾ ਵਿਚ ਮ੍ਰਿਤਕਾਂ ਦੀ ਗਿਣਤੀ 49, ਕਰਨਾਟਕ ਵਿਚ 42 ਅਤੇ ਪੰਜਾਬ ਵਿਚ 39 ਪਹੁੰਚ ਗਈ ਹੈ। ਜੰਮੂ ਕਸ਼ਮੀਰ ਵਿਚ 21 ਲੋਕਾਂ ਦੀ, ਹਰਿਆਦਾ ਵਿਚ 16 ਦੀ, ਬਿਹਾਰ ਵਿਚ 11, ਉੜੀਸਾ ਵਿਚ ਸੱਤ, ਕੇਰਲਾ, ਝਾਰਖੰਡ ਅਤੇ ਆਸਾਮ ਵਿਚ ਚਾਰ ਚਾਰ ਜਣਿਆਂ ਦੀ ਮੌਤ ਹੋਈ ਹੈ। ਮੌਤ ਦੇ 70 ਫ਼ੀ ਸਦੀ ਤੋਂ ਵੱਧ ਮਾਮਲਿਆਂ ਵਿਚ ਮਰੀਜ਼ ਹੋਰ ਬੀਮਾਰੀਆਂ ਨਾਲ ਜੂਝ ਰਹੇ ਸਨ। (ਏਜੰਸੀ)