
ਇਹ ਸਾਰੇ 20 ਸਾਲ ਦੀ ਉਮਰ ਦੇ ਆਸਪਾਸ ਹਨ। ਆਮ ਤੌਰ ਤੇ ਕਾਵਾਸਾਕੀ ਬਿਮਾਰੀ...
ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਨਾਲ ਸਬੰਧਿਤ ਬੱਚਿਆਂ ਵਿਚ ਹੋਣ ਵਾਲੀ ਰਾਜ਼ ਵਾਲੀ ਬਿਮਾਰੀ ਕਾਵਾਸਾਕੀ (kawasaki) ਨੇ ਹੁਣ ਵੱਡੀ ਉਮਰ ਦੇ ਲੋਕਾਂ ਨੂੰ ਵੀ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਕੈਲਿਫੋਰਨੀਆ ਅਤੇ ਨਿਊਯਾਰਕ ਵਿਚ ਕਾਵਾਸਾਕੀ ਵਰਗੀ ਜਾਨਲੇਵਾ ਬਿਮਾਰੀ ਨਾਲ ਪੀੜਤ 6 ਲੋਕ ਸਾਹਮਣੇ ਆਏ ਹਨ।
Baby
ਇਹ ਸਾਰੇ 20 ਸਾਲ ਦੀ ਉਮਰ ਦੇ ਆਸਪਾਸ ਹਨ। ਆਮ ਤੌਰ ਤੇ ਕਾਵਾਸਾਕੀ ਬਿਮਾਰੀ ਛੋਟੇ ਬੱਚਿਆਂ ਨੂੰ ਅਪਣਾ ਸ਼ਿਕਾਰ ਬਣਾਉਂਦੀ ਹੈ। ਪਰ ਹੁਣ ਵੱਡਿਆਂ ਵਿਚ ਵੀ ਇਸ ਬਿਮਾਰੀ ਦੇ ਲੱਛਣ ਦੇਖੇ ਜਾ ਸਕਦੇ ਹਨ। ‘ਦ ਸਨ’ ਦੀ ਇਕ ਰਿਪੋਰਟ ਮੁਤਾਬਕ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਾਵਾਸਾਕੀ ਬਿਮਾਰੀ ਦਾ ਖ਼ਤਰਾ ਬੱਚਿਆਂ ਨੂੰ ਹੀ ਹੈ। ਪਰ ਹੁਣ ਵੱਡਿਆਂ ਨੂੰ ਵੀ ਇਸ ਬਿਮਾਰੀ ਦਾ ਉੰਨਾ ਹੀ ਖ਼ਤਰਾ ਦਸਿਆ ਜਾ ਰਿਹਾ ਹੈ।
Kawasaki Disease
ਕੁੱਝ ਐਕਸਪਰਟਸ ਨੇ ਕਿਹਾ ਹੈ ਕਿ ਕੋਰੋਨਾ ਪਰਿਵਾਰ ਦੀ ਇਸ ਬਿਮਾਰੀ ਨੇ ਅਪਣਾ ਅਤਿ ਰੂਪ ਧਾਰ ਲਿਆ ਹੈ। ਨਿਊਯਾਰਕ ਸਿਟੀ ਦੇ ਇਕ ਬੱਚੇ ਦੀ ਡਾਕਟਰ ਜੇਨੀਫਰ ਲਾਈਟਰ ਨੇ ਕਿਹਾ ਹੈ ਕਿ ਵੱਡਿਆਂ ਵਿਚ ਵੀ ਕਾਵਾਸਾਕੀ ਵਰਗੀ ਜਲਣ ਵਾਲੀ ਬਿਮਾਰੀ ਦਾ ਖ਼ਤਰਾ ਉੰਨਾ ਹੀ ਹੈ। ਇਸ ਬਿਮਾਰੀ ਵਿਚ ਫੀਵਰ ਹੋ ਜਾਂਦਾ ਹੈ। ਸ਼ਰੀਰ ਤੇ ਲਾਲ ਧੱਫੜ ਹੋ ਜਾਂਦੇ ਹਨ। ਗਲਾ ਸੁੱਕਣ ਲਗਦਾ ਹੈ ਅਤੇ ਜ਼ਿਆਦਾ ਗੰਭੀਰ ਹਾਲਾਤਾ ਵਿਚ ਸੀਨੇ ਵਿਚ ਜਲਣ ਮਹਿਸੂਸ ਹੋਣ ਲਗਦੀ ਹੈ।
Kawasaki Disease
ਡਾ. ਲਾਈਟਰ ਨੇ ਵਾਸ਼ਿੰਗਟਨ ਪੋਸਟ ਨੂੰ ਦਸਿਆ ਕਿ ਜਵਾਨ ਲੋਕਾਂ ਵਿਚ ਵੀ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ। ਅਜਿਹੇ ਲੋਕਾਂ ਦੇ ਹਾਰਟ ਅਤੇ ਦੂਜੇ ਅੰਗਾਂ ਤੇ ਬਿਮਾਰੀ ਦਾ ਅਸਰ ਦੇਖਿਆ ਜਾ ਰਿਹਾ ਹੈ। ਸੈਨ ਡਿਯਾਗੋ ਦੇ ਯੂਨੀਵਰਸਿਟੀ ਆਫ ਕੈਲਿਫੋਰਨੀਆ ਦੇ ਕਾਵਾਸਾਕੀ ਡਿਜੀਜ ਰਿਸਰਚ ਸੈਂਟਰ ਦੇ ਮੁਖੀ ਡਾ. ਜੇਨ ਬਨਰਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਵਾਨ ਲੋਕਾਂ ਵਿਚ ਇਸ ਬਿਮਾਰੀ ਨੂੰ ਡਾਇਗਨੋਜਡ ਨਹੀਂ ਕੀਤਾ ਗਿਆ ਹੋਵੇ।
Kawasaki Disease
ਸੈਗ ਡਿਯਾਗੋ ਵਿਚ ਇਸ ਬਿਮਾਰੀ ਨਾਲ ਪੀੜਤ ਇਕ 20 ਸਾਲਾਂ ਦਾ ਨੌਜਵਾਨ ਮਿਲਿਆ ਹੈ। ਇਸ ਦੇ ਨਾਲ ਹੀ ਨਾਰਥਲ ਹੈਲਥ ਲਾਂਗ ਆਈਲੈਂਡ ਦੇ ਜੇਵਿਸ ਮੈਡੀਕਲ ਸੈਂਟਰ ਵਿਚ ਇਕ 25 ਸਾਲ ਦਾ ਵਿਅਕਤੀ ਵੀ ਭਰਤੀ ਹੈ। ਡਾ. ਬਾਨਰਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਡਾਕਟਰਾਂ ਨੇ ਕਾਵਾਸਾਕੀ ਬਿਮਾਰੀ ਦੇ ਮਰੀਜ਼ਾਂ ਨੂੰ ਕਦੇ ਠੀਕ ਨਹੀਂ ਕੀਤਾ ਹੈ।
Corona Virus
ਅਮਰੀਕਾ ਵਿਚ ਕੋਰੋਨਾ ਦੀ ਮਹਾਂਮਾਰੀ ਫੈਲਣ ਤੋਂ ਬਾਅਦ ਇਸ ਬਿਮਾਰੀ ਨੇ ਜ਼ਿਆਦਾਤਰ ਬੱਚਿਆਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ। ਨਿਊਯਾਰਕ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਘਟ ਹੋ ਰਹੇ ਹਨ। ਪਰ ਬੱਚਿਆਂ ਅਤੇ ਨੌਜਵਾਨਾਂ ਵਿਚ ਜਲਣ ਵਾਲੀ ਬਿਮਾਰੀ ਨਾਲ ਪੀੜਤ ਮਿਲ ਰਹੇ ਹਨ। ਰਿਪੋਰਟ ਮੁਤਾਬਕ ਅਮਰੀਕਾ ਦੇ 20 ਰਾਜਾਂ ਵਿਚ ਇਸ ਬਿਮਾਰੀ ਦੇ ਸੈਂਕੜੇ ਮਾਮਲੇ ਮਿਲੇ ਹਨ। ਸਿਰਫ ਨਿਊਯਾਰਕ ਵਿਚ ਕਾਵਾਸਾਕੀ ਬਿਮਾਰੀ ਨਾਲ ਪੀੜਤ 147 ਬੱਚੇ ਮਿਲੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।