
ਚੀਨ ਵਿਚ ਇਕ ਪ੍ਰਯੋਗਸ਼ਾਲਾ ਵਿਚ ਅਜਿਹੀ ਦਵਾਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕ ਸਕਦੀ ਹੈ।
ਬੀਜਿੰਗ: ਚੀਨ ਵਿਚ ਇਕ ਪ੍ਰਯੋਗਸ਼ਾਲਾ ਵਿਚ ਅਜਿਹੀ ਦਵਾਈ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕ ਸਕਦੀ ਹੈ। ਵਿਗਿਆਨਕਾਂ ਦਾ ਦਾਅਵਾ ਹੈ ਕਿ ਬਿਨਾਂ ਵੈਕਸੀਨ ਦੇ ਕੋਰੋਨਾ ਦਾ ਇਲਾਜ ਸੰਭਵ ਹੋ ਸਕਦਾ ਹੈ।
Photo
ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ ਪਿਛਲੇ ਸਾਲ ਦੇ ਅਖੀਰ ਵਿਚ ਚੀਨ ਵਿਚ ਇਸ ਦਾ ਪ੍ਰਕੋਪ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਦੇ ਇਲਾਜ ਅਤੇ ਵੈਕਸੀਨ ਖੋਜਣ ਲਈ ਦੁਨੀਆ ਭਰ ਦੇ ਦੇਸ਼ ਕੋਸ਼ਿਸ਼ ਕਰ ਰਹੇ ਹਨ।
Photo
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਚੀਨ ਦੀ Prestigious Peking University ਵਿਚ ਵਿਗਿਆਨਕਾਂ ਵੱਲੋਂ ਟਰਾਇਲ ਕੀਤੀ ਜਾ ਰਹੀ ਇਕ ਦਵਾਈ ਨਾ ਸਿਰਫ ਸੰਕਰਮਿਤ ਲੋਕਾਂ ਲਈ ਰਿਕਵਰਿੰਗ ਸਮੇਂ ਨੂੰ ਘੱਟ ਕਰ ਸਕਦੀ ਹੈ, ਬਲਕਿ ਵਾਇਰਸ ਨਾਲ ਥੋੜ੍ਹੇ ਸਮੇਂ ਲਈ ਇਮਿਊਨਿਟੀ ਵੀ ਦੇ ਸਕਦੀ ਹੈ।
Photo
ਯੂਨੀਵਰਸਿਟੀ ਦੇ ਬੀਜਿੰਗ ਐਡਵਾਂਸਡ ਇਨੋਵੇਸ਼ਨ ਸੈਂਟਰ ਫਾਰ ਜੀਨੋਮਿਕਸ ਦੇ ਡਾਇਰੈਕਟਰ ਨੇ ਦੱਸਿਆ ਕਿ ਟਰਾਇਲ ਫੇਜ਼ ਵਿਚ ਦਵਾ ਪਸ਼ੂ 'ਤੇ ਸਫਲ ਰਹੀ ਹੈ। ਉਹਨਾਂ ਨੇ ਦੱਸਿਆ ਕਿ, 'ਜਦੋਂ ਅਸੀਂ ਸੰਕਰਮਿਤ ਚੂਹਿਆਂ ਵਿਚ ਨਿਊਟ੍ਰਲਾਇਜ਼ਿੰਗ ਐਂਟੀਬਾਡੀਜ਼ ਨੂੰ ਇੰਜੈਕਟ ਕੀਤਾ, ਤਾਂ ਪੰਜ ਦਿਨਾਂ ਤੋਂ ਬਾਅਦ ਵਾਇਰਸ ਲੋਡ 2500 ਦੇ ਕਾਰਕ ਤੋਂ ਘੱਟ ਹੋ ਗਿਆ'।
Photo
ਇਸ ਦਾ ਮਤਲਬ ਹੈ ਕਿ ਇਹ ਸੰਭਾਵੀ ਦਵਾਈ ਦਾ ਪ੍ਰਭਾਵ ਹੈ। ਦਵਾਈ, ਵਾਇਰਸ ਨੂੰ ਸੰਕਰਮਿਤ ਕਰਨ ਵਾਲੇ ਸੈਲਾਂ ਨੂੰ ਰੋਕਣ ਲਈ ਮਨੁੱਖੀ ਪ੍ਰਤੀਰੋਧੀ ਪ੍ਰਣਾਲੀ ਦੁਆਰਾ ਪੈਦਾ ਐਂਟੀਬਾਡੀਜ਼ ਨੂੰ ਬੇਅਸਰ ਕਰਨ ਵਾਲੇ ਐਂਟੀਬਾਡੀ ਦੀ ਵਰਤੋਂ ਕਰਦੀ ਹੈ। ਜਿਸ ਨੂੰ ਟੀਮ ਨੇ 60 ਮਰੀਜ਼ਾਂ ਦੇ ਖੂਨ ਤੋਂ ਅਲੱਗ ਕਰ ਦਿੱਤਾ।
Photo
ਐਤਵਾਰ ਨੂੰ ਸਾਇੰਟਿਸਟ ਜਰਨਲ ਸੈੱਲ ਵਿਚ ਪ੍ਰਕਾਸ਼ਤ ਹੋਈ ਟੀਮ ਦੀ ਖੋਜ 'ਤੇ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਐਂਟੀਬਾਡੀਜ਼ ਦੀ ਵਰਤੋਂ ਸੰਭਾਵਤ ਤੌਰ 'ਤੇ ਬਿਮਾਰੀ ਨੂੰ 'ਠੀਕ' ਕਰਦੀ ਹੈ ਅਤੇ ਰਿਕਵਰੀ ਦਾ ਸਮਾਂ ਘਟਾਉਂਦੀ ਹੈ। ਡਾਇਰੈਕਟਰ ਨੇ ਕਿਹਾ ਕਿ ਉਹਨਾਂ ਦੀ ਟੀਮ ਐਂਟੀਬਾਡੀਜ਼ ਲਈ ‘ਦਿਨ ਰਾਤ’ ਕੰਮ ਕਰ ਰਹੀ ਸੀ।