ਟੂਲਕਿੱਟ ਮਾਮਲੇ 'ਤੇ ਰਾਹੁਲ ਗਾਂਧੀ ਦਾ ਟਵੀਟ, ਕਿਹਾ - 'ਸੱਚ ਡਰਦਾ ਨਹੀਂ ਹੈ' 
Published : May 25, 2021, 12:44 pm IST
Updated : May 25, 2021, 12:44 pm IST
SHARE ARTICLE
Rahul Gandhi
Rahul Gandhi

ਕਾਂਗਰਸ ਨੇ ਕਈ ਸੀਨੀਅਰ ਭਾਜਪਾ ਨੇਤਾਵਾਂ ਖਿਲਾਫ਼ ਪੁਲਿਸ ਵਿਚ 'ਜਾਅਲਸਾਜ਼ੀ' ਦਾ ਕੇਸ ਵੀ ਦਰਜ ਕਰਵਾਇਆ ਹੈ।

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਦਿੱਲੀ ਪੁਲਿਸ ਨੇ ਕਥਿਤ 'ਕੋਵਿਡ ਟੂਲਕਿੱਟ' ਮਾਮਲੇ 'ਚ ਮਾਈਕਰੋ-ਬਲੌਗਿੰਗ ਵੈੱਬਸਾਈਟ ਟਵਿੱਟਰ ਦੇ ਦਫਤਰਾਂ' ਤੇ ਛਾਪਾ ਮਾਰਿਆ ਹੈ। ਉਹਨਾਂ ਨੇ ਹੈਸ਼ਟੈਗ ਟੂਲਕਿੱਟ ਨਾਲ ਟਵੀਟ ਕਰ ਕੇ ਲਿਖਿਆ ਕਿ, 'ਸੱਚ ਡਰਦਾ ਨਹੀਂ।' ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਕਥਿਤ 'ਕੋਵਿਡ ਟੂਲਕਿੱਟ' ਮਾਮਲੇ ਦੀ ਜਾਂਚ ਦੇ ਸਬੰਧ ਵਿਚ ਸੋਮਵਾਰ ਸ਼ਾਮ ਨੂੰ ਟਵਿੱਟਰ ਇੰਡੀਆ ਦੇ ਦਿੱਲੀ ਅਤੇ ਗੁਰੂਗਰਾਮ ਸਥਿਤ ਦਫ਼ਤਰਾਂ ਵਿਚ ਛਾਪੇ ਮਾਰੇ।

File photo

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੈੱਲ ਨੇ ਕਥਿਤ 'ਕੋਵਿਡ -19 ਟੂਲਕਿੱਟ' ਨਾਲ ਸਬੰਧਤ ਸ਼ਿਕਾਇਤ ਨੂੰ ਲੈ ਕੇ ਟਵਿੱਟਰ ਨੂੰ ਨੋਟਿਸ ਭੇਜਿਆ ਹੈ ਅਤੇ ਬੀਜੇਪੀ ਨੇਤਾ ਸੰਬਿਤ ਪਾਤਰ ਦੇ ਟਵੀਟ ਨੂੰ ਛੇੜਛਾੜ ਕੀਤਾ ਹੋਇਆ ਦੱਸਣ ਲਈ ਮਾਈਕਰੋ-ਬਲੌਗਿੰਗ ਸਾਈਟ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਦੱਸ ਦਈਏ ਕਿ ਪਿਛਲੇ ਹਫਤੇ ਟਵਿੱਟਰ ਨੇ ਕਥਿਤ ਟੂਲਕਿੱਟ ਨਾਲ ਸਬੰਧਿਤ ਸੰਬਿਤ ਪਾਤਰਾ ਦੇ ਟਵੀਟ ਨੂੰ ਛੇੜਛਾੜ ਕੀਤਾ ਹੋਇਆ ਦੱਸਿਆ ਸੀ।

Covid 19 ToolkitCovid 19 Toolkit

ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਇਕ ਟੂਲਕਿੱਟ ਬਣਾ ਕੇ ਕੋਰੋਨਾ ਵਿਸ਼ਾਣੂ ਦੇ ਨਵੇਂ ਰੂਪ ਨੂੰ ‘ਭਾਰਤੀ ਰੂਪ’ ਜਾਂ ‘ਮੋਦੀ ਰੂਪ’ ਦੱਸਿਆ ਅਤੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਇਸ ਨੂੰ ਬਦਨਾਮ ਕਰਨ ਲਈ ਜਾਅਲੀ 'ਟੂਲਕਿੱਟਾਂ' ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਨੇ ਕਈ ਸੀਨੀਅਰ ਭਾਜਪਾ ਨੇਤਾਵਾਂ ਖਿਲਾਫ਼ ਪੁਲਿਸ ਵਿਚ 'ਜਾਅਲਸਾਜ਼ੀ' ਦਾ ਕੇਸ ਵੀ ਦਰਜ ਕਰਵਾਇਆ ਹੈ।

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement