ਖ਼ਬਰਾਂ |

ਤਾਜ਼ਾ |

ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ, ਘਰ 'ਚ ਮਿਲੀਆਂ ਪਿਓ, ਪੁੱਤਰ ਤੇ ਪੋਤੇ ਦੀਆਂ ਲਾਸ਼ਾਂ

By : GAGANDEEP

Published : May 25, 2023, 3:31 pm IST
Updated : May 25, 2023, 3:31 pm IST
SHARE ARTICLE
photo
photo

ਮ੍ਰਿਤਕਾਂ ਦੇ ਮੂੰਹ ਚੋਂ ਮਿਕਲ ਰਹੀ ਸੀ ਝੱਗ

 

ਵਾਰਾਣਸੀ: ਵਾਰਾਣਸੀ ਤੋਂ ਵੱਡੀ ਖ਼ਬਰ ਹੈ। ਇਥੇ ਇੱਕ ਘਰ ਵਿਚੋਂ ਪਿਤਾ, ਪੁੱਤਰ ਅਤੇ ਪੋਤੇ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨਾਂ ਦੇ ਚਿਹਰੇ ਨੀਲੇ ਸਨ। ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ। ਘਟਨਾ ਦਸ਼ਸ਼ਵਮੇਧ ਇਲਾਕੇ ਦੇ ਬੰਗਾਲੀ ਟੋਲਾ ਦੀ ਹੈ।

ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਹਾਲ 'ਚ ਲੱਗੀ ਅੱਗ, ਸਾਰਾ ਰਿਕਾਰਡ ਸੜ ਤੇ ਹੋਇਆ ਸੁਆਹ

ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਨਾਰਦਨ ਤਿਵਾਰੀ (67), ਉਸ ਦੇ ਪੁੱਤਰ ਅਸ਼ਵਨੀ (27) ਅਤੇ ਪੋਤੇ ਦੀਪੂ (8) ਵਜੋਂ ਹੋਈ ਹੈ। ਜਨਾਰਦਨ ਤਿਵਾਰੀ ਚਾਹ ਦੀ ਦੁਕਾਨ ਚਲਾਉਂਦਾ ਸੀ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਜਨਾਰਦਨ ਅਤੇ ਉਸ ਦੇ ਬੇਟੇ ਅਸ਼ਵਨੀ ਦੀ ਲੜਾਈ ਹੋਈ ਸੀ।

ਇਹ ਵੀ ਪੜ੍ਹੋ: ਸੂਬੇ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 29 ਮਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ

ਇਸ ਤੋਂ ਬਾਅਦ ਦੇਰ ਰਾਤ ਤੱਕ ਘਰੋਂ ਕੋਈ ਆਵਾਜ਼ ਨਾ ਆਈ ਤਾਂ ਇਲਾਕਾ ਵਾਸੀਆਂ ਨੇ ਗੇਟ ਖੜਕਾਇਆ ਪਰ ਕਾਫੀ ਦੇਰ ਤੱਕ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਨਾਰਦਨ, ਅਸ਼ਵਨੀ ਅਤੇ ਦੀਪੂ ਬੈੱਡ ’ਤੇ ਮਰੇ ਪਏ ਸਨ।

ਪੁਲਿਸ ਟੀਮ ਨੇ ਘਰ ਨੂੰ ਘੇਰ ਲਿਆ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਬੁਲਾਇਆ। ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਪੋਸਟਮਾਰਟਮ ਲਈ ਭੇਜ ਦਿਤਾ। ਏਸੀਪੀ ਅਵਧੇਸ਼ ਕੁਮਾਰ ਪਾਂਡੇ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਘਟਨਾ ਵੇਲੇ ਘਰ ਵਿਚ ਕੋਈ ਨਹੀਂ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement