Reserve Bank of India : RBI ਨੇ Hero FinCorp 'ਤੇ ਲਗਾਇਆ 3.1 ਲੱਖ ਦਾ ਲਗਾਇਆ ਜੁਰਮਾਨਾ

By : BALJINDERK

Published : May 25, 2024, 6:56 pm IST
Updated : May 25, 2024, 6:56 pm IST
SHARE ARTICLE
Reserve Bank of India
Reserve Bank of India

Reserve Bank of India : ਗਾਹਕਾਂ ਨੂੰ ਮੋਬਾਈਲ ਫ਼ੋਨ ’ਤੇ ਕਰਜ਼ੇ ਵੰਡਣ ਦੌਰਾਨ ‘ਫੇਅਰ ਪ੍ਰੈਕਟਿਸ ਕੋਡ’ ਦੀ ਨਹੀਂ ਕੀਤੀ ਜਾ ਰਹੀ ਸੀ ਪਾਲਣਾ

Reserve Bank of India : ਨਵੀਂ ਦਿੱਲੀ -ਭਾਰਤੀ ਰਿਜ਼ਰਵ ਬੈਂਕ ਨੇ ਹੀਰੋ ਗਰੁੱਪ ਦੀ ਗੈਰ-ਬੈਂਕਿੰਗ ਵਿੱਤੀ ਕੰਪਨੀ ਹੀਰੋ ਫਿਨਕਾਰਪ 'ਤੇ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਹੈ। RBI ਨੇ ਇਸ NBFC 'ਤੇ ਕੁੱਲ 3.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਨੇ ਕੰਪਨੀ 'ਤੇ ਇਹ ਜੁਰਮਾਨਾ ਫੇਅਰ ਪ੍ਰੈਕਟਿਸ ਕੋਡ ਨਾਲ ਸਬੰਧਤ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਲਗਾਇਆ ਹੈ। ਰਿਜ਼ਰਵ ਬੈਂਕ ਨੇ ਇਸ ਸਬੰਧ 'ਚ ਕਿਹਾ ਕਿ ਰੈਗੂਲੇਟਰੀ ਕਾਰਨਾਂ ਕਰਕੇ ਕੰਪਨੀ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਜੁਰਮਾਨੇ ਦਾ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਇਹ ਵੀ ਪੜੋ:Barnala News : ਬਰਨਾਲਾ ’ਚ ਭੇਦ ਭਰੇ ਹਾਲਾਤਾਂ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ 

ਰਿਜ਼ਰਵ ਬੈਂਕ ਨੇ ਬਿਆਨ 'ਚ ਕਿਹਾ ਕਿ ਹੀਰੋ ਫਿਨਕਾਰਪ ਨੇ ਆਪਣੇ ਗਾਹਕਾਂ ਨੂੰ ਉਨ੍ਹਾਂ ਦੀ ਸਥਾਨਕ ਭਾਸ਼ਾ 'ਚ ਲਿਖਤੀ ਰੂਪ 'ਚ ਲੋਨ ਦੇ ਨਿਯਮਾਂ ਅਤੇ ਸ਼ਰਤਾਂ ਦੀ ਵਿਆਖਿਆ ਨਹੀਂ ਕੀਤੀ। ਆਰਬੀਆਈ ਦੇ ਨਿਯਮਾਂ ਅਨੁਸਾਰ, ਕਿਸੇ ਵੀ ਬੈਂਕ ਅਤੇ NBFC ਨੂੰ ਕਿਸੇ ਵੀ ਗਾਹਕ ਨੂੰ ਕਰਜ਼ਾ ਦੇਣ ਲਈ ਸਥਾਨਕ ਭਾਸ਼ਾ ਵਿਚ ਲਿਖਤੀ ਰੂਪ ਵਿੱਚ ਸਾਰੇ ਨਿਯਮਾਂ ਦੀ ਵਿਆਖਿਆ ਕਰਨੀ ਪੈਂਦੀ ਹੈ। ਕੰਪਨੀ ਦੇ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ, ਆਰਬੀਆਈ ਨੇ 31 ਮਾਰਚ, 2023 ਨੂੰ ਕੰਪਨੀ ਦੀ ਜਾਂਚ ਕੀਤੀ ਸੀ।

ਇਹ ਵੀ ਪੜੋ:Film Maker Sikander Bharti : ਮਸ਼ਹੂਰ ਫ਼ਿਲਮ ਮੇਕਰ ਸਿਕੰਦਰ ਭਾਰਤੀ ਦਾ ਹੋਇਆ ਦੇਹਾਂਤ 

ਕੰਪਨੀ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਪਹਿਲਾਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪਰ ਆਰਬੀਆਈ ਕੰਪਨੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ। ਇਸ ਤੋਂ ਬਾਅਦ ਸੈਂਟਰਲ ਬੈਂਕ ਨੇ ਇਸ NBFC 'ਤੇ 3.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਹੀਰੋ ਫਿਨਕਾਰਪ ਦੋ ਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਦੀ ਵਿੱਤ ਕੰਪਨੀ ਹੈ, ਜੋ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਪ੍ਰਦਾਨ ਕਰਦੀ ਹੈ। ਕੰਪਨੀ ਟੂ-ਵ੍ਹੀਲਰ ਫਾਈਨਾਂਸ ਤੋਂ ਲੈ ਕੇ ਘਰ ਖਰੀਦਣ, ਸਿੱਖਿਆ ਲੋਨ ਅਤੇ SMEs ਲਈ ਕਰਜ਼ੇ ਤੱਕ ਹਰ ਚੀਜ਼ ਦੀ ਪੇਸ਼ਕਸ਼ ਕਰਦੀ ਹੈ। ਕੰਪਨੀ ਦੀਆਂ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਸ਼ਾਖਾਵਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਜਲਦ ਹੀ 4000 ਕਰੋੜ ਰੁਪਏ ਤੋਂ ਜ਼ਿਆਦਾ ਦਾ ਆਪਣਾ IPO ਲਾਂਚ ਕਰ ਸਕਦੀ ਹੈ।

(For more news apart from RBI has imposed penalty 3.1 lakhs on Hero FinCorp  News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement