
Barnala News : ਸਹੁਰਾ ਪ੍ਰੀਵਾਰ ਹੋਇਆ ਫ਼ਰਾਰ, ਪੁਲਿਸ ਨੇ ਮਾਮਲਾ ਕੀਤਾ ਦਰਜ
Barnala News : ਬਰਨਾਲਾ-ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਅਤਰਸਿੰਘ ਵਾਲਾ ਵਿਖੇ ਇੱਕ ਵਿਆਹੁਤਾ ਵੱਲੋਂ ਭੇਦਭਰੀ ਹਾਲਾਤਾਂ ’ਚ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭੈਣ ਸੰਦੀਪ ਕੌਰ ਵਾਸੀ ਧਨੌਲਾ ਖੁਰਦ ਜਿਸਦਾ ਕਰੀਬ ਤਿੰਨ ਕੁ ਸਾਲ ਪਹਿਲਾਂ ਪਿੰਡ ਅਤਰ ਸਿੰਘ ਵਾਲਾ ਵਿਖੇ ਸੁਖਵਿੰਦਰ ਦਾਸ ਪੁੱਤਰ ਨਿਰਮਲ ਦਾਸ ਦੇ ਨਾਲ ਵਿਆਹ ਹੋਇਆ ਸੀ, ਵਿਆਹ ਤੋਂ ਕੁਝ ਸਮਾਂ ਬਾਅਦ ਲੜਕੀ ਦਾ ਸਹੁਰਾ ਪ੍ਰੀਵਾਰ ਲੜਕੀ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ। ਜਿਸ ਕਾਰਨ ਦੋ ਬਾਰ ਪੇਟ ’ਚ ਬੱਚਾ ਖ਼ਰਾਬ ਹੋ ਗਿਆ, ਕਦੇ ਦਵਾਈ ਨਾ ਦਵਾਉਣੀ, ਹਮੇਸ਼ਾ ਘਰ ’ਚ ਲੜਾਈ ਰਹਿੰਦੀ ਸੀ। ਭਰਾ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਜਲਦੀ ਆ ਜਾਵੋ, ਜਦੋਂ ਅਸੀਂ ਸਿਵਲ ਹਸਪਤਾਲ਼ ਪਹੁੰਚੇ ਤਾਂ ਸੰਦੀਪ ਕੌਰ ਦੀ ਲਾਸ਼ ਪਈ ਸੀ। ਮੌਕੇ ਤੋਂ ਸਹੁਰਾ ਪ੍ਰੀਵਾਰ ਫ਼ਰਾਰ ਹੋ ਚੁੱਕਿਆ ਸੀ। ਭਰਾ ਨੇ ਕਿਹਾ ਕਿ ਸਾਡੀ ਭੈਣ ਕਦੀ ਵੀ ਫਾਹਾ ਨਹੀਂ ਲੈ ਸਕਦੀ, ਉਸ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮ੍ਰਿਤਕ ਦੇ ਭਰਾ ਨੇ ਪ੍ਰਸਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਸਖ਼ਤ ਕਰਵਾਈ ਦੀ ਮੰਗ ਕੀਤੀ।
ਇਹ ਵੀ ਪੜੋ:Malaysia Masters 2024 Badminton: ਪੀਵੀ ਸਿੰਧੂ ਥਾਈਲੈਂਡ ਦੇ ਬੁਸਾਨਾਨ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ
ਉਥੇ ਦੂਜੇ ਪਾਸੇ ਲੜਕੇ ਪਰਿਵਾਰ ਦੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਸਮੇਤ ਲਖਵੀਰ ਸਿੰਘ, ਜੀਵਨ ਦਾਸ, ਜਗਸੀਰ ਦਾਸ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਹਰਪਿੰਦਰ ਸਿੰਘ, ਰਾਜਾ ਸਿੰਘ, ਸਾਬਕਾ ਮੈਬਰ,ਨੇ ਲੜਕੀ ਪਰਿਵਾਰ ਵਲੋਂ ਲੜਕੇ ਪਰਿਵਾਰ ਖ਼ਿਲਾਫ਼ ਲਾਏ ਮਾਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਤੀ- ਪਤਨੀ ’ਚ ਬਹੁਤ ਪਿਆਰ ਸੀ, ਕਦੇ ਵੀ ਕੋਈ ਆਪਸੀ ਝਗੜਾ ਨਹੀਂ ਹੋਇਆ। ਲੜਕੀ ਬਹੁਤ ਸਿਆਣੀ ਸਮਝਦਾਰ ਸੀ।
ਇਹ ਵੀ ਪੜੋ:Fazilka News ; ਫਾਜ਼ਿਲਕਾ ’ਚ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਜਦੋਂ ਇਸ ਸਬੰਧੀ ਥਾਣਾ ਧਨੌਲਾ ਦੇ ਮੁੱਖ ਅਫ਼ਸਰ ਕਿਰਪਾਲ ਸਿੰਘ ਮੋਹੀ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਤਰਸੇਮ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੀ ਸੱਸ ਜਸਮੇਲ ਕੌਰ ਸਹੁਰਾ ਨਿਰਮਲ ਦਾਸ, ਅਤੇ ਪਤੀ ਸੁਖਵਿੰਦਰ ਦਾਸ ਖ਼ਿਲਾਫ਼ ਮੁਕੱਦਮਾ ਨੰਬਰ 71ਅ/ਧ 306/120b ਤਹਿਤ ਦਰਜ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਹਵਾਲੇ ਕੀਤੀ ਜਾਵੇਗੀ।
(For more news apart from married woman committed suicide in Barnala News in Punjabi, stay tuned to Rozana Spokesman)