
Delhi airport News: ਦਿੱਲੀ ਵਿੱਚ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ
49 flights diverted at Delhi airport due to bad weather News: ਰਾਸ਼ਟਰੀ ਰਾਜਧਾਨੀ ਵਿੱਚ ਰਾਤ ਭਰ ਭਾਰੀ ਮੀਂਹ ਅਤੇ ਹਨੇਰੀ ਕਾਰਨ ਦੇਸ਼ ਦੇ ਸਭ ਤੋਂ ਵੱਡੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ 17 ਅੰਤਰਰਾਸ਼ਟਰੀ ਉਡਾਣਾਂ ਸਮੇਤ 49 ਉਡਾਣਾਂ ਨੂੰ ਮੋੜਨਾ ਪਿਆ।
ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿੱਲੀ ਦੇ ਮੁੱਖ ਮੌਸਮ ਸਟੇਸ਼ਨ 'ਤੇ ਰਾਤ 11.30 ਵਜੇ ਤੋਂ ਸਵੇਰੇ 5.30 ਵਜੇ ਦੇ ਵਿਚਕਾਰ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਅਤੇ ਇਸ ਸਮੇਂ ਦੌਰਾਨ 82 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ।
ਇਸ ਸਬੰਧ ਵਿੱਚ, ਇੱਕ ਸੂਤਰ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ, 17 ਅੰਤਰਰਾਸ਼ਟਰੀ ਉਡਾਣਾਂ ਸਮੇਤ 49 ਉਡਾਣਾਂ ਦਾ ਰੂਟ ਸ਼ਨੀਵਾਰ ਰਾਤ 11.30 ਵਜੇ ਤੋਂ ਐਤਵਾਰ ਸਵੇਰੇ 4 ਵਜੇ ਦੇ ਵਿਚਕਾਰ ਬਦਲ ਦਿੱਤਾ ਗਿਆ।