ਯੂਪੀ ਦੇ ਵਿਆਹ ਸਮਾਗਮ 'ਚ ਪਲੇਟ ਨੂੰ ਲੈ ਕੇ ਝਗੜਾ, ਇਕ ਦੀ ਮੌਤ
Published : Jun 25, 2018, 4:43 pm IST
Updated : Jun 25, 2018, 4:43 pm IST
SHARE ARTICLE
guests fight over shortage of food plates at wedding in up
guests fight over shortage of food plates at wedding in up

ਉਤਰ ਪ੍ਰਦੇਸ਼ ਦੇ ਬਲੀਆ ਵਿਚ ਇਕ ਵਿਆਹ ਵਿਚ ਅਜਿਹਾ ਕੋਹਰਾਮ ਮਚਿਆ ਕਿ ਦੇਖਦੇ ਹੀ ਦੇਖਦੇ ਲੱਤਾਂ ਮੁੱਕੇ ਚੱਲਣੇ ਸ਼ੁਰੂ ਹੋ ਗਏ। ਇਸ ਮਾਰਕੁੱਟ ...

ਲਖਨਊ : ਉਤਰ ਪ੍ਰਦੇਸ਼ ਦੇ ਬਲੀਆ ਵਿਚ ਇਕ ਵਿਆਹ ਵਿਚ ਅਜਿਹਾ ਕੋਹਰਾਮ ਮਚਿਆ ਕਿ ਦੇਖਦੇ ਹੀ ਦੇਖਦੇ ਲੱਤਾਂ ਮੁੱਕੇ ਚੱਲਣੇ ਸ਼ੁਰੂ ਹੋ ਗਏ। ਇਸ ਮਾਰਕੁੱਟ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਉਥੇ ਹੀ ਚਾਰ ਹੋਰ ਜ਼ਖਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਇਹ ਕਹਾਸੁਣੀ ਖਾਣੇ ਵਿਚ ਪਲੇਟ ਦੀ ਕਮੀ ਨੂੰ ਲੈ ਕੇ ਸ਼ੁਰੂ ਹੋਈ ਸੀ।

guests fight over shortage food plates at wedding in upguests fight over shortage food plates at wedding in upਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਬਲੀਆ ਦੇ ਵਿਕਰਮਪੁਰ ਵਿਚ ਬਰਾਤ ਪਹੁੰਚੀ ਸੀ। ਇੱਥੇ ਪਲੇਟ ਦੀ ਕਮੀ ਕਾਰਨ ਦੋ ਪੱਖਾਂ ਵਿਚਕਾਰ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਝਗੜਾ ਜ਼ਿਆਦਾ ਵਧ ਗਿਆ। 

food plates food platesਕੁੱਝ ਸਮੇਂ ਬਾਅਦ ਦੋਵੇਂ ਪੱਖ ਇਕ ਦੂਜੇ ਨੂੰ ਕੁੱਟਣ ਮਾਰਨ 'ਤੇ ਉਤਾਰੂ ਹੋ ਗਏ। ਇਸ ਵਿਚ 20 ਸਾਲ ਦੇ ਇਕ ਲੜਕੇ ਦੀ ਮੌਤ ਹੋ ਗਈ, ਉਥੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿਚ ਦਰੋਗਾ ਨੇਨੂ ਯਾਦਵ ਨੇ ਕਿਹਾ ਕਿ ਬੀਤੀ ਰਾਤ ਕੁੱਝ ਲੋਕ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਅਤੇ ਇੱਥੇ ਖਾਣ ਦੇ ਲਈ ਕੁੱਝ ਦਿਤਾ ਜਾ ਰਿਹਾ ਸੀ। ਇਸ ਦੌਰਾਨ ਉਥੇ ਬਰਾਤੀਆਂ ਨੂੰ ਖਾਣ ਲਈ ਪਲੇਟਾਂ ਘੱਟ ਪੈ ਗਈਆਂ। ਇਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। 

shortage of food platesshortage of food platesਉਨ੍ਹਾਂ ਦਸਿਆ ਕਿ ਇਸ ਝਗੜੇ ਵਿਚ ਪੰਜ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ 20 ਸਾਲਾਂ ਦੇ ਵਿਸ਼ਾਲ ਨਾਮ ਦੇ ਲੜਕੇ ਦੀ ਮੌਤ ਹੋਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਵਿਕਰਮਪੁਰ ਦੇ ਨਿਵਾਸੀ ਹਰੀਕਿਸ਼ੁਨ ਪਟੇਲ ਦੀ ਬੇਟੀ ਦਾ ਵਿਆਹ ਸੀ ਅਤੇ ਬਰਾਤ ਸੁਖਪੁਰਾ ਤੋਂ ਆਈ ਸੀ। 

wedding in upwedding in up
ਉਥੇ ਯੂਪੀ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਵਿਚ ਵਿਆਹ ਸਮਾਗਮ ਵਿਚ ਡੀਜੇ 'ਤੇ ਸੰਗੀਤ ਵਜਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਝੜਪ ਵਿਚ ਨੌਂ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਇਹ ਘਟਨਾ ਕਲ ਰਾਤ ਬੁਢਾਨਾ ਪੁਲਿਸ ਥਾਣਾ ਖੇਤਰ ਦੇ ਤਹਿਤ ਆਉਣ ਵਾਲੇ ਚੰਢੇਰੀ ਪਿੰਡ ਵਿਚ ਵਾਪਰੀ। ਮੰਡਲ ਅਧਿਕਾਰੀ ਹਰੀ ਰਾਮ ਯਾਦਵ ਨੇ ਦਸਿਆ ਕਿ ਇਸ ਮਾਮਲੇ ਵਿਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 21 ਦੇ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਭਾਰਤੀ ਦੰਡ ਵਿਧਾਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement