
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਇਕ ਵਾਰ ਫਿਰ ਹਨ੍ਹੇਰੀ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ...
ਲਖਨਊ, 12 ਮਈ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਇਕ ਵਾਰ ਫਿਰ ਹਨ੍ਹੇਰੀ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ 13 ਅਤੇ 14 ਮਈ ਨੂੰ ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਤੂਫ਼ਾਨ ਆਉਣ ਦੇ ਆਸਾਰ ਹਨ। ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਅਲਰਟ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਮੌਸਮ ਵਿਭਾਗ ਦੇ ਨਿਦੇਸ਼ਕ ਜੇਪੀ ਗੁਪਤਾ ਅਨੁਾਸਰ ਅਗਲੇ ਦੋ ਦਿਨਾਂ ਦੇ ਅੰਦਰ ਤੂਫ਼ਾਨ ਅਤੇ ਹਨ੍ਹੇਰੀ ਆਉਣ ਦੇ ਆਸਾਰ ਹਨ। ਤੇਜ਼ ਧੁੱਪ ਨਿਕਲੇਗੀ ਪਰ ਤੇਜ਼ ਹਵਾਵਾਂ ਦੀ ਵਜ੍ਹਾ ਕਰ ਕੇ ਇਸ ਦਾ ਅਸਰ ਘੱਟ ਰਹੇਗਾ। ਆਗਰਾ, ਮੱਧ ਉਤਰ ਪ੍ਰਦੇਸ਼ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ 13 ਅਤੇ 14 ਮਈ ਨੂੰ ਮੌਸਮ ਖ਼ਰਾਬ ਹੋ ਸਕਦਾ ਹੈ। ਕੁੱਝ ਥਾਵਾਂ 'ਤੇ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਸਨਿਚਰਵਾਰ ਨੂੰ ਰਾਜਧਾਨੀ ਲਖਨਊ ਦਾ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਜ਼ਿਆਦਾਤਰ ਤਾਪਮਾਨ 40 ਤਕ ਦਰਜ ਕੀਤੇ ਜਾਣ ਦਾ ਅਨੁਮਾਨ ਹੈ।
Thunder Storm in UP predicted
ਲਖਨਊ ਦੇ ਇਲਾਵਾ ਸਨਿਚਰਵਾਰ ਨੂੰ ਗੋਰਖ਼ਪੁਰ ਦਾ ਘੱਟੋ ਘੱਟ ਤਾਪਮਾਨ 25 ਡਿਗਰੀ, ਕਾਨਪੁਰ ਦਾ 22.4 ਡਿਗਰੀ, ਬਨਾਰਸ ਦਾ 24 ਡਿਗਰੀ, ਇਲਾਹਾਬਾਦ ਦਾ 22 ਡਿਗਰੀ ਅਤੇ ਝਾਂਸੀ ਦਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇੱਧਰ ਉਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨ ਸੰਜੇ ਕੁਮਾਰ ਨੇ ਉਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਮੰਡਲ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਚੌਕਸ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਹਨ੍ਹੇਰੀ ਤੂਫ਼ਾਨ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 30 ਲੋਕ ਜ਼ਖ਼ਮੀ ਹੋ ਗਏ ਸਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।