Mumbai Rain News: ਮੁੰਬਈ ਵਿਚ ਮੀਂਹ ਨੇ ਮਚਾਇਆ ਕਹਿਰ, 4 ਲੋਕਾਂ ਦੀ ਮੌਤ, ਸਕੂਲ-ਕਾਲਜ ਕੀਤੇ ਬੰਦ
Published : Jul 25, 2024, 11:58 am IST
Updated : Jul 25, 2024, 12:03 pm IST
SHARE ARTICLE
Mumbai Rain News in punjabi
Mumbai Rain News in punjabi

Mumbai Rain News: ਏਅਰ ਇੰਡੀਆ ਨੇ ਮੀਂਹ ਨਾਲ ਉਡਾਣਾਂ ਪ੍ਰਭਾਵਿਤ ਹੋਣ ਦਾ ਅਲਰਟ ਕੀਤਾ ਜਾਰੀ

Mumbai Rain News in punjabi : ਮਹਾਰਾਸ਼ਟਰ 'ਚ ਮਾਨਸੂਨ ਮਿਹਰਬਾਨ ਹੋ ਗਿਆ ਹੈ। ਭਾਰੀ ਮੀਂਹ ਕਾਰਨ ਮੁੰਬਈ 'ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੁੰਬਈ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਤਿੰਨ ਝੀਲਾਂ ਪੂਰੀ ਤਰ੍ਹਾਂ ਭਰ ਗਈਆਂ ਹਨ। ਬੀਐਮਸੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 3:50 ਵਜੇ ਮੁੰਬਈ ਦੀ ਵਿਹਾਰ ਝੀਲ ਤੋਂ ਪਾਣੀ ਓਵਰਫਲੋ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਜ਼ਿਆਦਾ ਬਾਰਿਸ਼ ਕਾਰਨ ਪੁਣੇ ਦੇ ਕਈ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ ਹੈ।

ਇਹ ਵੀ ਪੜ੍ਹੋ: SC On Promotion : ਕਿਸੇ ਕਰਮਚਾਰੀ ਨੂੰ ਨੌਕਰੀ ਵਿੱਚ ਤਰੱਕੀ ਲਈ ਨਾ ਮੰਨਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ- ਸੁਪਰੀਮ ਕੋਰਟ 

ਠਾਣੇ, ਪਾਲਘਰ ਅਤੇ ਰਾਏਗੜ੍ਹ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੁਣੇ 'ਚ ਲਗਾਤਾਰ ਭਾਰੀ ਮੀਂਹ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਪੁਣੇ 'ਚ ਖੜਕਵਾਸਲਾ ਡੈਮ ਦੇ ਓਵਰਫਲੋਅ ਹੋਣ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਬਾਹਰ ਕੱਢਣਾ ਪਿਆ।। ਵੀਰਵਾਰ ਸਵੇਰੇ ਅਚਾਨਕ ਆਏ ਮੀਂਹ ਕਾਰਨ ਲੋਕ ਆਪੋ-ਆਪਣੇ ਘਰਾਂ ਵਿੱਚ ਡੂੰਘੇ ਪਾਣੀ ਵਿੱਚ ਫਸ ਗਏ। ਮੂਲਾ-ਮੁਥਾ ਨਦੀ ਦੇ ਕੰਢੇ ਵਸੇ ਵਿਸ਼ਵਾਂਤਵਾੜੀ ਇਲਾਕਿਆਂ ਵਿਚ ਘਰਾਂ ਵਿੱਚ ਪਾਣੀ ਭਰਨ ਦੀ ਵੀ ਸੂਚਨਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖੜਕਵਾਸਲਾ ਤੋਂ ਪਾਣੀ ਛੱਡਣ ਕਾਰਨ ਵੀਰਵਾਰ ਤੜਕੇ ਕਰੀਬ 3 ਵਜੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ।

ਇਹ ਵੀ ਪੜ੍ਹੋ: Ucha Dar Babe Nanak Da : ਜੋਗਿੰਦਰ ਸਿੰਘ ਨੇ ਅਸੰਭਵ ਨੂੰ ਸੰਭਵ ਬਣਾ ਕੇ ਚਮਤਕਾਰੀ ਕੀਰਤੀਮਾਨ ਕੀਤਾ ਸਥਾਪਤ : ਮਿਸ਼ਨਰੀ

ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਜਲ ਸਰੋਤ ਵਿਭਾਗ ਅਤੇ ਨਾ ਹੀ ਪੁਣੇ ਨਗਰ ਨਿਗਮ (ਪੀਐਮਸੀ) ਦੇ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕੋਈ ਅਲਰਟ ਜਾਰੀ ਕੀਤਾ। ਸਕੂਲ ਬੰਦ ਕਰ ਦਿੱਤੇ ਗਏ ਅਤੇ ਕੁਝ ਟਰਾਂਸਪੋਰਟ ਸੇਵਾਵਾਂ ਵਿੱਚ ਵਿਘਨ ਪਿਆ। ਕੰਧਾਂ ਡਿੱਗਣ ਅਤੇ ਦਰੱਖਤ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ 'ਚ ਪੁਣੇ ਸ਼ਹਿਰ ਅਤੇ ਘਾਟ ਖੇਤਰ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਏਅਰ ਇੰਡੀਆ ਨੇ ਅਪਡੇਟ ਜਾਰੀ ਕੀਤਾ 
ਮੁੰਬਈ ਵਿਚ ਮੀਂਹ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਅਪਡੇਟ ਜਾਰੀ ਕੀਤਾ ਹੈ। ਟਵੀਟ 'ਚ ਕਿਹਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਮੁੰਬਈ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਲਈ ਜਲਦੀ ਰਵਾਨਾ ਹੋਣ ਕਿਉਂਕਿ ਹੌਲੀ ਆਵਾਜਾਈ ਅਤੇ ਪਾਣੀ ਭਰਨ ਕਾਰਨ ਉਡਾਣ ਵਿੱਚ ਦੇਰੀ ਹੋ ਸਕਦੀ ਹੈ।

​(For more Punjabi news apart from SMumbai Rain News in punjabi , stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement