Rajasthan News : ਤਿਰੰਗੇ 'ਚ ਲਿਪਟ ਕੇ ਆਈ ਨੇਵੀ ਜਵਾਨ ਸਤੇਂਦਰ ਦੀ ਮ੍ਰਿਤਕ ਦੇਹ , 9 ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਗਈ
Published : Jul 25, 2024, 8:56 pm IST
Updated : Jul 25, 2024, 8:56 pm IST
SHARE ARTICLE
Martyr Sitendra Singh
Martyr Sitendra Singh

ਜਵਾਨ ਸਤੇਂਦਰ ਦੀ ਮੁੰਬਈ ਡੌਕਯਾਰਡ ਵਿਖੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਬ੍ਰਹਮਪੁੱਤਰ 'ਤੇ ਅੱਗ ਲੱਗਣ ਕਾਰਨ ਹੋਈ ਸੀ ਮੌਤ ਗਈ ਸੀ

Rajasthan News : ਸੂਰਜਗੜ੍ਹ ਤਹਿਸੀਲ ਦੇ ਡਾਂਗਰ ਪਿੰਡ ਦੇ ਰਹਿਣ ਵਾਲੇ 24 ਸਾਲਾ ਨੇਵੀ ਜਵਾਨ ਸਤੇਂਦਰ ਸਿੰਘ ਸਾਂਖਲਾ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪੰਜ ਤੱਤਾਂ 'ਚ ਵਿਲੀਨ ਹੋ ਗਈ। ਸਤੇਂਦਰ ਦੀ ਮੁੰਬਈ ਡੌਕਯਾਰਡ ਵਿਖੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਬ੍ਰਹਮਪੁੱਤਰ 'ਤੇ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ।

ਵੀਰਵਾਰ ਨੂੰ ਜਿਵੇਂ ਹੀ ਸਤੇਂਦਰ ਦੀ ਲਾਸ਼ ਪਿੰਡ ਪਹੁੰਚੀ ਤਾਂ ਉਨ੍ਹਾਂ ਦੇ ਘਰ 'ਚ ਕੋਹਰਾਮ ਮਚ ਗਿਆ। ਬਾਅਦ ਵਿੱਚ ਜੱਦੀ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਵੱਡੇ ਭਰਾ ਮਲੇਂਦਰ ਸਿੰਘ ਸਾਂਖਲਾ ਨੇ ਚਿਖਾ ਨੂੰ ਅਗਨੀ ਦਿੱਤੀ। ਜੈਪੁਰ ਤੋਂ ਪਹੁੰਚੀ ਜਾਟ ਰੈਜੀਮੈਂਟ ਅਤੇ ਪੁਲਿਸ ਮੁਲਾਜ਼ਮਾਂ ਦੀ ਟੁਕੜੀ ਨੇ ਗਾਰਡ ਆਫ਼ ਆਨਰ ਦਿੱਤਾ।

ਜ਼ਿਲ੍ਹਾ ਕੁਲੈਕਟਰ ਚਿਨਮਈ ਗੋਪਾਲ, ਐਸ.ਪੀ ਰਾਜਰਸ਼ੀ ਰਾਜ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਸੁਰੇਸ਼ ਕੁਮਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜਨ ਪ੍ਰਤੀਨਿਧੀਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਪਿੰਡ ਦੇ ਨੌਜਵਾਨਾਂ ਨੇ ਕਰੀਬ ਨੌਂ ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ। ਇਹ ਰੈਲੀ ਸੂਰਜਗੜ੍ਹ ਬਾਈਪਾਸ ਤੋਂ ਸ਼ੁਰੂ ਹੋ ਕੇ ਚਿਰਾਵਾ ਸ਼ਹਿਰ ਤੋਂ ਹੁੰਦੀ ਹੋਈ ਸੰਦੌੜ ਪਹੁੰਚੀ। ਇਸ ਦੌਰਾਨ ਸ਼ਹੀਦ ਸਤਿੰਦਰ ਦੇ ਸਨਮਾਨ ਵਿੱਚ ਨਾਅਰੇ ਲਗਾਏ। 

ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਮੁੰਬਈ ਦੇ ਨੇਵੀ ਡਾਕਯਾਰਡ 'ਚ ਰੱਖ-ਰਖਾਅ ਦੌਰਾਨ ਜੰਗੀ ਬੇੜੇ ਨੂੰ ਅੱਗ ਲੱਗ ਗਈ ਸੀ। ਅਗਲੇ ਦਿਨ ਨੇਵੀ ਅਧਿਕਾਰੀਆਂ ਨੂੰ ਹਾਦਸੇ ਵਿੱਚ ਸਤੇਂਦਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਇਸ 'ਤੇ ਨੇਵੀ ਦੇ ਗੋਤਾਖੋਰਾਂ ਨੇ ਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਕਰੀਬ 60 ਘੰਟਿਆਂ ਬਾਅਦ ਬੁੱਧਵਾਰ ਸਵੇਰੇ ਸਤੇਂਦਰ ਦੀ ਲਾਸ਼ ਨੂੰ ਸਮੁੰਦਰ 'ਚੋਂ ਬਾਹਰ ਕੱਢਿਆ ਗਿਆ।

 

 

Location: India, Rajasthan

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement