
2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਹੈ
ਨਵੀਂ ਦਿੱਲੀ- 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਹੈ। ਇਸ 9 ਮੈਂਬਰੀ ਕਮੇਟੀ 'ਚ ਪੀ. ਚਿਦੰਬਰਮ ਅਤੇ ਮਲਿੱਕਾਰਜੁਨ ਖੜਗੇ ਸ਼ਾਮਲ ਹਨ।
Manpreet Badal in the AIC manifesto committee
ਨਾਲ ਹੀ ਕਾਂਗਰਸ ਪ੍ਰਧਾਨ ਨੇ ਇੱਕ 19 ਮੈਂਬਰੀ ਘੋਸ਼ਣਾ ਪੱਤਰ ਕਮੇਟੀ ਤਿਆਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦਈਏ ਕਿ ਆਲ ਇੰਡੀਆ ਕਾਂਗਰਸ ਮੈਨੀਫੈਸਟੋ ਕਮੇਟੀ ਵਿਚ ਮਨਪ੍ਰੀਤ ਬਾਦਲ ਨੂੰ ਵੀ ਚੁਣਿਆ ਗਿਆ ਹੈ।
Manpreet Badal in the AIC manifesto committee
ਇਸ ਕਮੇਟੀ 'ਚ ਸਲਮਾਨ ਖ਼ੁਰਸ਼ੀਦ ਅਤੇ ਸ਼ਸ਼ੀ ਥਰੂਰ ਸ਼ਾਮਲ ਹਨ। ਇਨ੍ਹਾਂ ਦੋਹਾਂ ਕਮੇਟੀਆਂ ਤੋਂ ਇਲਾਵਾ ਰਾਹੁਲ ਗਾਂਧੀ ਨੇ ਇੱਕ 13 ਮੈਂਬਰੀ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਹੈ।