ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਦਿਤੀ ਫਿਟਨੈੱਸ ਦੀ ਸਲਾਹ
Published : Jul 22, 2018, 5:10 pm IST
Updated : Jul 22, 2018, 5:10 pm IST
SHARE ARTICLE
Manpreet Singh Badal
Manpreet Singh Badal

ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਚਲਦੇ ਅੱਜ ਬਠਿੰਡਾ ਦੇ ਰੋਜ਼ਗਾਰਡਨ ਵਿਚ ਵਾਲਕਾਥੋਨ (WALKAATHON) ਦਾ ਪ੍ਰਬੰਧ ਕੀਤਾ ਗਿਆ

ਬਠਿੰਡਾ, ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਚਲਦੇ ਅੱਜ ਬਠਿੰਡਾ ਦੇ ਰੋਜ਼ਗਾਰਡਨ ਵਿਚ ਵਾਲਕਾਥੋਨ (WALKAATHON) ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸ਼ਹਿਰ ਦੇ ਅਣਗਿਣਤ ਲੋਕਾਂ ਨੇ ਹਿੱਸਾ ਲਿਆ। ਦੱਸ ਦਈਏ ਕਿ ਇਸ ਵਾਲਕਾਥੋਨ ਨੂੰ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਵਿਚ 'ਦੀ ਰੋਜ਼ਗਾਰਡਨ' ਤੋਂ 'ਜਾਗਰਜ਼ ਪਾਰਕ' ਤੱਕ ਸਾਰੇ ਲੋਕਾਂ ਦੇ ਨਾਲ ਵਿਤ ਮੰਤਰੀ ਨੇ ਵੀ ਸੈਰ ਕੀਤੀ ਅਤੇ ਲੋਕਾਂ ਨੂੰ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਸਲਾਹ ਦਿੰਦਿਆਂ ਕਿਹਾ ਕਿ ਸਭ ਨੂੰ ਰੋਜ਼ਾਨਾ ਇੱਕ ਘੰਟਾ ਸੈਰ ਕਰਨੀ ਚਾਹੀਦੀ ਹੈ

Finance Minister Manpreet BadalFinance Minister Manpreet Badalਅਤੇ ਨਾਲ ਨਾਲ ਆਪਣੇ ਖਾਣ ਪੀਣ ਵਿਚ ਸੁਧਾਰ ਲਿਆਕੇ ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸ਼ਰੀਰ ਨੂੰ ਫਿੱਟ ਰੱਖ ਕੇ ਬਠਿੰਡੇ ਨੂੰ ਪੰਜਾਬ ਦਾ ਸਭ ਤੋਂ ਤੰਦਰੁਸਤ ਸ਼ਹਿਰ ਬਣਾ ਸਕਦੇ ਹਾਂ। ਉਥੇ ਹੀ ਇਸ ਮੁਹਿੰਮ ਵਿਚ ਵਿਚ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ। 'ਵਾਲਕਾਥੋਨ' ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਤੰਦਰੁਸਤ ਪੰਜਾਬ ਮਿਸ਼ਨ' ਦੀ ਸ਼ੁਰੂਆਤ ਕੀਤੀ ਹੈ ਜਿਸਦੇ ਚਲਦੇ ਪੰਜਾਬ ਵਿਚ ਵੱਖ ਵੱਖ ਸਮਾਗਮ ਵੀ ਕਰਵਾਏ ਜਾ ਰਹੇ ਹਨ।

Finance Minister Manpreet BadalFinance Minister Manpreet Badalਉਨ੍ਹਾਂ ਕਿਹਾ ਕਿ ਅੱਜ ਦੀ 'ਵਾਕ' ਵਿਚ ਬਠਿੰਡੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਹੈ ਅਤੇ ਲੋਕ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਵਾਲੰਟਿਅਰ ਵੀ ਬਣਾਏ ਜਾਣਗੇ ਜੋ ਕਿ ਲੋਕਾਂ ਨੂੰ ਸੈਰ ਪ੍ਰਤੀ ਜਾਗਰੂਕ ਕਰਨਗੇ ਅਤੇ ਜ਼ਿਲ੍ਹੇ ਵਿਚ 6 ਲੱਖ ਬੂਟੇ ਲਗਾਏ ਜਾਣਗੇ ਜਿਸਦੇ ਨਾਲ ਬਠਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਉਧਰ ਨਸ਼ੇ ਦੇ ਮੁੱਦੇ 'ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਪੈਕਜ ਦਵੇ ਕਿਊਂਕਿ ਪੰਜਾਬ ਵਿਚ ਨਸ਼ਾ ਕਰਨ ਵਾਲੇ ਲੋਕਾਂ ਨੂੰ ਚੰਗੇ ਡਾਕਟਰ ਅਤੇ ਚੰਗੀਆਂ ਦਵਾਈਆ ਦੀ ਸਹਾਇਤਾ ਮੁਹਈਆ ਹੋ ਸਕੇ।

Finance Minister Manpreet BadalFinance Minister Manpreet Badalਉਨ੍ਹਾਂ ਕਿਹਾ ਕਿ ਇਸ ਵਿਚ ਕੇਂਦਰ ਸਰਕਾਰ ਦਾ ਮਦਦ ਲਈ ਹੱਥ ਵਧਾਉਣਾ ਲਾਜ਼ਮੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਕੋਲ 300 ਮਨੋਵਿਗਿਆਨਕ ਡਾਕਟਰ ਹਨ ਅਤੇ 400 ਤੋਂ 500 ਨਿਜੀ ਮਨੋਵਿਗਿਆਨੀ ਹਨ। ਇਸ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜੋ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਦੇ ਜ਼ਰੀਏ ਪੈਕੇਜ ਦੀ ਮੰਗ ਕੀਤੀ ਹੈ ਉਹ ਮੰਗ ਹੁਣ ਪੂਰੀ ਹੋਣੀ ਚਾਹੀਦੀ ਹੈ,

Finance Minister Manpreet BadalFinance Minister Manpreet Badalਜਿਸ ਦੇ ਨਾਲ ਦੀ ਪੰਜਾਬ ਵਿਚ ਹਾਲਾਤ ਸੁਧਰਨ। ਉਥੇ ਹੀ  ਉਨ੍ਹਾਂ ਨੇ ਕਿਹਾ ਦੀ ਨਸ਼ੇ ਦੀ ਚੇਨ ਤੋੜਨ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਨੂੰ ਅਤਿਵਾਦ ਤੋਂ ਮੁਕਤ ਕਰਵਾਇਆ ਗਿਆ ਹੈ ਅਤੇ ਹੁਣ ਉਮੀਦ ਹੈ ਕਿ ਹੁਣ ਨਸ਼ੇ ਤੋਂ ਵੀ ਪੰਜਾਬ ਨੂੰ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੀ ਸਰਕਾਰ ਅੱਤਵਾਦ ਖਤਮ ਕਰ ਸਕਦੀ ਹੈ, ਉਹ ਨਸ਼ਾ ਵੀ ਖਤਮ ਕਰ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement